23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਸਰਦਾਰੀ ਲਾਲ ਕਾਮਰਾ ਦੀ ਪਤਨੀ ਅਧਿਆਪਕਾ ਬ੍ਰਿਜ ਬਾਲਾ ਨਮਿਤ ਸੋਕ ਸਭਾ

ਮੋਗਾ, 23 ਅਗਸਤ (ਜਸਪਾਲ ਸਿੰਘ ਬੱਬੀ)-ਸੀਨੀਅਰ ਸਿਟੀਜ਼ਨ ਕੌਂਸਲ ਮੋਗਾ ਦੇ ਪ੍ਰਧਾਨ ਸਰਦਾਰੀ ਲਾਲ ਕਾਮਰਾ ਦੀ ਪਤਨੀ ਸਾਬਕਾ ਅਧਿਆਪਕਾ ਬ੍ਰਿਜ ਬਾਲਾ ਨਮਿਤ ਚੋਖਾ ਕੰਪਲੈਕਸ ਗੇਟ ਨੰਬਰ 2 ਵਿਖੇ ਸ਼ੋਕ ਸਭਾ ਵਿਚ ਵੱਡੀ ਗਿਣਤੀ ਵਿਚ ਸ਼ਹਿਰ ਦੇ ਪਤਵੰਤਿਆਂ ਨੇ ਸ਼ਰਧਾਂਜਲੀ ਭੇਟ ਕੀਤੀ। ਸ਼ੋਕ ਸਭਾ ਵਿਚ ਪੰਡਤ ਪਵਨ ਗੌੜ ਪੱਪੂ ਨੇ ਕਿਹਾ ਕਿ ਇਸ ਦੁਨੀਆਂ ਵਿਚ ਜਨਮ ਲੈਣ ਵਾਲਾ ਕੋਈ ਵੀ ਵਿਅਕਤੀ ਜ਼ਰੂਰ ਵਿਦਾ ਹੋ ਜਾਂਦਾ ਹੈ, ਅਤੇ ਸਾਨੂੰ ਹਮੇਸ਼ਾ ਚੰਗੇ ਕੰਮ ਕਰਨੇ ਚਾਹੀਦੇ ਹਨ ਅਤੇ ਆਪਣੀ ਜ਼ਿੰਦਗੀ ਦੌਰਾਨ ਸਮਾਜ ਸੇਵਾ ਅਤੇ ਧਾਰਮਿਕ ਗਤੀਵਿਧੀਆਂ ਵਿਚ ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ ਹੈ।

Ad Position 21
No active advertisement
ਅਜੀਤ ਡੈਸਕ 24-08-2026
ਮੋਗਾ, 23 ਅਗਸਤ (ਜਸਪਾਲ ਸਿੰਘ ਬੱਬੀ)-ਸੀਨੀਅਰ ਸਿਟੀਜ਼ਨ ਕੌਂਸਲ ਮੋਗਾ ਦੇ ਪ੍ਰਧਾਨ ਸਰਦਾਰੀ ਲਾਲ ਕਾਮਰਾ ਦੀ ਪਤਨੀ ਸਾਬਕਾ ਅਧਿਆਪਕਾ ਬ੍ਰਿਜ ਬਾਲਾ ਨਮਿਤ ਚੋਖਾ ਕੰਪਲੈਕਸ ਗੇਟ ਨੰਬਰ 2 ਵਿਖੇ ਸ਼ੋਕ ਸਭਾ ਵਿਚ ਵੱਡੀ ਗਿਣਤੀ ਵਿਚ ਸ਼ਹਿਰ ਦੇ ਪਤਵੰਤਿਆਂ ਨੇ ਸ਼ਰਧਾਂਜਲੀ ਭੇਟ ਕੀਤੀ। ਸ਼ੋਕ ਸਭਾ ਵਿਚ ਪੰਡਤ ਪਵਨ ਗੌੜ ਪੱਪੂ ਨੇ ਕਿਹਾ ਕਿ ਇਸ ਦੁਨੀਆਂ ਵਿਚ ਜਨਮ ਲੈਣ ਵਾਲਾ ਕੋਈ ਵੀ ਵਿਅਕਤੀ ਜ਼ਰੂਰ ਵਿਦਾ ਹੋ ਜਾਂਦਾ ਹੈ, ਅਤੇ ਸਾਨੂੰ ਹਮੇਸ਼ਾ ਚੰਗੇ ਕੰਮ ਕਰਨੇ ਚਾਹੀਦੇ ਹਨ ਅਤੇ ਆਪਣੀ ਜ਼ਿੰਦਗੀ ਦੌਰਾਨ ਸਮਾਜ ਸੇਵਾ ਅਤੇ ਧਾਰਮਿਕ ਗਤੀਵਿਧੀਆਂ ਵਿਚ ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਵਜੋਂ ਸੇਵਾ ਨਿਭਾਉਂਦੇ ਹੋਏ, ਸਵਰਗੀ ਬ੍ਰਿਜ ਬਾਲਾ ਨੇ ਆਪਣੇ ਪਤੀ, ਦੋ ਪੁੱਤਰਾਂ ਅਤੇ ਇਕ ਧੀ ਨੂੰ ਚੰਗੀ ਸਿੱਖਿਆ, ਗਿਆਨ ਅਤੇ ਕਦਰਾਂ-ਕੀਮਤਾਂ ਪ੍ਰਦਾਨ ਕਰਕੇ ਸਮਾਜ ਵਿਚ ਇਕ ਵੱਖਰੀ ਪਹਿਚਾਣ ਸਥਾਪਤ ਕਰਨ ਵਿਚ ਮਦਦ ਕੀਤੀ। ਉਨ੍ਹਾਂ ਸਮਾਜ ਸੇਵਾ ਅਤੇ ਧਾਰਮਿਕ ਗਤੀਵਿਧੀਆਂ ਵਿਚ ਵੀ ਸਰਗਰਮੀ ਨਾਲ ਹਿੱਸਾ ਲਿਆ। ਇਸ ਸ਼ੋਕ ਸਭਾ ਵਿਚ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ, ਨਿਧੜਕ ਸਿੰਘ ਬਰਾੜ ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ, ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਸਿੰਘ ਜ਼ਿਲ੍ਹਾ ਭਾਜਪਾ ਪ੍ਰਧਾਨ ਮੋਗਾ, ਅਕਾਲੀ ਆਗੂ ਸੰਜੀਤ ਸਿੰਘ ਸੰਨੀ ਗਿੱਲ, ਕਾਂਗਰਸ ਦੇ ਮੋਗਾ ਹਲਕਾ ਇੰਚਾਰਜ ਮਾਲਵਿਕਾ ਸੂਦ, ਪ੍ਰਵੀਨ ਗਰਗ ਚੇਅਰਮੈਨ ਆਈ.ਐਸ.ਐਫ. ਕਾਲਜ, ਸਾਬਕਾ ਚੇਅਰਮੈਨ ਜਗਦੀਸ਼ ਛਾਬੜਾ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ: ਸੀਮਾਂਤ ਗਰਗ, ਸਾਬਕਾ ਮੇਅਰ ਪ੍ਰਵੀਨ ਸ਼ਰਮਾ, ਆਪ ਪਾਰਟੀ ਆਗੂ ਪ੍ਰੇਮ ਚੰਦ ਚੱਕੀ ਵਾਲਾ, ਨੈਸ਼ਨਲ ਐਵਾਰਡੀ ਜੁਗਿੰਦਰ ਸਿੰਘ ਲੋਹਾਮ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆ ਸਾਬਕਾ ਚੇਅਰਮੈਨ, ਐਡਵੋਕੇਟ ਵਿਜੇ ਧੀਰ, ਐਡਵੋਕੇਟ ਪ੍ਰਦੀਪ ਭਾਰਤੀ, ਨਰੇਸ਼ ਬੋਹਤ, ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਰੇਸ਼ਮ ਸਿੰਘ ਔਲਖ, ਸਾਬਕਾ ਡੀ.ਪੀ.ਆਰ.ਓ. ਗਿਆਨ ਸਿੰਘ, ਨਰਿੰਦਰ ਸੂਦ, ਅਸ਼ੋਕ ਬਾਂਸਲ, ਅਸ਼ਵਨੀ ਮੱਟੂ, ਵਿਕਾਸ ਕਪੂਰ, ਡਾ. ਐਮ.ਐਲ. ਜੈਦਕਾ, ਸੰਜੀਵ ਕੌੜਾ, ਰਮਨ ਮੱਕੜ, ਕ੍ਰਿਸ਼ਨਾ ਸੂਦ, ਰੋਟਰੀ ਕਲੱਬ ਮੋਗਾ ਸਿਟੀ ਦੇ ਪ੍ਰਧਾਨ ਰਾਜੀਵ ਬੇਦੀ, ਸਕੱਤਰ ਗੁਰਜੀਤ ਸਿੰਘ, ਸੰਜੇ ਗਰਗ, ਰਾਜੀਵ ਸਿੰਗਲਾ ਬੱਬੂ ਦੀ ਹੱਟੀ, ਗੁਰਮੇਲ ਸਿੰਘ ਸਰਾਂ, ਰਾਜੇਸ਼ ਅਰੋੜਾ, ਪ੍ਰਦੀਪ ਬਜਾਜ, ਵਿਪਨ ਗੋਇਲ, ਇਕਬਾਲ ਸਿੰਘ ਖਹਿਰਾ, ਸੀਨੀਅਰ ਸਿਟੀਜ਼ਨ ਕੌਂਸਲ, ਸੀਨੀਅਰ ਸਿਟੀਜ਼ਨ ਫੋਰਮ ਦੇ ਅਹੁਦੇਦਾਰਾਂ ਤੇ ਮੈਂਬਰ ਤੋਂ ਇਲਾਵਾ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐੱਸ.ਐੱਫ.ਸੀ. ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਲੋਂ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਆਈਸ-ਬ੍ਰੇਕਿੰਗ ਸਮਾਰੋਹ... ਅਗਲੀ ਖ਼ਬਰ ਵਾਤਾਵਰਨ ਦੀ ਸੰਭਾਲ ਲਈ ਪ੍ਰਭ ਆਸਰਾ ਵੈਲਫੇਅਰ ਕਲੱਬ ਵਲੋਂ ਬੂਟਿਆਂ ਦਾ ਲੰਗਰ ਕਰੀਬ 500 ਬੂਟੇ ਵੰਡ ਕੇ ਘਰ-ਘਰ ਬੂਟੇ ਲਗਾਉ...
Ad Position 24