ਗੁਰੂ ਦੋਖੀ ਨਕਲੀ ਨਿਹੰਗ ਵਲੋਂ ਸੁਖਬੀਰ ਸਿੰਘ ਬਾਦਲ ਉੱਪਰ ਕੀਤਾ ਕਾਤਲਾਨਾ ਹਮਲਾ ਅਤਿ ਨਿੰਦਣਯੋਗ
ਮੋਗਾ, 14 ਅਗਸਤ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਬੀਤੇ ਦਿਨ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਉੱਪਰ ਸਿੱਖਾਂ ਦੇ ਮਹਾਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਜੋ ਕਾਤਲਾਨਾ ਹਮਲਾ ਹੋਇਆ ਉਸ ਨੇ ਸਿੱਖ ਮਰਿਆਦਾ ਨੂੰ ਸਮਝਣ ਵਾਲੇ ਹਰੇਕ ਸਿੱਖ ਦਾ ਹਿਰਦਾ ਵਲੂੰਧਰਿਆ ਹੈ ਕਿਉਂਕਿ ਸਰਬੱਤ ਦਾ ਭਲਾ ਚਾਹੁਣ ਵਾਲੀ ਸਿੱਖ ਕੌਮ ਦੇ ਧਾਰਮਿਕ ਸਥਾਨ ਉੱਪਰ ਜੋ ਅਜਿਹਾ ਨੀਚ ਕੰਮ ਕਰਦਾ ਹੈ ਸਿੱਖ ਨਹੀਂ ਸਗੋਂ ਗੁਰੂ ਦੋਖੀ ਇਨਸਾਨ ਹੈ। ਉਪਰੋਕਤ ਵਿਚਾਰਾਂ ਦੀ ਸਾਂਝ ‘ਅਜੀਤ’ ਦੇ ਉਪ ਦਫ਼ਤਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਜਿਨ੍ਹਾਂ ਵਿਚ ਮਾਸਟਰ ਗੁਰਦੀਪ ਸਿੰਘ ਮਹੇਸ਼ਰੀ ਸਰਕਲ ਪ੍ਰਧਾਨ, ਬੂਟਾ ਸਿੰਘ ਦੌਲਤਪੁਰਾ ਸੀਨੀਅਰ ਆਗੂ, ਬਾਬਾ ਅਜਮੇਰ ਸਿੰਘ ਦੌਲਤਪੁਰਾ, ਇੰਦਰਜੀਤ ਸਿੰਘ ਕਾਹਨ ਸਿੰਘ ਵਾਲਾ, ਗੁਰਦਰਸ਼ਨ ਸਿੰਘ ਕਾਹਨ ਸਿੰਘ ਵਾਲਾ, ਡਾ.
ਮੋਗਾ, 14 ਅਗਸਤ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਬੀਤੇ ਦਿਨ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਉੱਪਰ ਸਿੱਖਾਂ ਦੇ ਮਹਾਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਜੋ ਕਾਤਲਾਨਾ ਹਮਲਾ ਹੋਇਆ ਉਸ ਨੇ ਸਿੱਖ ਮਰਿਆਦਾ ਨੂੰ ਸਮਝਣ ਵਾਲੇ ਹਰੇਕ ਸਿੱਖ ਦਾ ਹਿਰਦਾ ਵਲੂੰਧਰਿਆ ਹੈ ਕਿਉਂਕਿ ਸਰਬੱਤ ਦਾ ਭਲਾ ਚਾਹੁਣ ਵਾਲੀ ਸਿੱਖ ਕੌਮ ਦੇ ਧਾਰਮਿਕ ਸਥਾਨ ਉੱਪਰ ਜੋ ਅਜਿਹਾ ਨੀਚ ਕੰਮ ਕਰਦਾ ਹੈ ਸਿੱਖ ਨਹੀਂ ਸਗੋਂ ਗੁਰੂ ਦੋਖੀ ਇਨਸਾਨ ਹੈ। ਉਪਰੋਕਤ ਵਿਚਾਰਾਂ ਦੀ ਸਾਂਝ ‘ਅਜੀਤ’ ਦੇ ਉਪ ਦਫ਼ਤਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਜਿਨ੍ਹਾਂ ਵਿਚ ਮਾਸਟਰ ਗੁਰਦੀਪ ਸਿੰਘ ਮਹੇਸ਼ਰੀ ਸਰਕਲ ਪ੍ਰਧਾਨ, ਬੂਟਾ ਸਿੰਘ ਦੌਲਤਪੁਰਾ ਸੀਨੀਅਰ ਆਗੂ, ਬਾਬਾ ਅਜਮੇਰ ਸਿੰਘ ਦੌਲਤਪੁਰਾ, ਇੰਦਰਜੀਤ ਸਿੰਘ ਕਾਹਨ ਸਿੰਘ ਵਾਲਾ, ਗੁਰਦਰਸ਼ਨ ਸਿੰਘ ਕਾਹਨ ਸਿੰਘ ਵਾਲਾ, ਡਾ. ਬਲਰਾਜ ਸਿੰਘ, ਰਣਦੀਪ ਸਿੰਘ ਦਾਰਾਪੁਰ ਸਰਕਲ ਪ੍ਰਧਾਨ, ਗੁਰਬਿੰਦ ਸਿੰਘ ਸਿੰਘਾਂਵਾਲਾ ਸਰਕਲ ਪ੍ਰਧਾਨ, ਨਰਿੰਦਰ ਸਿੰਘ ਸਰਕਲ ਪ੍ਰਧਾਨ, ਬਿਪਨਪਾਲ ਖੋਸਾ ਸਰਕਲ ਪ੍ਰਧਾਨ, ਹਰਜੋਤ ਸਿੰਘ ਡੇਮਰੂ ਪ੍ਰਧਾਨ ਯੂਥ ਅਕਾਲੀ ਦਲ ਮੋਗਾ ਦਿਹਾਤੀ, ਕੁਲਦੀਪ ਸਿੰਘ ਜੋਗੇਵਾਲਾ ਸ਼ਾਮਿਲ ਸਨ। ਉਪਰੋਕਤ ਆਗੂਆਂ ਵਲੋਂ ਜਿੱਥੇ ਇਸ ਦੀ ਨਿੰਦਾ ਕੀਤੀ ਗਈ ਉੱਥੇ ਆਮ ਆਦਮੀ ਪਾਰਟੀ ਦੇ ਕੁਝ ਲੀਡਰਾਂ ਵਲੋਂ ਦਿੱਤੇ ਜਾ ਰਹੇ ਬਿਆਨਾਂ ਤੋਂ ਸਿਆਸੀ ਬੂ ਆਉਣ ਦਾ ਖ਼ਦਸ਼ਾ ਵੀ ਪ੍ਰਗਟਾਇਆ ਕਿਉਂਕਿ ਬੀਤੇ ਦਿਨਾਂ ਵਿਚ ਜੋ ਮੌਜੂਦਾ ਸਰਕਾਰ ਵਲੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ ਜਿਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੇਲੈਂਜ ਤੇ ਗੋਲਕਾਂ ਤੇ ਗੁਰਬਾਣੀ ਉੱਪਰ ਤਨਜ਼ ਕੱਸੇ ਜਾ ਰਹੇ ਹਨ।