ਨੈਸਲੇ ਠੇਕੇਦਾਰ ਲੇਬਰ ਯੂਨੀਅਨ ਨੇ ਰਾਜਵੰਤ ਸਿੰਘ ਮਾਹਲਾ ਨੂੰ ਕੀਤਾ ਸਨਮਾਨਿਤ
ਮੋਗਾ, 23 ਅਗਸਤ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਨੂੰ ਮਜ਼ਬੂਤੀ ਦੇਣ ਲਈ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ ਵਿਚ ਮੋਗਾ ਜ਼ਿਲ੍ਹੇ ਦੇ ਅਣਥੱਕ ਮਿਹਨਤੀ ਤੇ ਪਾਰਟੀ ਲਈ ਦਿਨ-ਰਾਤ ਇਕ ਕਰਨ ਵਾਲੇ ਰਾਜਵੰਤ ਸਿੰਘ ਮਾਹਲਾ ਨੂੰ ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ ਦੀ ਖ਼ੁਸ਼ੀ ਵਿਚ ਅੱਜ ਨੈਸਲੇ ਠੇਕੇਦਾਰ ਲੇਬਰ ਯੂਨੀਅਨ ਵਲੋਂ ਵਿਸ਼ੇਸ਼ ਸਮਾਰੋਹ ਰੱਖਿਆ ਗਿਆ ਹੈ ਜਿਸ ਵਿਚ ਰਾਜਵੰਤ ਸਿੰਘ ਮਾਹਲਾ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਰਾਜਵੰਤ ਸਿੰਘ ਮਾਹਲਾ ਹਮੇਸ਼ਾ ਹੱਕ ਸੱਚ ਅਤੇ ਲੋੜ ਪੈਣ ‘ਤੇ ਆਪਣੇ ਹਲਕੇ ਦੇ ਲੋਕਾਂ ਨਾਲ ਖੜ੍ਹਦੇ ਹਨ ਅਤੇ ਬਿਨਾਂ ਕਿਸੇ ਭੇਦ-ਭਾਵ ਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕਾਂ ਦੇ ਕੰਮ ਆਉਂਦੇ ਹਨ ਜਿਸ ਨੂੰ ਦੇਖਦੇ ਹੋਏ ਪਾਰਟੀ ਵਲੋਂ ਉਨ੍ਹਾਂ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਮੋਗਾ, 23 ਅਗਸਤ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਨੂੰ ਮਜ਼ਬੂਤੀ ਦੇਣ ਲਈ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ ਵਿਚ ਮੋਗਾ ਜ਼ਿਲ੍ਹੇ ਦੇ ਅਣਥੱਕ ਮਿਹਨਤੀ ਤੇ ਪਾਰਟੀ ਲਈ ਦਿਨ-ਰਾਤ ਇਕ ਕਰਨ ਵਾਲੇ ਰਾਜਵੰਤ ਸਿੰਘ ਮਾਹਲਾ ਨੂੰ ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ ਦੀ ਖ਼ੁਸ਼ੀ ਵਿਚ ਅੱਜ ਨੈਸਲੇ ਠੇਕੇਦਾਰ ਲੇਬਰ ਯੂਨੀਅਨ ਵਲੋਂ ਵਿਸ਼ੇਸ਼ ਸਮਾਰੋਹ ਰੱਖਿਆ ਗਿਆ ਹੈ ਜਿਸ ਵਿਚ ਰਾਜਵੰਤ ਸਿੰਘ ਮਾਹਲਾ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਰਾਜਵੰਤ ਸਿੰਘ ਮਾਹਲਾ ਹਮੇਸ਼ਾ ਹੱਕ ਸੱਚ ਅਤੇ ਲੋੜ ਪੈਣ ‘ਤੇ ਆਪਣੇ ਹਲਕੇ ਦੇ ਲੋਕਾਂ ਨਾਲ ਖੜ੍ਹਦੇ ਹਨ ਅਤੇ ਬਿਨਾਂ ਕਿਸੇ ਭੇਦ-ਭਾਵ ਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕਾਂ ਦੇ ਕੰਮ ਆਉਂਦੇ ਹਨ ਜਿਸ ਨੂੰ ਦੇਖਦੇ ਹੋਏ ਪਾਰਟੀ ਵਲੋਂ ਉਨ੍ਹਾਂ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਆਗੂਆਂ ਕਿਹਾ ਕਿ ਨੈਸਲੇ ਠੇਕੇਦਾਰ ਲੇਬਰ ਯੂਨੀਅਨ ਹਮੇਸ਼ਾ ਰਾਜਵੰਤ ਸਿੰਘ ਮਾਹਲਾ ਦੇ ਨਾਲ ਹੈ । ਇਸ ਮੌਕੇ ਰਾਜਵੰਤ ਸਿੰਘ ਮਾਹਲਾ ਨੇ ਸਮੁੱਚੀ ਲੇਬਰ ਯੂਨੀਅਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਆਪਣੇ ਯੂਨੀਅਨ ਦੇ ਸਾਥੀਆਂ ਦਾ ਸਦਾ ਰਿਣੀ ਰਹਾਂਗਾ ਜਿਨ੍ਹਾਂ ਨੇ ਮੈਨੂੰ ਏਨਾ ਮਾਣ ਬਖ਼ਸ਼ਿਆ ਹੈ। ਇਸ ਮੌਕੇ ਯੂਨੀਅਨ ਆਗੂ ਨੰਦ ਲਾਲ ਜੈਦਕਾ, ਸੁਖਮੰਦਰ ਸਿੰਘ, ਲਵਪ੍ਰੀਤ ਲਾਡੀ, ਸੁਖਵੰਤ ਸਿੰਘ, ਸ਼ਵਿੰਦਰ ਸ਼ਰਮਾ, ਸੰਦੀਪ ਸ਼ਰਮਾ, ਰਣਯੋਧ ਸਿੰਘ, ਇਕਬਾਲ ਸਿੰਘ, ਕੁਲਭੂਸ਼ਣ ਜੈਦਕਾ, ਲਖਵਿੰਦਰ ਸਿੰਘ ਸਿੱਧੂ, ਸੰਜੀਵ ਸ਼ਰਮਾ, ਗੁਰਨਾਹਰ ਸਿੰਘ, ਜਸਵੀਰ ਸਿੰਘ ਸੰਘਾ, ਇਕਬਾਲ ਬਰਾੜ, ਗੁਰਪਿਆਰ ਸਿੰਘ, ਆਤਮਾ ਸਿੰਘ, ਜਗਜੀਤ ਸਿੰਘ, ਲਵਪ੍ਰੀਤ ਸਿੰਘ, ਸੁਭਾਸ਼ ਚੰਦਰ, ਤਾਰ ਸਿੰਘ ਖੋਸਾ, ਸੁਖਮੰਦਰ ਸਿੰਘ ਤਾਰੇਵਾਲਾ, ਪ੍ਰਗਟ ਸਿੰਘ ਮਹਿਰੋਂ, ਪ੍ਰਿਤਪਾਲ ਸਿੰਘ ਨੈਸਲੇ, ਕ੍ਰਿਸ਼ਨ ਸਿੰਘ, ਭਰਤ ਟੀਚਰ ਕਾਲੋਨੀ, ਗੁਰਮੇਲ ਸਿੰਘ ਬਿਲਾਸਪੁਰ, ਗੁਰਪ੍ਰੀਤ ਸਿੰਘ ਥਾਂਦੇਵਾਲਾ, ਰਘਬੀਰ ਸਿੰਘ ਖੋਸਾ ਪਾਂਡੋ, ਚਰਨਜੀਤ ਸ਼ਰਮਾ ਸੋਢੀ ਨਗਰ ਆਦਿ ਹਾਜ਼ਰ ਸਨ।