16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸ਼ਿਆਮ ਸੇਵਾ ਸੁਸਾਇਟੀ ਨੇ ਕੌਂਸਲਰ ਬੂਟਾ ਸਿੰਘ ਅਤੇ ਮਨੀਸ਼ ਬਜਾਜ ਨੂੰ ਫਾਲਗੁਣ ਤਿਉਹਾਰ ਲਈ ਸੱਦਾ ਪੱਤਰ ਕੀਤੇ ਭੇਟ <br/>

Ad Position 21
No active advertisement
ਅਜੀਤ ਡੈਸਕ 20-02-2026
ਮੋਗਾ, 19 ਫਰਵਰੀ (ਸੁਰਿੰਦਰਪਾਲ ਸਿੰਘ)-ਅੱਜ ਸਮਾਜ ਸੇਵੀ ਮਨੀਸ਼ ਬਜਾਜ ਅਤੇ ਕੌਂਸਲਰ ਬੂਟਾ ਸਿੰਘ ਨੂੰ 21 ਫਰਵਰੀ ਤੋਂ 1 ਮਾਰਚ ਤੱਕ ਜਲੰਧਰ ਕਾਲੋਨੀ ਦੇ ਸ਼ਿਆਮ ਮੰਦਰ ਵਿਖੇ ਹੋਣ ਵਾਲੇ 14ਵੇਂ ਫਾਲਗੁਨ ਤਿਉਹਾਰ ਲਈ ਸੱਦਾ ਪੱਤਰ ਭੇਟ ਕੀਤੇ ਗਏ | ਇਸ ਮੌਕੇ ਸੁਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ, ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ, ਸਕੱਤਰ ਭੂਸ਼ਨ ਗਰਗ ਰਾਜੂ, ਸਾਬਕਾ ਕੌਂਸਲਰ ਸੁਦਾਮਾ ਪੁਰੀ ਅਤੇ ਭੁਪੇਸ਼ ਸ਼ਰਮਾ ਨੇ ਸਮਾਗਮ ਨੂੰ ਸੰਬੋਧਨ ਕੀਤਾ | ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਅਜੇ ਗਰਗ, ਸੰਸਥਾਪਕ ਕਮਲ ਸ਼ਰਮਾ, ਪ੍ਰਧਾਨ ਵਿਨੋਦ ਪੋਪਲੀ, ਸਕੱਤਰ ਭੂਸ਼ਨ ਗਰਗ, ਸੁਦਾਮਾ ਪੁਰੀ ਅਤੇ ਵਿੱਤ ਸਕੱਤਰ ਚੰਦਰਮੋਹਨ ਸਹਿਗਲ ਨੇ ਕਿਹਾ ਕਿ ਸੁਸਾਇਟੀ 21 ਫਰਵਰੀ ਤੋਂ 1 ਮਾਰਚ ਤੱਕ ਸ਼ਿਆਮ ਬਾਬਾ ਜੀ ਦਾ 14ਵਾਂ ਫਾਲਗੁਨ ਤਿਉਹਾਰ ਸੰਕੀਰਤਨ ਨਾਲ ਮਨਾਏਗੀ | ਮੰਦਰ ਵਿਚ ਸ਼ਾਮ 6 ਵਜੇ ਤੋਂ ਭਗਵਾਨ ਦੀ ਇੱਛਾ ਤੱਕ ਰੋਜ਼ਾਨਾ ਸੰਕੀਰਤਨ ਕੀਤਾ ਜਾਵੇਗਾ | ਇਸ ਫਾਲਗੁਨ ਮਹਾਂ ਉਤਸਵ ਵਿਚ ਸ਼ਿਆਮ ਬਾਬਾ ਦਾ ਵਿਸ਼ਾਲ ਦਰਬਾਰ, ਅਲੌਕਿਕ ਸਜਾਵਟ, ਛਪੰਜਾ ਭੇਟਾਂ ਖਿੱਚ ਦਾ ਕੇਂਦਰ ਹੋਣਗੀਆਂ | ਸੰਕੀਰਤਨ ਦੌਰਾਨ ਲੰਗਰ ਪ੍ਰਸ਼ਾਦ ਲਗਾਤਾਰ ਵੰਡਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਰੋਜ਼ਾਨਾ ਮਹਾਂ ਉਤਸਵ ਵਿਚ ਭਜਨ ਗਾਇਕ ਸ਼ਿਆਮ ਬਾਬਾ ਦੇ ਗੁਣ ਗਾਉਣਗੇ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਫਾਲਗੁਨ ਮਹਾਂ ਉਤਸਵ ਵਿਚ ਪਹੁੰਚਣ ਅਤੇ ਸ਼ਿਆਮ ਬਾਬਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਟੀ. ਐਲ. ਐਫ. ਸਕੂਲ ਵਿਖੇ ਟਰੈਫ਼ਿਕ ਪੁਲਿਸ ਵਲੋਂ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਸਾਈਬਰ ਅਪਰਾਧ ਅਤੇ ਟਰੈਫ਼ਿਕ ਨਿਯਮ... ਅਗਲੀ ਖ਼ਬਰ ਵਿਧਾਇਕ ਡਾ. ਅਰੋੜਾ ਵਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕਾਰਡ ਬਣਾਉਣ ਦੇ ਕੈਂਪ ਦਾ ਨਿਰੀਖਣ <br/>
Ad Position 24