15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਨਸ਼ਾ ਮੁਕਤੀ ਲਈ ਤਸਕਰ, ਪੁਲਿਸ ਤੰਤਰ ਤੇ ਰਾਜਨੀਤਕ ਬੰਦਿਆਂ ਦਾ ਗੱਠਜੋੜ ਤੋੜਨਾ ਜ਼ਰੂਰੀ- ਵਿਜੇ ਕੁਮਾਰ ਸਾਥੀ <br/>

Ad Position 21
No active advertisement
ਅਜੀਤ ਡੈਸਕ 23-01-2026
ਮੋਗਾ, 22 ਜਨਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਨਸ਼ਾ ਤਸਕਰ, ਪੁਲਿਸ ਤੰਤਰ ਤੇ ਰਾਜਨੀਤਕ ਬੰਦਿਆਂ ਦਾ ਇਕ ਗਠਬੰਧਨ ਹੈ, ਜੇਕਰ ਨਸ਼ਾ ਤਸਕਰਾਂ ਤੇ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨਾ ਹੈ ਤਾਂ ਇਨ੍ਹਾਂ ਦਾ ਗਠਬੰਧਨ ਤੋੜਨਾ ਬੇਹੱਦ ਜ਼ਰੂਰੀ ਹੈ ਕਿਉਂਕਿ ਕੁਝ ਕੁ ਨੂੰ ਛੱਡ ਕੇ ਪੁਲਿਸ ਦੇ ਛੋਟੇ ਅਫ਼ਸਰ ਤੋਂ ਲੈ ਕੇ ਵੱਡੇ ਤੱਕ ਮਿਲੀ ਭੁਗਤ ਹੈ ਤੇ ਇਹ ਆਪਸ ਵਿਚ ਇਕ ਕੜੀ ਦਾ ਕੰਮ ਕਰਦੇ ਹਨ | ਇਹ ਪ੍ਰਗਟਾਵਾ ਸਾਬਕਾ ਵਿਧਾਇਕ ਤੇ ਪ੍ਰਸਿੱਧ ਸਮਾਜਵਾਦੀ ਵਿਜੇ ਕੁਮਾਰ ਸਾਥੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਅੱਜ ਸਾਡੇ ਨੌਜਵਾਨ ਨਸ਼ਿਆਂ ਦੇ ਗ਼ੁਲਾਮ ਹੋ ਕੇ ਬੇਵੱਸ ਹੋ ਗਏ ਹਨ ਤੇ ਕੋਈ ਵੀ ਨੌਜਵਾਨ ਮਾਂ ਦੀ ਕੁੱਖ 'ਚੋਂ ਨਸ਼ੇੜੀ ਨਹੀਂ ਜੰਮਦਾ ਉਸ ਨੂੰ ਉਸ ਦੇ ਹਾਲਾਤ ਬਣਾ ਦਿੰਦੇ ਹਨ ਜਿਸ ਦਾ ਮੁੱਖ ਤੌਰ 'ਤੇ ਕਾਰਨ ਬੇਰੁਜ਼ਗਾਰੀ, ਮਹਿੰਗਾਈ ਅਤੇ ਆਰਥਿਕ ਮਜਬੂਰੀ ਹੁੰਦੀ ਹੈ | ਭਾਵੇਂ ਕਿ ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਅਤੇ ਅਪਰਾਧੀਆਂ ਖ਼ਿਲਾਫ਼ ਇਕ ਹੋਰ ਮੁਹਿੰਮ ਅਪਰੇਸ਼ਨ ਪ੍ਰਹਾਰ ਸ਼ੁਰੂ ਕੀਤੀ ਹੈ ਉਸ ਦਾ ਸਵਾਗਤ ਕਰਨਾ ਬਣਦਾ ਹੈ ਪਰ ਇਸ ਵਿਚ ਪੂਰੀ ਤਰ੍ਹਾਂ ਪਾਰਦਰਸ਼ਤਾ ਹੋਣੀ ਬਹੁਤ ਜ਼ਰੂਰੀ ਹੈ | ਵਿਜੇ ਕੁਮਾਰ ਸਾਥੀ ਨੇ ਕਿਹਾ ਕਿ ਹੈਰਤ-ਅੰਗੇਜ਼ ਗੱਲ ਇਹ ਹੈ ਕਿ ਅੱਜ ਬੇਸ਼ੁਮਾਰ ਪੈਸੇ ਦੀ ਦੌੜ ਵਿਚ ਅਫ਼ਸਰ ਅਤੇ ਰਾਜਨੀਤਕ ਵਿਅਕਤੀ ਲੱਗੇ ਹੋਏ ਹਨ | ਇਸੇ ਲਈ ਯੁੱਧ ਨਸ਼ਿਆਂ ਵਿਰੁੱਧ ਵਰਗੀਆਂ ਮੁਹਿੰਮਾਂ ਬੇਮਾਅਨੇ ਹੋ ਜਾਂਦੀਆਂ ਹਨ ਤੇ ਸਾਡੇ ਰੰਗਲੇ ਪੰਜਾਬ ਨੂੰ ਨਸ਼ੇ ਦਾ ਘੁਣ ਲੱਗ ਗਿਆ ਹੈ | ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਜੇਕਰ ਇਸ ਦਾ ਸਥਾਈ ਹੱਲ ਲੱਭਣਾ ਹੈ ਤਾਂ ਕਿ ਕਿਸੇ ਵੀ ਰਾਜਨੀਤਕ ਮੁਫ਼ਾਦ ਤੋਂ ਉੱਪਰ ਉੱਠ ਕੇ ਪੰਜਾਬ ਦੇ ਇਮਾਨਦਾਰ ਬੰਦਿਆਂ ਦੀ ਕਮੇਟੀ ਸੱਦੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਚੰਦ ਨਵਾਂ ਬਲੂਮਿੰਗ ਬਡਜ਼ ਸਕੂਲ ਵਿਖੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਿਟੀ ਵਲੋਂ ਸੈਮੀਨਾਰ <br/> ਅਗਲੀ ਖ਼ਬਰ ਦੇਸ਼ ਭਗਤ ਕਾਲਜ ਮੋਗਾ ਵਿਖੇ ਮਨਾਇਆ ਰਾਸ਼ਟਰੀ ਯੁਵਾ ਦਿਵਸ <br/>
Ad Position 24