15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਤੰਦਰੁਸਤ ਜੀਵਨ ਲਈ ਚੰਗਾ ਜਲਵਾਯੂ ਤੇ ਭੋਜਨ ਅਹਿਮ-ਡਾ. ਬਰਾੜ <br/>

Ad Position 21
No active advertisement
ਮੋਗਾ ਵਿਖੇ ਸੀ.ਪੀ.ਆਰ. ਟਰੇਨਿੰਗ ਕੈਂਪ ਦੌਰਾਨ ਸੰਬੋਧਨ ਕਰਦੇ ਹੋਏ ਡਾ. ਜਸਵਿੰਦਰ ਸਿੰਘ ਬਰਾੜ | ਅਜੀਤ ਤਸਵੀਰ <br/> 23-01-2026
ਮੋਗਾ, 22 ਜਨਵਰੀ (ਸੁਰਿੰਦਰਪਾਲ ਸਿੰਘ)-ਜਿਸ ਕਿਸਮ ਦਾ ਅਸੀਂ ਭੋਜਨ ਖਾਂਦੇ ਹਾਂ, ਉਸੇ ਅਨੁਸਾਰ ਸਾਡੀ ਸੋਚ ਅਤੇ ਜੀਵਨ ਆਦਰਸ਼ ਉੱਭਰਦੇ ਹਨ | ਇਹ ਵਿਚਾਰ ਸਟੇਟ ਅਵਾਰਡੀ, ਸਾਬਕਾ ਡਿਪਟੀ ਡਾਇਰੈਕਟਰ ਖੇਤੀਬਾੜੀ ਅਤੇ ਫਰੀਡਮ ਫਾਈਟਰ ਫਾਰਮਰਜ਼ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਡਾ. ਜਸਵਿੰਦਰ ਸਿੰਘ ਬਰਾੜ ਨੇ ਸੁਦੇਸ਼ ਭੰਡਾਰੀ ਚੈਰੀਟੇਬਲ ਟਰੱਸਟ ਵਲੋਂ ਮੋਗਾ ਵਿਖੇ ਮਾਘੀ ਪੈਲੇਸ ਵਿਚ ਕਰਵਾਏ ਸੀ.ਪੀ.ਆਰ. ਟਰੇਨਿੰਗ ਕੈਂਪ ਦੌਰਾਨ ਸੰਬੋਧਨ ਕਰਦਿਆਂ ਕਹੇ | ਇਹ ਸੀ.ਪੀ.ਆਰ. ਟਰੇਨਿੰਗ ਕੈਂਪ ਤਰਨ ਭੰਡਾਰੀ ਰਾਜਨੀਤਕ ਸਕੱਤਰ ਮੁੱਖ ਮੰਤਰੀ ਹਰਿਆਣਾ ਸਰਕਾਰ, ਅਮਨ ਸ਼ਰਮਾ ਅਤੇ ਸਮੁੱਚੀ ਪ੍ਰਬੰਧਕੀ ਟੀਮ ਵਲੋਂ ਕੀਤਾ ਗਿਆ | ਇਸ ਕੈਂਪ ਵਿਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਸੀ | ਇਸ ਮੌਕੇ ਡਾ. ਬਰਾੜ ਨੇ ਕਿਹਾ ਕਿ ਭੋਜਨ ਅਤੇ ਜਲਵਾਯੂ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ | ਭੋਜਨ ਸਾਡੀ ਸ਼ਖ਼ਸੀਅਤ ਅਤੇ ਸੋਚ ਉਸਾਰੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ | ਡੱਬਾ ਬੰਦ ਤੇ ਫਾਸਟ ਫੂਡ ਦੀ ਬਜਾਏ ਘਰੇਲੂ ਸਾਦੇ ਭੋਜਨ ਨੂੰ ਤਰਜੀਹ ਦੇਣੀ ਚਾਹੀਦੀ ਹੈ | ਭੋਜਨ ਦੇ ਨਾਲ-ਨਾਲ ਹਵਾ ਦਾ ਵੀ ਬਹੁਤ ਹੀ ਮਹੱਤਵਪੂਰਨ ਰੋਲ ਹੈ | ਜੇਕਰ ਅੰਨ ਅਤੇ ਆਕਸੀਜਨ ਸ਼ੁੱਧ ਹੋਣਗੇ ਤਾਂ ਹੀ ਮਨੁੱਖੀ ਸਿਹਤ ਅਤੇ ਜੀਵਨ ਤੰਦਰੁਸਤ ਰਹੇਗਾ | ਤੰਦਰੁਸਤ ਜੀਵਨ ਲਈ ਚੰਗੇ ਜਲਵਾਯੂ ਦੀ ਬਹੁਤ ਮਹੱਤਤਾ ਹੈ ਕਿਉਂਕਿ ਸ਼ੁੱਧ ਆਕਸੀਜਨ, ਸਾਫ਼ ਸੁਥਰੇ ਵਾਤਾਵਰਨ ਤੋਂ ਹੀ ਉਪਲਬਧ ਹੋ ਸਕਦੀ ਹੈ | ਸ਼ੁੱਧ ਤੇ ਸਵੱਛ ਭੋਜਨ ਤੰਦਰੁਸਤ ਮਾਨਸਿਕਤਾ ਲਈ ਅਤਿ ਜ਼ਰੂਰੀ ਹੈ | ਗੰਧਲੇ ਵਾਤਾਵਰਨ ਤੇ ਮਿਲਾਵਟਖੋਰੀ ਖਾਧ ਪਦਾਰਥਾਂ ਨੇ ਮਨੁੱਖ ਨੂੰ ਬਿਮਾਰੀਆਂ ਦੀ ਲਪੇਟ ਵਿਚ ਲਿਆ ਦਿੱਤਾ ਹੈ ਤੇ ਮਨੁੱਖੀ ਔਸਤਨ ਉਮਰ ਲਗਾਤਾਰ ਘਟਦੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਗਊਸ਼ਾਲਾ ਵਿਖੇ ਕਰਵਾਏ ਧਾਰਮਿਕ ਸਮਾਗਮ ਦੌਰਾਨ ਸਹਿਯੋਗ ਦੇਣ ਲਈ ਸੰਗਤਾਂ ਦਾ ਧੰਨਵਾਦ- ਪ੍ਰਧਾਨ ਮਾਨ ਅਗਲੀ ਖ਼ਬਰ 27 ਨੂੰ ਜ਼ਿਲ੍ਹਾ ਹੈਡਕੁਆਰਟਰਾਂ 'ਤੇ ਭਲਾਈ ਵਿਭਾਗ ਦੇ ਮੰਤਰੀ ਦੇ ਫੂਕੇ ਜਾਣਗੇ ਪੁਤਲੇ-ਅਧਿਆਪਕ ਯੂਨੀਅਨ <br/>
Ad Position 24