08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਮਾਊਂਟ ਇੰਟਰਨੈਸ਼ਨਲ ਸਕੂਲ ’ਚ ਦੀਵਾਲੀ ਮਨਾਈ

ਬਾਘਾ ਪੁਰਾਣਾ, 9 ਨਵੰਬਰ (ਟਿੰਕੂ ਕਾਠਪਾਲ)-ਮਾਊਂਟ ਇੰਟਰਨੈਸ਼ਨਲ ਸਕੂਲ ਬਾਘਾ ਪੁਰਾਣਾ ਵਿਖੇ ਵਿਦਿਆਰਥੀਆਂ ਦੀ ਰਚਨਾਤਮਿਕਤ ਨੂੰ ਉਤਸ਼ਾਹਿਤ ਕਰਨ ਲਈ ‘ਪ੍ਰਯਾਸ ਏ ਸੈਲੀਬ੍ਰੇਸ਼ਨ ਆਫ਼ ਕੰਪੈਸ਼ਨ’ ਪ੍ਰਦਰਸ਼ਨੀ ਅਤੇ ਦੀਵਾਲੀ ਸਮਾਗਮ ਕਰਵਾਇਆ ਗਿਆ। ਇਹ ਸੰਸਥਾ ਸਵ: ਪ੍ਰਿੰਸੀਪਲ ਗੁਰਦੇਵ ਸਿੰਘ ਵਲੋਂ ਲਗਾਏ ਗਏ ਸਿੱਖਿਆ ਅਤੇ ਸੰਸਕਾਰਾਂ ਦੇ ਬੂਟੇ ਨੂੰ ਲਗਾਤਾਰ ਨਵੀਆਂ ਉਚਾਈਆਂ ਤੱਕ ਲੈ ਕੇ ਜਾ ਰਹੀ ਹੈ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਸੰਸਥਾ ਲਈ ਹਮੇਸ਼ਾ ਪ੍ਰੇਰਨਾ ਦਾ ਸਰੋਤ ਹਨ।

Ad Position 21
No active advertisement
ਅਜੀਤ ਡੈਸਕ 10-11-2026
ਬਾਘਾ ਪੁਰਾਣਾ, 9 ਨਵੰਬਰ (ਟਿੰਕੂ ਕਾਠਪਾਲ)-ਮਾਊਂਟ ਇੰਟਰਨੈਸ਼ਨਲ ਸਕੂਲ ਬਾਘਾ ਪੁਰਾਣਾ ਵਿਖੇ ਵਿਦਿਆਰਥੀਆਂ ਦੀ ਰਚਨਾਤਮਿਕਤ ਨੂੰ ਉਤਸ਼ਾਹਿਤ ਕਰਨ ਲਈ ‘ਪ੍ਰਯਾਸ ਏ ਸੈਲੀਬ੍ਰੇਸ਼ਨ ਆਫ਼ ਕੰਪੈਸ਼ਨ’ ਪ੍ਰਦਰਸ਼ਨੀ ਅਤੇ ਦੀਵਾਲੀ ਸਮਾਗਮ ਕਰਵਾਇਆ ਗਿਆ। ਇਹ ਸੰਸਥਾ ਸਵ: ਪ੍ਰਿੰਸੀਪਲ ਗੁਰਦੇਵ ਸਿੰਘ ਵਲੋਂ ਲਗਾਏ ਗਏ ਸਿੱਖਿਆ ਅਤੇ ਸੰਸਕਾਰਾਂ ਦੇ ਬੂਟੇ ਨੂੰ ਲਗਾਤਾਰ ਨਵੀਆਂ ਉਚਾਈਆਂ ਤੱਕ ਲੈ ਕੇ ਜਾ ਰਹੀ ਹੈ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਸੰਸਥਾ ਲਈ ਹਮੇਸ਼ਾ ਪ੍ਰੇਰਨਾ ਦਾ ਸਰੋਤ ਹਨ। ਪ੍ਰਯਾਸ ਪ੍ਰਦਰਸ਼ਨੀ ਦੌਰਾਨ ਪੰਜਵੀਂ ਛੇਵੀਂ ਅਤੇ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੇ ਅਧਿਆਪਕਾਂ ਦੀ ਰਹਿਨੁਮਾਈ ਹੇਠ ਆਪਣੇ ਹੱਥਾਂ ਨਾਲ ਬਣਾਈਆਂ ਸੁੰਦਰ ਵਸਤੂਆਂ ਪ੍ਰਦਰਸ਼ਿਤ ਕੀਤੀਆਂ। ਛੇਵੀਂ ਅਤੇ ਸੱਤਵੀਂ ਜਮਾਤ ਦੇ ਬੱਚਿਆਂ ਨੇ ਖ਼ੁਦ ਇਨ੍ਹਾਂ ਵਸਤੂਆਂ ਦੀ ਵਿੱਕਰੀ ਕਰਕੇ ਕੀਮਤ ਤੈਅ ਕਰਨ, ਹਿਸਾਬ-ਕਿਤਾਬ ਰੱਖਣ ਅਤੇ ਟੀਮ ਵਰਕ ਵਰਗੇ ਵਿਹਾਰਕ ਹੁਨਰ ਸਿੱਖੇ। ਇਸ ਪ੍ਰਦਰਸ਼ਨੀ ਤੋਂ ਪ੍ਰਾਪਤ ਹੋਣ ਵਾਲੀ ਕਮਾਈ ਚੈਰੀਟੇਬਲ ਸੰਸਥਾ ਨੂੰ ਦਾਨ ਕੀਤੀ ਜਾਵੇਗੀ। ਇਸ ਦੌਰਾਨ ਦੀਵਾਲੀ ਦੇ ਸਬੰਧ ਵਿਚ ਪਹਿਲੀ ਜਮਾਤ ਲਈ ਕੁਇਜ਼ ਮੁਕਾਬਲਾ ਅਤੇ ਦੂਜੀ ਤੋਂ ਚੌਥੀ ਜਮਾਤ ਦੇ ਬੱਚਿਆਂ ਲਈ ਦੀਵੇ ਅਤੇ ਮੋਮਬਤੀਆਂ ਸਜਾਉਣ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਬੱਚਿਆਂ ਨੂੰ ‘ਗਰੀਨ ਦੀਵਾਲੀ’ ਮਨਾਉਣ ਅਤੇ ਵਾਤਾਵਰਨ ਦੀ ਸੰਭਾਲ ਦਾ ਸੰਦੇਸ਼ ਦਿੱਤਾ ਗਿਆ। ਸੰਦੀਪ ਮਹਿਤਾ ਡਾਇਰੈਕਟਰ ਅਤੇ ਪ੍ਰਿੰਸੀਪਲ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਵਿਹਾਰਕ ਗਿਆਨ ਲਈ ਬਹੁਤ ਜਰੂਰੀ ਹਨ। ਮੈਡਮ ਪਰਮਿੰਦਰ ਕੌਰ ਪ੍ਰਿੰਸੀਪਲ ਨੇ ਦੱਸਿਆ ਕਿ ਸਿੱਖਿਆ ਦਾ ਅਸਲ ਮਕਸਦ ਬੱਚਿਆਂ ਨੂੰ ਚੰਗੇ ਅੰਕਾਂ ਨਾਲ ਨਾਲ ਇਕ ਚੰਗਾ ਇਨਸਾਨ ਬਣਾਉਣਾ ਹੈ। ਮੈਡਮ ਸੁਧਾ ਮਹਿਤਾ ਡਾਇਰੈਕਟਰ, ਕਿਡਜ਼ੀ ਪ੍ਰੀ-ਸਕੂਲ ਨੇ ਛੋਟੀ ਉਮਰ ਤੋਂ ਹੀ ਬੱਚਿਆਂ ਵਿਚ ਚੰਗੇ ਸੰਸਕਾਰ ਅਤੇ ਮਨੁੱਖਤਾ ਦੀ ਭਾਵਨਾ ਪੈਦਾ ਕਰਨ ‘ਤੇ ਜ਼ੋਰ ਦਿੱਤਾ। ਮੈਡਮ ਖੁਸ਼ਪ੍ਰੀਤ ਕੌਰ ਸਕੂਲ ਹੈੱਡ ਨੇ ਕਿਹਾ ਕਿ ‘ਪ੍ਰਯਾਸ’ ਰਾਹੀਂ ਬੱਚਿਆਂ ਨੂੰ ਆਪਣੀ ਪ੍ਰਤਿਭਾ ਅਤੇ ਆਤਮ-ਵਿਸ਼ਵਾਸ ਵਧਾਉਣ ਦਾ ਬਿਹਤਰੀਨ ਮੌਕਾ ਮਿਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਰਾਜਿੰਦਰ ਸਿੰਘ ਖੋਟੇ ਦਾਣਾ ਮੰਡੀਆਂ ’ਚ ਲੋੜਵੰਦ ਮਜ਼ਦੂਰਾਂ ਦੀ ਕਰ ਰਹੇ ਲਗਾਤਾਰ ਸੇਵਾ
Ad Position 24