27 ਵੀਂ ਸਬ- ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ’ਚ ਪੰਜਾਬ ਟੀਮ ਦੀਆਂ ਸ਼ਾਨਦਾਰ ਪ੍ਰਾਪਤੀਆਂ
ਅਜੀਤਵਾਲ, 12 ਅਗਸਤ (ਹਰਦੇਵ ਸਿੰਘ ਮਾਨ)-ਕਲਕੱਤਾ ਵਿਖੇ ਹੋਈ 27ਵੀਂ ਸਬ- ਜੂਨੀਅਰ ਨੈਸ਼ਨਲ ਰੋਇੰਗ ਚੈਂਪੀਅਨਸ਼ਿਪ ਵਿਚੋਂ ਪੰਜਾਬ ਦੀ ਟੀਮ ਇਕ ਸੋਨਾ, ਇਕ ਚਾਂਦੀ ਅਤੇ ਇਕ ਕਾਂਸ਼ੀ ਮੈਡਲ ਜਿੱਤ ਕੇ ਪੂਰੇ ਦੇਸ਼ ਵਿਚੋਂ 5ਵੇਂ ਸਥਾਨ ਤੇ ਰਹੀ। ਜਾਣਕਾਰੀ ਦਿੰਦਿਆਂ ਐਮਚਿਊਰ ਰੋਇੰਗ ਐਸੋਸੀਏਸ਼ਨ ਦੇ ਜਰਨਲ ਸਕੱਤਰ ( ਏਸ਼ੀਅਨ ਗੋਲਡ ਮੈਡਲਿਸਟ) ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ ਦੇਸ਼ ਭਰ ਦੇ ਖਿਡਾਰੀਆਂ ਦੇ ਮੁਕਾਬਲਿਆਂ ਕਾਰਨ ਪੰਜਾਬ ਲਈ ਬਹੁਤ ਮਹੱਤਵਪੂਰਨ ਸੀ, ਪਰ ਪੰਜਾਬ ਦੇ ਖਿਡਾਰੀਆਂ ਨੇ ਇਸ ਚੁਨੌਤੀ ਨੂੰ ਸ਼ਾਨਦਾਰ ਪ੍ਰਦਰਸ਼ਨ ਵਿਚ ਬਦਲ ਕੇ ਵੱਡੀਆਂ ਪ੍ਰਾਪਤੀਆਂ ਕਰਦਿਆਂ ਸਿੰਗਲ ਸੱਕਲ ਵਿਚ ਏਕਮਜੋਤ ਸਿੰਘ ਗਿੱਲ ਨੇ ਗੋਲਡ ਮੈਡਲ ਪ੍ਰਾਪਤ ਕੀਤਾ।
ਜ਼
ਜ਼ੋਨਲ ਬੈਡਮਿੰਟਨ ਮੁਕਾਬਲਿਆਂ ਵਿਚ ਹੋਲੀ ਹਾਰਟ ਸਕੂਲ ਅਜੀਤਵਾਲ ਦੀਆਂ ਜੇਤੂ ਖਿਡਾਰਨਾਂ ਨਾਲ ਪ੍ਰਿੰਸੀਪਲ ਸਾਕਸ਼ੀ ਗੁਲੇਰੀਆ ਅਤੇ ਕੋਚ ਸੁਖਚੈਨ ਸਿੰਘ। ਤਸਵੀਰ : ਹਰਦੇਵ ਸਿੰਘ ਮਾਨ
13-08-2026
ਅਜੀਤਵਾਲ, 12 ਅਗਸਤ (ਹਰਦੇਵ ਸਿੰਘ ਮਾਨ)-ਕਲਕੱਤਾ ਵਿਖੇ ਹੋਈ 27ਵੀਂ ਸਬ- ਜੂਨੀਅਰ ਨੈਸ਼ਨਲ ਰੋਇੰਗ ਚੈਂਪੀਅਨਸ਼ਿਪ ਵਿਚੋਂ ਪੰਜਾਬ ਦੀ ਟੀਮ ਇਕ ਸੋਨਾ, ਇਕ ਚਾਂਦੀ ਅਤੇ ਇਕ ਕਾਂਸ਼ੀ ਮੈਡਲ ਜਿੱਤ ਕੇ ਪੂਰੇ ਦੇਸ਼ ਵਿਚੋਂ 5ਵੇਂ ਸਥਾਨ ਤੇ ਰਹੀ। ਜਾਣਕਾਰੀ ਦਿੰਦਿਆਂ ਐਮਚਿਊਰ ਰੋਇੰਗ ਐਸੋਸੀਏਸ਼ਨ ਦੇ ਜਰਨਲ ਸਕੱਤਰ ( ਏਸ਼ੀਅਨ ਗੋਲਡ ਮੈਡਲਿਸਟ) ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ ਦੇਸ਼ ਭਰ ਦੇ ਖਿਡਾਰੀਆਂ ਦੇ ਮੁਕਾਬਲਿਆਂ ਕਾਰਨ ਪੰਜਾਬ ਲਈ ਬਹੁਤ ਮਹੱਤਵਪੂਰਨ ਸੀ, ਪਰ ਪੰਜਾਬ ਦੇ ਖਿਡਾਰੀਆਂ ਨੇ ਇਸ ਚੁਨੌਤੀ ਨੂੰ ਸ਼ਾਨਦਾਰ ਪ੍ਰਦਰਸ਼ਨ ਵਿਚ ਬਦਲ ਕੇ ਵੱਡੀਆਂ ਪ੍ਰਾਪਤੀਆਂ ਕਰਦਿਆਂ ਸਿੰਗਲ ਸੱਕਲ ਵਿਚ ਏਕਮਜੋਤ ਸਿੰਘ ਗਿੱਲ ਨੇ ਗੋਲਡ ਮੈਡਲ ਪ੍ਰਾਪਤ ਕੀਤਾ। ਡਬਲ ਸੱਕਲ ਵਿਚ ਤੇਜਿੰਦਰ ਸਿੰਘ ਅਤੇ ਦਲਜੀਤ ਸਿੰਘ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ। ਸਿਮਰਨ ਕੌਰ ਤੇ ਮਹਿਕਪ੍ਰੀਤ ਕੌਰ ਨੇ ਡਬਲ ਸੱਕਲ ਵਿਚ ਕਾਂਸੀ ਦਾ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ, ਦੱਸਣਾ ਬਣਦਾ ਹੈ ਕਿ ਇਸ ਚੈਂਪੀਅਨਸ਼ਿਪ ਵਿਚ ਪੰਜਾਬ ਟੀਮ ਵਿਚ ਮੋਗਾ ਜ਼ਿਲ੍ਹੇ ਦੇ ਪਿੰਡ ਢੁੱਡੀਕੇ ਰੋਇੰਗ ਐਂਡ ਵਾਟਰ ਸਪੋਰਟਸ ਕਲੱਬ ਖਿਡਾਰੀਆਂ ਨੇ ਸਾਰੇ ਮੈਡਲ ਆਪਣੇ ਨਾਮ ਕੀਤੇ ਹਨ। ਇਸੇ ਤਰ੍ਹਾਂ ਸਿੰਗਲ ਸੱਕਲ, ਕੁਆਡ ਸੱਕਲ, ਡਬਲ ਸੱਕਲ, ਕੋਕਸ ਲਿਸ ਫੋਰ ਲੜਕੀਆਂ ਤੇ ਲੜਕੇ ਸੈਮੀ ਫਾਈਨਲ ਵਿਚ ਪਹੁੰਚ ਕੇ 5ਵੇਂ ਸਥਾਨ ’ਤੇ ਰਹੇ। ਅਜੀਤਵਾਲ ਰੇਲਵੇ ਸਟੇਸ਼ਨ ਤੇ ਪਹੁੰਚਣ ’ਤੇ ਖਿਡਾਰੀਆਂ ਜਸਬੀਰ ਸਿੰਘ ਗਿੱਲ, ਕੋਚ ਗੁਰਮੀਤ ਸਿੰਘ ਹੰਸ, ਮੈਨੇਜਰ ਜਸਮਿੰਦਰ ਕੌਰ ਗਿੱਲ, ਗੁਰਪ੍ਰੀਤ ਸਿੰਘ ਹੇਅਰ ਦਾ ਢੋਲ ਢਮੱਕੇ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਪਿਛਲੇ ਕਈ ਸਾਲਾਂ ਤੋਂ ਰੋਇੰਗ ਖਿਡਾਰੀਆਂ ਲਈ ਸਖ਼ਤ ਮਿਹਨਤ ਕਰ ਰਹੇ ਕੋਚ ਜਸਬੀਰ ਸਿੰਘ ਗਿੱਲ ਨੇ ਢੁੱਡੀਕੇ ਰੋਇੰਗ ਐਂਡ ਵਾਟਰ ਸਪੋਰਟਸ ਕਲੱਬ ਦੇ ਖਿਡਾਰੀਆਂ ਦੀ ਸ਼ਾਨਦਾਰ ਪ੍ਰਾਪਤੀ ’ਤੇ ਖ਼ੁਸ਼ੀ ਅਤੇ ਪੰਜਾਬ ਸਰਕਾਰ ਤੇ ਗਿਲਾ ਪ੍ਰਗਟਾਉਂਦਿਆਂ ਕਿਹਾ ਕਿ ਲੰਮੇ ਸਮੇਂ ਤੋਂ ਵੱਡੀਆਂ ਜਿੱਤਾਂ ਪ੍ਰਾਪਤ ਕਰਨ ਵਾਲੇ ਇਸ ਕਲੱਬ ਨੂੰ ਪੰਜਾਬ ਸਰਕਾਰ ਵਲੋਂ ਕੋਈ ਵੀ ਹੌਸਲਾ ਅਫਜਾਈ ਜਾਂ ਮਾਲੀ ਸਹਾਇਤਾ ਨਹੀਂ ਦਿੱਤੀ ਜਾਂਦੀ, ਇਹ ਕਲੱਬ ਸਿਰਫ਼ ਖੇਡ ਪ੍ਰੇਮੀ ਦੋਸਤਾਂ ਅਤੇ ਵਿਦੇਸ਼ਾਂ ਵਿਚ ਵੱਸਦੇ ਵੀਰਾਂ ਦੇ ਸਹਿਯੋਗ ਨਾਲ ਹੀ ਚੱਲ ਰਿਹਾ ਹੈ। ਅਜੀਤਵਾਲ ਰੇਲਵੇ ਸਟੇਸ਼ਨ ’ਤੇ ਸਵਾਗਤ ਸਮੇਂ ਖਿਡਾਰੀਆਂ ਦੇ ਮਾਪੇ ਅਤੇ ਕਈ ਪਤਵੰਤੇ ਲੋਕ ਮੌਜੂਦ ਸਨ।