18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਝੁੱਗੀ ਝੌਂਪੜੀ, ਗੰਦਗੀ, ਨਾਜਾਇਜ਼ ਕਬਜ਼ੇ ਅਤੇ ਅਪਰਾਧ ਵਿਰੁੱਧ ਸ਼ਹਿਰ ਵਾਸੀ ਹੋਏ ਇੱਕਜੁੱਟ

ਮੋਗਾ, 17 ਅਗਸਤ (ਸੁਰਿੰਦਰਪਾਲ ਸਿੰਘ)-ਸਿਵਲ ਸੁਸਾਇਟੀ ਮੋਗਾ ਦੇ ਸੱਦੇ ‘ਤੇ ਮੋਗਾ ਸ਼ਹਿਰ ਦੀਆਂ ਸਮਾਜਿਕ, ਧਾਰਮਿਕ ਸੰਸਥਾਵਾਂ ਅਤੇ ਆਮ ਸ਼ਹਿਰੀਆਂ ਵਲੋਂ ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਇਕੱਤਰਤਾ ਕੀਤੀ ਗਈ। ਮੀਟਿੰਗ ਵਿਚ ਮੋਗਾ ਸ਼ਹਿਰ ਨੂੰ ਝੁੱਗੀ ਝੌਂਪੜੀ, ਨਾਜਾਇਜ਼ ਕਬਜ਼ੇ, ਗੰਦਗੀ ਅਤੇ ਅਪਰਾਧ ਤੋਂ ਮੁਕਤ ਕਰਵਾਉਣ ਲਈ ਗੰਭੀਰ ਵਿਚਾਰ ਚਰਚਾਵਾਂ ਕੀਤੀਆਂ ਗਈਆਂ।

Ad Position 21
No active advertisement
ਏ.ਐੱਸ.ਆਈ. ਦਲਜੀਤ ਸਿੰਘ ਸੋਢੀ ਪਦਉੱਨਤ ਹੋ ਕੇ ਥਾਣੇਦਾਰ ਬਣੇ 18-08-2026

ਮੋਗਾ, 17 ਅਗਸਤ (ਸੁਰਿੰਦਰਪਾਲ ਸਿੰਘ)-ਸਿਵਲ ਸੁਸਾਇਟੀ ਮੋਗਾ ਦੇ ਸੱਦੇ ‘ਤੇ ਮੋਗਾ ਸ਼ਹਿਰ ਦੀਆਂ ਸਮਾਜਿਕ, ਧਾਰਮਿਕ ਸੰਸਥਾਵਾਂ ਅਤੇ ਆਮ ਸ਼ਹਿਰੀਆਂ ਵਲੋਂ ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਇਕੱਤਰਤਾ ਕੀਤੀ ਗਈ। ਮੀਟਿੰਗ ਵਿਚ ਮੋਗਾ ਸ਼ਹਿਰ ਨੂੰ ਝੁੱਗੀ ਝੌਂਪੜੀ, ਨਾਜਾਇਜ਼ ਕਬਜ਼ੇ, ਗੰਦਗੀ ਅਤੇ ਅਪਰਾਧ ਤੋਂ ਮੁਕਤ ਕਰਵਾਉਣ ਲਈ ਗੰਭੀਰ ਵਿਚਾਰ ਚਰਚਾਵਾਂ ਕੀਤੀਆਂ ਗਈਆਂ। ਸਿਵਲ ਸੁਸਾਇਟੀ ਮੋਗਾ ਦੇ ਪ੍ਰਜੀਡੀਅਮ ਮੈਂਬਰ ਮਹਿੰਦਰਪਾਲ ਲੂੰਬਾ ਨੇ ਹਾਜ਼ਰ ਲੋਕਾਂ ਨੂੰ ਮੀਟਿੰਗ ਦੇ ਏਜੰਡੇ ਤੋਂ ਜਾਣੂੰ ਕਰਵਾਇਆ ਅਤੇ ਲੀਗਲ ਐਡਵਾਈਜ਼ਰ ਐਡਵੋਕੇਟ ਰਵਿੰਦਰ ਕੌਰ ਨੇ ਝੁੱਗੀ ਝੌਂਪੜੀ, ਨਾਜਾਇਜ਼ ਕਬਜ਼ੇ, ਗੰਦਗੀ ਅਤੇ ਅਪਰਾਧ ਤੋਂ ਮੁਕਤ ਕਰਵਾਉਣ ਲਈ ਕਾਨੂੰਨੀ ਪਹਿਲੂਆਂ ਤੋਂ ਜਾਣੂੰ ਕਰਵਾਇਆ ਜਿਸ ‘ਤੇ ਬੋਲਦਿਆਂ ਸੰਸਥਾਵਾਂ ਦੇ ਮੁਖੀਆਂ ਅਤੇ ਆਮ ਸ਼ਹਿਰੀਆਂ ਨੇ ਏਜੰਡੇ ਨਾਲ ਸਹਿਮਤੀ ਪ੍ਰਗਟ ਕਰਦਿਆਂ ਸ਼ਹਿਰ ਨੂੰ ਉਕਤ ਅਤੇ ਹੋਰ ਦਰਪੇਸ਼ ਅਨੇਕਾਂ ਸਮੱਸਿਆਵਾਂ ਤੋਂ ਨਿਜਾਤ ਦਿਵਾਉਣ ਲਈ ਸੁਹਿਰਦ ਲੋਕਾਂ ਨੂੰ ਇਕ ਮੰਚ ‘ਤੇ ਆਉਣ ਦਾ ਸੱਦਾ ਦਿੱਤਾ। ਸਭ ਦੇ ਵਿਚਾਰ ਲੈਣ ਉਪਰੰਤ ਇਸ ਸਬੰਧੀ ਇਕ ਜੁਆਇੰਟ ਐਕਸ਼ਨ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਗਿਆ, ਜਿਸ ਵਿਚ ਸਿਵਲ ਸੁਸਾਇਟੀ ਮੋਗਾ ਤੋਂ ਮਹਿੰਦਰਪਾਲ ਲੂੰਬਾ, ਮਨਿੰਦਰ ਸਿੰਘ ਬੇਦੀ, ਲੀਗਲ ਐਡਵਾਈਜ਼ਰ ਐਡਵੋਕੇਟ ਰਵਿੰਦਰ ਕੌਰ, ਨਿਹੰਗ ਜਥੇਬੰਦੀ ਦਲ ਪੰਥ ਤੋਂ ਬਾਬਾ ਕਰਮਜੀਤ ਸਿੰਘ, ਰਮਨਦੀਪ ਸਿੰਘ, ਹਿਊਮਨ ਰਾਈਟਸ ਤੋਂ ਸੁਰਿੰਦਰ ਬਾਵਾ, ਜਸਪ੍ਰੀਤ ਸਿੰਘ ਵਿੱਕੀ ਸਾਬਕਾ ਐਮ.ਸੀ., ਬਲੱਡ ਸੇਵਾ ਤੋਂ ਗੁਰਜੋਤ ਸਿੰਘ, ਵੀ.ਪੀ. ਸੇਠੀ, ਜਸਵੰਤ ਸਿੰਘ, ਦਲਜੀਤ ਸਿੰਘ ਭੁੱਲਰ, ਜਸਵੰਤ ਸਿੰਘ ਪਟਵਾਰੀ, ਗੁਰਜੰਟ ਸਿੰਘ, ਸੋਨੀਆ ਅਨੇਜਾ, ਇਕਬਾਲ ਸਿੰਘ ਅਤੇ ਜਸਵਿੰਦਰ ਸਿੰਘ ਸਮੇਤ 15 ਮੈਂਬਰ ਚੁਣੇ ਗਏ ਤੇ ਇਹ ਫ਼ੈਸਲਾ ਕੀਤਾ ਗਿਆ ਕਿ ਇਸ ਐਕਸ਼ਨ ਕਮੇਟੀ ਵਲੋਂ ਅੱਜ 1 8 ਅਗਸਤ ਮੰਗਲਵਾਰ ਦੁਪਹਿਰ 12 ਵਜੇ ਡਿਪਟੀ ਕਮਿਸ਼ਨਰ ਮੋਗਾ ਉਪਰੰਤ ਕਮਿਸ਼ਨਰ ਨਗਰ ਨਿਗਮ ਮੋਗਾ ਨੂੰ ਇਕ ਆਮ ਸ਼ਹਿਰੀਆਂ ਦਾ ਹੱਕ-ਪੱਤਰ ਸੌਂਪ ਕੇ ਝੁੱਗੀ ਝੌਂਪੜੀ, ਨਾਜਾਇਜ਼ ਕਬਜ਼ੇ, ਗੰਦਗੀ ਅਤੇ ਅਪਰਾਧ ਨੂੰ ਜਲਦ ਖ਼ਤਮ ਕਰਨ ਦੀ ਮੰਗ ਕੀਤੀ ਜਾਵੇਗੀ। ਇਸ ਮੌਕੇ ਸਿਵਲ ਸੁਸਾਇਟੀ ਮੋਗਾ ਦੇ ਐਡਵਾਈਜ਼ਰ ਅਜੇ ਗੋਰਾ ਸੂਦ ਅਤੇ ਪ੍ਰਜੀਡੀਅਮ ਮੈਂਬਰ ਅਮਰਜੀਤ ਸਿੰਘ ਜੱਸਲ ਨੇ ਅੱਜ ਦੀ ਮੀਟਿੰਗ ਨੂੰ ਇਤਿਹਾਸਕ ਦੱਸਦਿਆਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਸ਼ਹਿਰ ਵਾਸੀਆਂ ਦਾ ਸਹਿਯੋਗ ਮਿਲਦਾ ਰਿਹਾ ਤਾਂ ਮੋਗਾ ਸੱਚਮੁੱਚ ਸੁੰਦਰ ਬਣ ਜਾਵੇਗਾ। ਇਸ ਮੌਕੇ ਉਕਤ ਤੋਂ ਇਲਾਵਾ ਅਮਰਦੀਪ ਅਨੇਜਾ, ਕੰਵਲਜੀਤ ਸਿੰਘ ਮਹੇਸ਼ਰੀ, ਕਿਰਪਾਲ ਸਿੰਘ, ਇਕਬਾਲ ਸਿੰਘ, ਪਵਨ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਨਿਵਾਸੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਚਿੰਤਪੁਰਨੀ ਮੇਲੇ ਤੋਂ ਵਾਪਸ ਆਉਂਦੇ ਸਮੇਂ ਸੜਕ ਹਾਦਸੇ ਵਿਚ ਮੋਗਾ ਦੇ ਦੋ ਨੌਜਵਾਨਾਂ ਦੀ ਮੌਤ ਮੋਗਾ ਸ਼ਹਿਰ ਵਿਚ ਛਾਈ ਸੋਗ ਦ... ਅਗਲੀ ਖ਼ਬਰ 20 ਅਗਸਤ ਨੂੰ ਬਠਿੰਡਾ ਧਰਨੇ ਵਿਚ ਸ਼ਾਮਿਲ ਹੋਣ ਦਾ ਫ਼ੈਸਲਾ-ਬਲੌਰ ਸਿੰਘ ਘੱਲ ਕਲਾਂ
Ad Position 24