08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਨੇ ਵਿਸ਼ਵ ਸਿਹਤ ਦਿਵਸ 2026 ਮਨਾਇਆ <br/>

Ad Position 21
No active advertisement
ਅਜੀਤ ਡੈਸਕ 11-04-2026
ਮੋਗਾ, 10 ਅਪ੍ਰੈਲ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਦੁਸਾਂਝ ਰੋਡ ਸਥਿਤ ਸਥਾਨਕ ਆਸ਼ਰਮ ਵਿਖੇ ਵਿਸ਼ਵ ਸਿਹਤ ਦਿਵਸ 2026 ਮੌਕੇ ਆਪਣੇ ਸਿਹਤ ਜਾਗਰੂਕਤਾ ਪ੍ਰੋਗਰਾਮ ਤਹਿਤ ਦੋ ਦਿਨਾਂ ਵਿਸ਼ਾਲ ਵਿਲੱਖਣ ਯੋਗ ਤੇ ਧਿਆਨ ਸਾਧਨਾ ਕੈਂਪ ਦੇ ਅੱਜ ਦੂਜੇ ਦਿਨ ਸੰਸਥਾਨ ਵਲੋਂ ਆਸ਼ੂਤੋਸ਼ ਮਹਾਰਾਜ ਦੇ ਸ਼ਿਸ਼ ਸਵਾਮੀ ਵਿਗਿਆਨਾਨੰਦ ਨੇ ਦੱਸਿਆ ਕਿ ਆਪਣੇ ਆਪ 'ਚ ਸਥਿਤ ਹੋਣਾ ਹੀ ਚੰਗੀ ਸਿਹਤ ਦੀ ਜੜ੍ਹ ਹੈ | ਭਾਰਤੀ ਸੰਸਕਿ੍ਤੀ ਦੀ ਮਹਾਨ ਵਿਰਾਸਤ ਯੋਗ ਤੋਂ ਜਾਣੂੰ ਕਰਵਾਉਂਦੇ ਹੋਏ ਉਨ੍ਹਾਂ ਨੇ ਯੋਗ ਸਾਧਕਾਂ ਨੂੰ ਦੱਸਿਆ ਕਿ ਯੋਗ ਭਾਰਤ ਦੀ ਪ੍ਰਾਚੀਨ ਪਰੰਪਰਾ ਵਿਚੋਂ ਇਕ ਹੈ | ਇਹ ਇਕ ਅਨਮੋਲ ਤੋਹਫ਼ਾ ਹੈ, ਇਹ ਸਰੀਰ, ਮਨ ਤੇ ਆਤਮਾ ਦੀ ਇਕ ਅਵਸਥਾ, ਮਨੁੱਖ ਤੇ ਕੁਦਰਤ ਵਿਚਕਾਰ ਏਕਤਾ, ਸੰਜਮ ਤੇ ਪੂਰਤੀ ਪ੍ਰਦਾਨ ਕਰਦਾ ਹੈ ਤੇ ਸਿਹਤ ਤੇ ਤੰਦਰੁਸਤੀ ਲਈ ਇਕ ਸੰਪੂਰਨ ਪਹੁੰਚ ਨੂੰ ਦਰਸਾਉਂਦਾ ਹੈ | ਦਸੰਬਰ 2014 ਵਿਚ ਸੰਯੁਕਤ ਰਾਸ਼ਟਰ ਸੰਘ ਦੀ ਮਹਾਂਸਭਾ ਨੇ ਹਰ ਸਾਲ 21 ਜੂਨ ਨੂੰ ਅੰਤਰ-ਰਾਸ਼ਟਰੀ ਯੋਗ ਦਿਵਸ ਵਜੋਂ ਮਨਾਉਣ ਦਾ ਮਤਾ ਪਾਸ ਕੀਤਾ ਸੀ | ਪਤੰਜਲੀ ਯੋਗ ਸੂਤਰ ਦੇ ਅਨੁਸਾਰ ਸਾਧਕਾਂ ਨੂੰ ਉਨ੍ਹਾਂ ਦੇ ਵਿਗਿਆਨਕ ਪੱਖ ਦੁਆਰਾ ਸਰੀਰਕ ਲਾਭਾਂ ਤੋਂ ਜਾਣੂੰ ਕਰਵਾਇਆ ਗਿਆ | ਸਾਰੇ ਹੀ ਸਾਧਕਾਂ ਨੇ ਸਰੀਰਕ ਸਿਹਤ ਨਾਲ ਭਰਪੂਰ ਪ੍ਰੋਗਰਾਮ ਦਾ ਲਾਭ

Ad Position 22
No active advertisement
ਪਿਛਲੀ ਖ਼ਬਰ ਇਫ਼ਕੋ ਵਲੋਂ ਦੇਸ਼ ਵਿਆਪੀ ਏਕੀਕ੍ਰਿਤ ਨੈਨੋ ਖਾਦ ਜਾਗਰੂਕਤਾ ਮੈਗਾ ਮੁਹਿੰਮ ਸ਼ੁਰੂ ਅਗਲੀ ਖ਼ਬਰ ਭਾਜਪਾ ਨੇ ਮਨਾਇਆ ਸਥਾਪਨਾ ਦਿਵਸ <br/>
Ad Position 24