16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਸਮਾਲਸਰ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਦੀ ਹੋਈ ਪੰਜਾਬ ਪੱਧਰ ਲਈ ਚੋਣ

ਸਮਾਲਸਰ, 16 ਨਵੰਬਰ (ਗੁਰਜੰਟ ਕਲਸੀ ਲੰਡੇ)-ਪੰਜਾਬ ਪੱਧਰ ਦੇ ਕੁੜੀਆਂ ਦੇ ਕਬੱਡੀ ਨੈਸ਼ਨਲ ਮੁਕਾਬਲਿਆਂ ਵਿਚ ਸਰਕਾਰੀ ਸਕੂਲ ਸਮਾਲਸਰ ਦੀਆਂ ਸੱਤ ਕੁੜੀਆਂ ਦੀ ਸਟੇਟ ਪੱਧਰੀ ਟੀਮ ਵਿਚ ਚੋਣ ਹੋਈ ਹੈ। ਅੱਜ ਸਕੂਲ ਪਹੁੰਚਣ ’ਤੇ ਲੜਕੀਆਂ ਸਮੇਤ ਕੋਚ ਸੋਨੀ ਰੋਡੇ ਨੂੰ ਸਕੂਲ ਮੁਖੀ ਤੇ ਚੇਅਰਮੈਨ ਵਲੋਂ ਸਨਮਾਨਿਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 17-11-2026
ਸਮਾਲਸਰ, 16 ਨਵੰਬਰ (ਗੁਰਜੰਟ ਕਲਸੀ ਲੰਡੇ)-ਪੰਜਾਬ ਪੱਧਰ ਦੇ ਕੁੜੀਆਂ ਦੇ ਕਬੱਡੀ ਨੈਸ਼ਨਲ ਮੁਕਾਬਲਿਆਂ ਵਿਚ ਸਰਕਾਰੀ ਸਕੂਲ ਸਮਾਲਸਰ ਦੀਆਂ ਸੱਤ ਕੁੜੀਆਂ ਦੀ ਸਟੇਟ ਪੱਧਰੀ ਟੀਮ ਵਿਚ ਚੋਣ ਹੋਈ ਹੈ। ਅੱਜ ਸਕੂਲ ਪਹੁੰਚਣ ’ਤੇ ਲੜਕੀਆਂ ਸਮੇਤ ਕੋਚ ਸੋਨੀ ਰੋਡੇ ਨੂੰ ਸਕੂਲ ਮੁਖੀ ਤੇ ਚੇਅਰਮੈਨ ਵਲੋਂ ਸਨਮਾਨਿਤ ਕੀਤਾ ਗਿਆ। ਇਨ੍ਹਾਂ ਜੇਤੂ ਕੁੜੀਆਂ ਨੂੰ ਐਨ.ਆਰ.ਆਈ. ਹਰਦੀਪ ਕੌਰ ਨੇ ਆਪਣੀ ਨਿੱਜੀ ਕਮਾਈ ਵਿਚੋਂ ਦੇਸੀ ਘਿਉ ਨਾਲ ਸਨਮਾਨਿਤ ਕੀਤਾ। ਐਨ.ਆਰ.ਆਈ. ਹਰਦੀਪ ਕੌਰ ਤੇ ਸਮਾਜ ਸੇਵੀ ਸੁਰਿੰਦਰ ਸਿੰਘ ਨੇ ਆਪਣੇ ਹੱਥੀ ਦੇਸੀ ਘਿਉ ਵੰਡਣ ਉਪਰੰਤ ਸੰਖੇਪ ਗੱਲਬਾਤ ਦੌਰਾਨ ਸਮਾਲਸਰ ਦੀ ਧੀ ਵਲੋਂ ਕੀਤੀ ਪਹਿਲ ਕਦਮੀ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਅਜਿਹੇ ਉਸਾਰੂ ਕੰਮਾਂ ਵਾਸਤੇ ਖੁੱਲ੍ਹਦਿਲੀ ਨਾਲ ਦਾਨ ਕਰਨਾ ਸਮੇਂ ਦੀ ਲੋੜ ਹੈ। ਸਕੂਲੀ ਖੇਡਾਂ ’ਚ ਸਟੇਟ ਪੱਧਰ ’ਤੇ ਪਹਿਲੇ ਪੂਲ ’ਚ ਪਟਿਆਲਾ, ਐਸ.ਏ.ਐਸ. ਨਗਰ ਤੇ ਕਪੂਰਥਲਾ ਨਾਕ ਆਊਟ ‘ਚ ਮਾਨਸਾ ਅਤੇ ਸੈਮੀ ਵਿਚ ਸੰਗਰੂਰ ਜ਼ਿਲ੍ਹਾ ਜਿੱਤ ਕੇ ਫਾਈਨਲ ’ਚ ਫ਼ਾਜ਼ਿਲਕਾ ਨਾਲ ਫਸਵੇਂ ਮੁਕਾਬਲੇ ‘ਚ ਸੁਖਮਨੀ ਕੌਰ , ਜੈਦੀਪ ਕੌਰ, ਅਰਸ਼ਪ੍ਰੀਤ ਕੌਰ, ਨਵਨੀਤ ਕੌਰ, ਹਰਪ੍ਰੀਤ ਕੌਰ, ਜੈਸਮੀਨ ਕੌਰ, ਜਸਮੀਨ ਕੌਰ ਸੱਤ ਕੁੜੀਆਂ ਨੇ ਦੂਜੇ ਸਥਾਨ ’ਤੇ ਰਹਿ ਕੇ ਪਿੰਡ ਸਮਾਲਸਰ ਸਕੂਲ ਤੇ ਮਾਪਿਆ ਦਾ ਨਾਮ ਰੌਸ਼ਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਕਰਤਾਰਪੁਰ ਸਾਹਿਬ ਦਾ ਮੁੜ ਤੋਂ ਲਾਂਘਾ ਖੁਲ੍ਹਵਾਉਣ ਦੀ ਪਹਿਲ ਕਦਮੀ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ-ਸੰਧੂ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਦਾ ਮਿਲ ਰਿਹਾ ਵੱਡਾ ਹੁੰਗਾਰਾ-ਔਲਖ, ਸ਼ਾਹ
Ad Position 24