100 ਦਿਨ ਪੋਸ਼ਣ ਅਭਿਆਨ ਤਹਿਤ ਵਿਦਿਆਰਥੀਆਂ ਦੀ ਸਿਹਤ ਨਾਲ ਵੱਡਾ ਖਿਲਵਾੜ
ਤਿੰਨ ਤਿੰਨ ਦਿਨਾਂ ਦੀਆਂ ਪੈਕਟਾਂ ਵਿਚ ਉੱਲੀ ਲੱਗੀਆਂ ਰੋਟੀਆਂ ਜਾਂਦੀਆਂ ਹਨ ਪਰੋਸੀਆਂ
ਮੋਗਾ, 12 ਅਗਸਤ (ਸੁਰਿੰਦਰਪਾਲ ਸਿੰਘ)-ਮਾਸਟਰ ਕੇਡਰ ਯੂਨੀਅਨ ਦੇ ਸੂਬਾ ਪ੍ਰਧਾਨ ਬਲਜਿੰਦਰ ਧਾਲੀਵਾਲ, ਜ਼ਿਲ੍ਹਾ ਸਰਪ੍ਰਸਤ ਇੰਦਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ 100 ਦਿਨ ਪੋਸ਼ਣ ਅਭਿਆਨ ਦੇ ਨਾਂਅ ‘ਤੇ ਜ਼ਿਲ੍ਹਾ ਪ੍ਰਸ਼ਾਸਨ, ਜ਼ਿਲ੍ਹਾ ਸਿੱਖਿਆ ਅਧਿਕਾਰੀ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਗ਼ਰੀਬ ਵਿਦਿਆਰਥੀਆਂ ਜਿਹੜੇ ਖ਼ੂਨ ਦੀ ਕਮੀ ਤੋਂ ਪੀੜਤ ਹਨ, ਉਨ੍ਹਾਂ ਨੂੰ ਉੱਲੀ ਵਾਲੀਆਂ ਬੇਹੀਆਂ ਰੋਟੀਆਂ ਖਵਾ ਕੇ ਉਨ੍ਹਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ ਜਿਸ ਦੀ ਉਦਾਹਰਨ ਜਥੇਬੰਦੀ ਵਲੋਂ ਤਿੰਨ ਦਿਨ ਦੀਆਂ ਬੇਹੀਆਂ ਰੋਟੀਆਂ ਵੱਖ-ਵੱਖ ਸਕੂਲਾਂ ਤੋਂ ਇਕੱਠੀਆਂ ਕਰ ਕੇ ਪੱਤਰਕਾਰਾਂ ਦੇ ਧਿਆਨ ਵਿਚ ਲਿਆਂਦੀਆਂ ਗਈਆਂ। ਜਥੇਬੰਦੀਆਂ ਦੇ ਆਗੂਆਂ ਨੇ ਵਿਸਥਾਰ ਸਹਿਤ ਦੱਸਿਆ ਕਿ 100 ਦਿਨ ਪੋਸ਼ਣ ਅਭਿਆਨ ਦੇ ਤਹਿਤ ਮੈਡੀਕਲ ਅਫ਼ਸਰ ਵੱਖ-ਵੱਖ ਸਕੂਲਾਂ ਵਿਚ ਆਪਣੀਆਂ ਟੀਮਾਂ ਨਾਲ ਜਾ ਕੇ ਵਿਦਿਆਰਥੀਆਂ ਦਾ ਮੈਡੀਕਲ ਚੈੱਕਅਪ ਕਰਦੇ ਹਨ।
ਮੋਗਾ, 12 ਅਗਸਤ (ਸੁਰਿੰਦਰਪਾਲ ਸਿੰਘ)-ਮਾਸਟਰ ਕੇਡਰ ਯੂਨੀਅਨ ਦੇ ਸੂਬਾ ਪ੍ਰਧਾਨ ਬਲਜਿੰਦਰ ਧਾਲੀਵਾਲ, ਜ਼ਿਲ੍ਹਾ ਸਰਪ੍ਰਸਤ ਇੰਦਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ 100 ਦਿਨ ਪੋਸ਼ਣ ਅਭਿਆਨ ਦੇ ਨਾਂਅ ‘ਤੇ ਜ਼ਿਲ੍ਹਾ ਪ੍ਰਸ਼ਾਸਨ, ਜ਼ਿਲ੍ਹਾ ਸਿੱਖਿਆ ਅਧਿਕਾਰੀ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਗ਼ਰੀਬ ਵਿਦਿਆਰਥੀਆਂ ਜਿਹੜੇ ਖ਼ੂਨ ਦੀ ਕਮੀ ਤੋਂ ਪੀੜਤ ਹਨ, ਉਨ੍ਹਾਂ ਨੂੰ ਉੱਲੀ ਵਾਲੀਆਂ ਬੇਹੀਆਂ ਰੋਟੀਆਂ ਖਵਾ ਕੇ ਉਨ੍ਹਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ ਜਿਸ ਦੀ ਉਦਾਹਰਨ ਜਥੇਬੰਦੀ ਵਲੋਂ ਤਿੰਨ ਦਿਨ ਦੀਆਂ ਬੇਹੀਆਂ ਰੋਟੀਆਂ ਵੱਖ-ਵੱਖ ਸਕੂਲਾਂ ਤੋਂ ਇਕੱਠੀਆਂ ਕਰ ਕੇ ਪੱਤਰਕਾਰਾਂ ਦੇ ਧਿਆਨ ਵਿਚ ਲਿਆਂਦੀਆਂ ਗਈਆਂ। ਜਥੇਬੰਦੀਆਂ ਦੇ ਆਗੂਆਂ ਨੇ ਵਿਸਥਾਰ ਸਹਿਤ ਦੱਸਿਆ ਕਿ 100 ਦਿਨ ਪੋਸ਼ਣ ਅਭਿਆਨ ਦੇ ਤਹਿਤ ਮੈਡੀਕਲ ਅਫ਼ਸਰ ਵੱਖ-ਵੱਖ ਸਕੂਲਾਂ ਵਿਚ ਆਪਣੀਆਂ ਟੀਮਾਂ ਨਾਲ ਜਾ ਕੇ ਵਿਦਿਆਰਥੀਆਂ ਦਾ ਮੈਡੀਕਲ ਚੈੱਕਅਪ ਕਰਦੇ ਹਨ। ਜਿਹੜੇ ਬੱਚਿਆਂ ਵਿਚ ਖ਼ੂਨ ਦੀ ਕਮੀ ਹੁੰਦੀ ਹੈ। ਉਨ੍ਹਾਂ ਨੂੰ 100 ਦਿਨ ਪੋਸ਼ਣ ਅਭਿਆਨ ਦੇ ਨਾਂਅ ‘ਤੇ ਪਿੰਡ ਚੂਹੜਚੱਕ ਤੋਂ ਬਣ ਕੇ ਆਉਣ ਵਾਲਾ ਤਿੰਨ-ਤਿੰਨ ਦਿਨ ਦਾ ਇਕੱਠਾ ਖਾਣਾ ਕਲੱਸਟਰ ਮੁਖੀ/ਇੰਚਾਰਜਾਂ ਨੂੰ ਸਪਲਾਈ ਕੀਤਾ ਜਾਂਦਾ ਹੈ। ਤਿੰਨ ਦਿਨ ਦਾ ਪੈਕਟ ਬੰਦ ਵਾਲਾ ਖਾਣਾ ਅਕਸਰ ਹੀ ਉੱਲੀ ਦੀ ਭੇਟ ਚੜ੍ਹ ਜਾਂਦਾ ਹੈ। ਮੋਗਾ ਜ਼ਿਲ੍ਹੇ ਵਿਚ ਇਹ ਉੱਲੀ ਲੱਗਿਆ ਖਾਣਾ ਤਕਰੀਬਨ 1000 ਵਿਦਿਆਰਥੀਆਂ ਨੂੰ ਤਿੰਨ-ਤਿੰਨ ਦਿਨਾਂ ਦਾ ਇਕੱਠਾ ਪੈਕ ਕਰ ਕੇ ਖਾਣ ਵਾਸਤੇ ਸਪਲਾਈ ਕੀਤਾ ਜਾਂਦਾ ਹੈ। ਤਿੰਨ ਤਿੰਨ ਦਿਨਾਂ ਦਾ ਇਕੱਠਾ ਪੈਕ ਕਰ ਕੇ ਸਪਲਾਈ ਕੀਤੀਆਂ ਜਾਂਦੀਆਂ ਰੋਟੀਆਂ ਅੱਜ ਕੱਲ੍ਹ ਦੇ ਬਰਸਾਤਾਂ ਦੇ ਮੌਸਮ ਅਨੁਸਾਰ ਉੱਲੀ ਦੀ ਭੇਟ ਚੜ੍ਹ ਜਾਂਦੀਆਂ ਹਨ ਜੋ ਕਿ ਅਨੀਮੀਆ ਨਾਲ ਪੀੜਤ ਵਿਦਿਆਰਥੀਆਂ ਦੀ ਸਿਹਤ ਨਾਲ ਬਹੁਤ ਵੱਡਾ ਖਿਲਵਾੜ ਹੈ। ਮਾਸਟਰ ਕੇਡਰ ਯੂਨੀਅਨ ਵਲੋਂ ਉੱਲੀ ਲੱਗਿਆ ਪਰੋਸਿਆ ਜਾ ਰਿਹਾ ਖਾਣੇ ਦਾ ਡਟਵਾਂ ਵਿਰੋਧ ਕੀਤਾ ਜਾਂਦਾ ਹੈ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਇਸ ਸਬੰਧੀ ਸਾਰਥਿਕ ਕਦਮ ਚੁੱਕਣ ਦੀ ਅਪੀਲ ਕੀਤੀ ਜਾਂਦੀ ਹੈ ਤਾਂ ਜੋ ਉੱਲੀ ਲੱਗੇ ਖਾਣੇ ਖਾਣ ਨਾਲ ਕੋਈ ਵੱਡਾ ਹਾਦਸਾ ਵਾਪਰਨ ਤੋਂ ਟਾਲਿਆ ਜਾ ਸਕੇ।