23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਡੀ.ਐਮ. ਕਾਲਜ ਮੋਗਾ ਵਿਖੇ ਸੈਮੀਨਾਰ ਕਰਵਾਇਆ

ਮੋਗਾ, 22 ਅਕਤੂਬਰ (ਜਸਪਾਲ ਸਿੰਘ ਬੱਬੀ)-ਡੀ. ਐਮ.

Ad Position 21
No active advertisement
ਅਜੀਤ ਡੈਸਕ 23-10-2026
ਮੋਗਾ, 22 ਅਕਤੂਬਰ (ਜਸਪਾਲ ਸਿੰਘ ਬੱਬੀ)-ਡੀ.ਐਮ. ਕਾਲਜ ਮੋਗਾ ਵਿਖੇ ਬ੍ਰੇਕਥਰੂ ਸੰਗਠਨ ਵਲੋਂ ‘‘ਲੀਡ ਵਿਦਾਊਟ ਲੇਬਲ’’ ਵਿਸ਼ੇ ’ਤੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ| ਇਸ ਮੌਕੇ ਬੋਲਦਿਆਂ ਮੈਡਮ ਨਿਸ਼ਾ, ਬਬੀਤਾ, ਵਿਪਾਸ਼ਾ ਅਤੇ ਫਾਹੀਮ ਨੇ ਦੱਸਿਆ ਕਿ ਬ੍ਰੇਕ ਥਰੂ ਵਲੋਂ ਵੱਖ-ਵੱਖ ਸਮਾਜਿਕ ਮੁੱਦਿਆਂ ’ਤੇ ਸੈਮੀਨਾਰ ਅਤੇ ਜਾਗਰੂਕਤਾ ਪ੍ਰੋਗਰਾਮ ਕੀਤੇ ਜਾਂਦੇ ਹਨ| ਸੈਮੀਨਾਰ ਦਾ ਉਦੇਸ਼ ਵਿਦਿਆਰਥੀਆਂ ਵਿਚ ਲਿੰਗ ਸਮਾਨਤਾ, ਬਰਾਬਰ ਅਧਿਕਾਰਾਂ ਅਤੇ ਵਿਅਕਤੀਆਂ ਨੂੰ ਉਨ੍ਹਾਂ ਦੀਆਂ ਯੋਗਤਾਵਾਂ ਅਤੇ ਪ੍ਰਤਿਭਾਵਾਂ ਦੇ ਅਧਾਰ ’ਤੇ ਸਤਿਕਾਰ ਕਰਨ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ| ਇਸ ਮੌਕੇ ਉਨ੍ਹਾਂ ਕਾਲਜ ਪ੍ਰਿੰਸੀਪਲ ਲਲਿਤ ਮੋਹਨ ਗਰਗ ਦਾ ਧੰਨਵਾਦ ਕੀਤਾ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ| ਸੈਸ਼ਨ ਦਾ ਸੰਚਾਲਨ ਅੰਗਰੇਜ਼ੀ ਵਿਭਾਗ ਦੇ ਚੇਅਰਪਰਸਨ ਡਾ. ਸੰਦੀਪ ਕੁਮਾਰ ਸ਼ਰਮਾ ਨੇ ਕੀਤਾ| ਇਸ ਮੌਕੇ ਰਾਜਨੀਤੀ ਸ਼ਾਸਤਰ ਵਿਭਾਗ ਦੀ ਚੇਅਰਪਰਸਨ ਡਾ. ਦਵਿੰਦਰ ਕੌਰ ਨੇ ਵਿਦਿਆਰਥੀਆਂ ਵਿਚ ਸਮਾਨਤਾ, ਸਤਿਕਾਰ ਤੇ ਬਰਾਬਰ ਮੌਕਿਆਂ ਬਾਰੇ ਵਿਚਾਰ ਰੱਖੇ| ਬ੍ਰੇਕ ਥਰੂ ਟੀਮ ਵਲੋਂ ਪ੍ਰੇਰਨਾਦਾਇਕ ਨਾਟਕ ਤੇ ਗੀਤ ਪੇਸ਼ ਕੀਤਾ ਗਿਆ| ਇਸ ਮੌਕੇ ਪ੍ਰੋ: ਰਸ਼ਮੀ ਜੋਸ਼ੀ, ਸੁਰਿੰਦਰ ਅਰੋੜਾ, ਗੁਰਜੀਤ ਕੌਰ, ਪ੍ਰਿਆ ਅਰੋੜਾ, ਮੋਹਿਨੀ ਗੁਪਤਾ, ਕਮਲਜੀਤ ਕੌਰ, ਡਾ. ਸੋਨੂੰ ਚੁੱਘ, ਸੁਰਜੀਤ ਕੁਮਾਰ, ਰਚਨਾ, ਨੇਹਾ ਗਰਗ ਅਤੇ ਪ੍ਰਭਦੀਪ ਸਿੰਘ ਸ਼ਾਮਲ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਸੂਬੇ ਦੇ 40 ਕਾਲਜਾਂ ’ਚ ਸੰਗਤ ਮਾਨਸਿਕ ਸਿਹਤ ਕਲੱਬਾਂ ਦੀ ਸ਼ੁਰੂਆਤ ਅਗਲੀ ਖ਼ਬਰ ਗਿਆਨ ਸਾਗਰ ਪਬਲਿਕ ਸਕੂਲ ਵਿਖੇ ਸਾਲਾਨਾ ਸਪੋਰਟਸ ਮੀਟ ਸ਼ੁਰੂ
Ad Position 24