ਐਨ.ਆਰ.ਆਈ. ਵੀਰਾਂ ਵਲੋਂ ਸ. ਪ੍ਰ. ਸਕੂਲ ਬੁੱਧ ਸਿੰਘ ਵਾਲਾ ਨੂੰ ਏ.ਸੀ. ਦਾਨ
ਬਾਘਾ ਪੁਰਾਣਾ, 9 ਅਗਸਤ (ਟਿੰਕੂ ਕਾਠਪਾਲ)-ਬੀਤੇ ਦਿਨੀਂ ਸਰਕਾਰੀ ਪ੍ਰਾਇਮਰੀ ਸਕੂਲ ਬੁੱਧ ਸਿੰਘ ਵਾਲਾ ਵਿਖੇ ਐਨ. ਆਰ.
ਬਾਘਾ ਪੁਰਾਣਾ, 9 ਅਗਸਤ (ਟਿੰਕੂ ਕਾਠਪਾਲ)-ਬੀਤੇ ਦਿਨੀਂ ਸਰਕਾਰੀ ਪ੍ਰਾਇਮਰੀ ਸਕੂਲ ਬੁੱਧ ਸਿੰਘ ਵਾਲਾ ਵਿਖੇ ਐਨ.ਆਰ.ਆਈ. ਵੀਰਾਂ ਵਲੋਂ ਏਅਰ ਕੰਡੀਸ਼ਨਰ ਦਾਨ ਵਜੋਂ ਦਿੱਤਾ ਗਿਆ ਅਤੇ ਐਚ.ਡੀ.ਐਫ.ਸੀ. ਬੈਂਕ ਅਤੇ ਅੰਬੂਜਾ ਫਾਊਂਡੇਸ਼ਨ ਦੁਆਰਾ ਸਕੂਲ ਵਿਚ ਲਾਇਬਰੇਰੀ ਦਾ ਫ਼ਰਨੀਚਰ ਅਤੇ ਇਕ ਐਲ.ਈ.ਡੀ. ਪੈਨਲ ਵੀ ਦਿੱਤਾ ਗਿਆ। ਇਸ ਮੌਕੇ ਸਰਪੰਚ ਸੁਖਨਾਮ ਸਿੰਘ ਅਤੇ ਦਾਨੀ ਸੱਜਣ ਜਸਵੰਤ ਸਿੰਘ (ਮਿੰਟਾ), ਗੁਰਜੰਟ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਪ੍ਰਵੀਨ ਰਾਣੀ, ਰਜਿੰਦਰ ਕੌਰ, ਬਲਜਿੰਦਰ ਕੌਰ, ਰਮਨਦੀਪ ਕੌਰ, ਮਨਜੀਤ ਸਿੰਘ, ਰਾਮ ਕੁਮਾਰ ਵਲੋਂ ਦਾਨੀ ਸੱਜਣਾਂ ਨੂੰ ਸਨਮਾਨਿਤ ਕੀਤਾ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਕੀਤੇ ਕੰਮਾਂ ਅਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ।