24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਜੈਸ਼-ਏ-ਮੁਹੰਮਦ ਦੇ ਕਮਾਂਡਰ ਮਸੂਦ ਕਸ਼ਮੀਰੀ ਵਲੋਂ ਸਨਸਨੀਖ਼ੇਜ਼ ਖ਼ੁਲਾਸੇ * ਰਾਵਲਾਕੋਟ ’ਚ ਹਥਿਆਰਬੰਦ ਮੁਜ਼ਾਹਦੀਨਾਂ ਦੀ ਮੌਜੂਦਗੀ ਬਾਰੇ ਦਿੱਤੀ ਜਾਣਕਾਰੀ * ਭਾਰਤ ਦੇ ਦਖ਼ਲ ਦਾ ਜਤਾਇਆ ਡਰ

ਅੰਮ੍ਰਿਤਸਰ, 24 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ’ਚ ਦਿੱਤੇ ਗਏ ਭਾਸ਼ਣ ਦੌਰਾਨ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਕਮਾਂਡਰ ਮਸੂਦ ਇਲਿਆਸ ਕਸ਼ਮੀਰੀ ਨੇ ਮਕਬੂਜ਼ਾ ਕਸ਼ਮੀਰ (ਪੀ. ਓ.

Ad Position 21
No active advertisement
ਭਾਸ਼ਣ ਦੌਰਾਨ ਸਨਸਨੀਖ਼ੇਜ਼ ਖ਼ੁਲਾਸੇ ਕਰਦਾ ਹੋਇਆ ਕਮਾਂਡਰ ਮਸੂਦ ਇਲਿਆਸ ਕਸ਼ਮੀਰੀ। ਤਸਵੀਰ ਰਾਹੀਂ : ਸੁਰਿੰਦਰ ਕੋਛੜ 25-11-2026
ਅੰਮ੍ਰਿਤਸਰ, 24 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ’ਚ ਦਿੱਤੇ ਗਏ ਭਾਸ਼ਣ ਦੌਰਾਨ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਕਮਾਂਡਰ ਮਸੂਦ ਇਲਿਆਸ ਕਸ਼ਮੀਰੀ ਨੇ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ’ਚ ਚੱਲ ਰਹੀ ਅਸ਼ਾਂਤੀ ਨੂੰ ਲੈ ਕੇ ਕਈ ਵੱਡੇ ਅਤੇ ਸਨਸਨੀਖ਼ੇਜ਼ ਖ਼ੁਲਾਸੇ ਕੀਤੇ ਹਨ। ਇਸ ਬਾਰੇ ਸਾਹਮਣੇ ਆਈ ਵੀਡੀਓ ’ਚ ਕਸ਼ਮੀਰੀ ਨੇ ਭਾਸ਼ਣ ਦੌਰਾਨ ਸਵੀਕਾਰ ਕੀਤਾ ਕਿ ਜੈਸ਼-ਏ-ਮੁਹੰਮਦ ਦਾ ਪੀ. ਓ. ਕੇ. ਰਾਵਲਾਕੋਟ ’ਚ ਹਥਿਆਰਬੰਦ ਮੁਜ਼ਾਹਦੀਨਾਂ ਦਾ ਪੂਰਾ ਢਾਂਚਾ ਅਤੇ ਮੌਜੂਦਗੀ ਹੈ। ਉਸ ਨੇ ਇਹ ਵੀ ਮੰਨਿਆ ਕਿ ਉਸ ਦੇ ਕੁਝ ਹਥਿਆਰਬੰਦ ਮੈਂਬਰ ਉਸੇ ਭਾਈਚਾਰੇ ਨਾਲ ਸੰਬੰਧਿਤ ਹਨ ਜੋ ਜੁਆਇੰਟ ਅਵਾਮੀ ਐਕਸ਼ਨ ਕਮੇਟੀ (ਜੇ. ਏ. ਸੀ. ਸੀ.) ਦੇ ਪ੍ਰਦਰਸ਼ਨਾਂ ’ਚ ਹਿੱਸਾ ਲੈ ਰਹੇ ਹਨ। ਉਸ ਨੇ ਖ਼ੁਲਾਸਾ ਕੀਤਾ ਕਿ ਪ੍ਰਦਰਸ਼ਨਾਂ ’ਤੇ ਆਪਣੇ ਸਮੂਹ ਦਾ ਪੱਖ ਸਪਸ਼ਟ ਕਰਨ ਲਈ ਉਸ ਨੇ ਇਸਲਾਮਾਬਾਦ ’ਚ ਸੰਬੰਧਿਤ ਪਾਕਿਸਤਾਨੀ ਸਰਕਾਰੀ ਅਤੇ ਸੁਰੱਖਿਆ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ। ਕਸ਼ਮੀਰੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਸੱਤਾ ਦੇ ਗਲਿਆਰਿਆਂ ’ਚ ਬੈਠੇ ਲੋਕਾਂ ਨੇ ਐਕਸ਼ਨ ਕਮੇਟੀ ਦੇ ਆਗੂਆਂ ਅਤੇ ਰਾਵਲਾਕੋਟ ’ਚ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਮਾਰਨ ਦਾ ਫ਼ੈਸਲਾ ਕਰ ਲਿਆ ਹੈ। ਉਸ ਨੇ ਅਸ਼ਾਂਤੀ ਦੌਰਾਨ ਰੇਂਜਰਜ਼ ਦੇ ਜਵਾਨਾਂ ਦੀ ਹੱਤਿਆ ਸਮੇਤ ਕਥਿਤ ਦੇਸ਼ ਵਿਰੋਧੀ ਗਤੀਵਿਧੀਆਂ ’ਚ ਸ਼ਾਮਿਲ ਵਿਅਕਤੀਆਂ ਦੀ ਪਛਾਣ ਕਰਨ ’ਚ ਸੁਰੱਖਿਆ ਏਜੰਸੀਆਂ ਦੀ ਨਾਕਾਮੀ ’ਤੇ ਵੀ ਸਵਾਲ ਚੁੱਕੇ। ਬਲੋਚਿਸਤਾਨ ਅਤੇ ਸਾਬਕਾ ਫਾਟਾ ਖੇਤਰ ਦੀ ਮਿਸਾਲ ਦਿੰਦਿਆਂ ਉਸ ਨੇ ਚਿੰਤਾ ਜ਼ਾਹਿਰ ਕੀਤੀ ਕਿ ਵਧਦੀ ਅਸ਼ਾਂਤੀ ਭਾਰਤ ਨੂੰ ਪ੍ਰਦਰਸ਼ਨਕਾਰੀਆਂ ਨੂੰ ਹਥਿਆਰ ਮੁਹੱਈਆ ਕਰਵਾਉਣ ਦਾ ਮੌਕਾ ਦੇ ਸਕਦੀ ਹੈ। ਕਸ਼ਮੀਰੀ ਨੇ ਦਾਅਵਾ ਕੀਤਾ ਕਿ ਰੇਂਜਰਜ਼ ਅਤੇ ਫ਼ਰੰਟੀਅਰ ਕੋਰ ਰਾਵਲਾਕੋਟ ’ਚ ਸਥਿਤੀ ਨੂੰ ਕਾਬੂ ਕਰਨ ’ਚ ਅਸਫਲ ਰਹੇ ਹਨ ਅਤੇ ਹੁਣ ਉੱਥੇ ਫ਼ੌਜ ਤੇ ਹਵਾਈ ਸੈਨਾ ਤਾਇਨਾਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰਪੁਰਬ ਮੌਕੇ ਅਕਾਲੀ- ਭਾਜਪਾ ਦੀ ਸਾਂਝ ਪੰਜਾਬ ਲਈ ਸ਼ੁੱਭ ਸੰਕੇਤ-ਸੌਰਭ ਕਪੂਰ ਅਗਲੀ ਖ਼ਬਰ ਪਾਕਿ ’ਚ ਤੇਜ਼ੀ ਨਾਲ ਵਿਗੜ ਸਕਦੇ ਹਾਲਾਤ ਆਸਿਮ ਮੁਨੀਰ ਨੂੰ 1971 ਦਾ ਢਾਕਾ ਆਤਮ-ਸਮਰਪਣ ਯਾਦ ਕਰਵਾਉਣ ਵਾਲੇ ਮੌਲਾਨਾ ਨੂੰ ਕ...
Ad Position 24