07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਖੇ ਹਨੂੰਮਾਨ ਜੈਅੰਤੀ 'ਤੇ ਭਜਨ ਸੰਕੀਰਤਨ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 04-04-2026
ਮੋਗਾ, 3 ਅਪ੍ਰੈਲ (ਸੁਰਿੰਦਰਪਾਲ ਸਿੰਘ)-ਰਾਜ ਦੀ ਇਕ ਪ੍ਰਮੁੱਖ ਵਿੱਦਿਅਕ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਵਿਹੜੇ 'ਚ ਸਥਿਤ ਦੁਰਗਾ ਮੰਦਰ ਵਿਚ ਹਨੂਮਾਨ ਜੈਅੰਤੀ ਦੇ ਮੌਕੇ 'ਤੇ ਭਜਨ ਸੰਕੀਰਤਨ ਕਰਵਾਇਆ ਗਿਆ | ਇਸ ਦੀ ਸ਼ੁਰੂਆਤ ਬਾਲਾ ਜੀ ਮਹਾਰਾਜ ਤੇ ਮਾਂ ਦੁਰਗਾ ਦੀ ਪੂਜਾ ਅਰਚਨਾ ਨਾਲ ਹੋਈ | ਪੰਡਤ ਰਾਮ ਚੰਦਰ ਸ਼ਰਮਾ ਦੀ ਅਗਵਾਈ 'ਚ ਇਹ ਰਸਮਾਂ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ, ਪਿ੍ੰਸੀਪਲ ਡਾ. ਆਰ.ਕੇ. ਨਾਰੰਗ, ਫੈਕਲਟੀ ਮੈਂਬਰਾਂ ਤੇ ਵਿਦਿਆਰਥੀਆਂ ਨਾਲ ਕੀਤੀਆਂ ਗਈਆਂ | ਇਸ ਸ਼ੁੱਭ ਮੌਕੇ 'ਤੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ ਨੇ ਸਾਰਿਆਂ ਨੂੰ ਹਨੂਮਾਨ ਜੈਅੰਤੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਸਮਾਗਮ ਦੌਰਾਨ ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਸੀਤਾ ਰਾਮ ਸੀਤਾ ਰਾਮ ਕਹੀਏ, ਦੁਨੀਆ ਚਲੇ ਨਾ ਚਲੇ ਸ੍ਰੀ ਰਾਮ ਕੇ ਬਿਨਾਂ ਵਰਗੇ ਭਗਤੀ ਗੀਤ ਗਾ ਕੇ ਇਕ ਅਧਿਆਤਮਿਕ ਤੌਰ 'ਤੇ ਜੋਸ਼ ਭਰਿਆ ਮਾਹੌਲ ਸਿਰਜਿਆ | ਪ੍ਰੋਗਰਾਮ 'ਚ ਸ੍ਰੀ ਹਨੂਮਾਨ ਚਾਲੀਸਾ ਤੇ ਰਾਮ ਬਾਣ ਦਾ ਪਾਠ ਵੀ ਸ਼ਾਮਿਲ ਸੀ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਬਿਲਾਸਪੁਰ ਤੇ ਚੇਅਰਮੈਨ ਮਧੇਕੇ ਨੇ ਸੜਕ 'ਤੇ ਪ੍ਰੀਮੈਕਸ ਪਵਾਉਣ ਦਾ ਕੰਮ ਸ਼ੁਰੂ ਕਰਵਾਇਆ <br/> ਅਗਲੀ ਖ਼ਬਰ ਐਸ.ਐਫ.ਸੀ. ਕਾਨਵੈਂਟ ਸਕੂਲ ਜਲਾਲਾਬਾਦ ਪੂਰਬੀ (ਮੋਗਾ) 'ਚ ਨਵੇਂ ਦਾਖ਼ਲ ਹੋਏ ਬੱਚਿਆਂ ਦਾ ਸ਼ਾਨਦਾਰ ਸਵਾਗਤ <br/>
Ad Position 24