ਚਿੱਟੇ ਕਾਰਨ ਨੌਜਵਾਨ ਦੀ ਮੌਤ
ਪੰਜਗਰਾਈਂ ਕਲਾਂ, 24 ਨਵੰਬਰ (ਸੁਖਮੰਦਰ ਸਿੰਘ ਬਰਾੜ)-ਅੱਜ ਤੜਕਸਾਰ ਪੰਜਗਰਾਈਂ ਕਲਾਂ ਦੀ ਸੰਧੂ ਪੱਤੀ ਛੱਪੜ ਕਿਨਾਰੇ ਚਿੱਟੇ ਕਾਰਨ ਇਕ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਸੰਧੂ ਪੱਤੀ ’ਚ ਬਣੇ ਛੱਪੜ ਦੇ ਕਿਨਾਰੇ ਛੱਪੜ ਦੀ ਪਾਣੀ ਕੱਢਣ ਲਈ ਲਗਾਈਆਂ ਮੋਟਰਾਂ ਦੇ ਕਮਰੇ ਪਿੱਛੇ ਪਏ ਕੂੜੇ ਦੇ ਢੇਰ ’ਤੇ ਨੇੜਲੇ ਘਰਾਂ ਦੇ ਬਾਸ਼ਿੰਦਿਆਂ ਵਲੋਂ ਇਕ 20-22 ਸਾਲ ਦਾ ਨੌਜਵਾਨ ਡਿੱਗਿਆ ਪਿਆ ਦੇਖਿਆ, ਜਿਸਦੇ ਬਾਂਹ ਵਿਚ ਸਰਿੰਜ ਲੱਗੀ ਹੋਈ ਸੀ ।
ਪੰਜਗਰਾਈਂ ਕਲਾਂ, 24 ਨਵੰਬਰ (ਸੁਖਮੰਦਰ ਸਿੰਘ ਬਰਾੜ)-ਅੱਜ ਤੜਕਸਾਰ ਪੰਜਗਰਾਈਂ ਕਲਾਂ ਦੀ ਸੰਧੂ ਪੱਤੀ ਛੱਪੜ ਕਿਨਾਰੇ ਚਿੱਟੇ ਕਾਰਨ ਇਕ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਸੰਧੂ ਪੱਤੀ ’ਚ ਬਣੇ ਛੱਪੜ ਦੇ ਕਿਨਾਰੇ ਛੱਪੜ ਦੀ ਪਾਣੀ ਕੱਢਣ ਲਈ ਲਗਾਈਆਂ ਮੋਟਰਾਂ ਦੇ ਕਮਰੇ ਪਿੱਛੇ ਪਏ ਕੂੜੇ ਦੇ ਢੇਰ ’ਤੇ ਨੇੜਲੇ ਘਰਾਂ ਦੇ ਬਾਸ਼ਿੰਦਿਆਂ ਵਲੋਂ ਇਕ 20-22 ਸਾਲ ਦਾ ਨੌਜਵਾਨ ਡਿੱਗਿਆ ਪਿਆ ਦੇਖਿਆ, ਜਿਸਦੇ ਬਾਂਹ ਵਿਚ ਸਰਿੰਜ ਲੱਗੀ ਹੋਈ ਸੀ । ਇਸ ਦੌਰਾਨ ਮੌਕੇ ’ਤੇ ਪਹੁੰਚੀ ਸਾਬਕਾ ਸਰਪੰਚ ਬੀਬੀ ਅਮਰਜੀਤ ਕੌਰ ਨੇ ਪੁਲਿਸ ਨੂੰ ਇਸ ਘਟਨਾ ਸਬੰਧੀ ਸੂਚਿਤ ਕੀਤਾ। ਮਿ੍ਤਕ ਨੌਜਵਾਨ ਦੇ ਭਰਾ ਨਵਪ੍ਰੀਤ ਸਿੰਘ ਨੇ ਪਛਾਣ ਕਰਦਿਆਂ ਦੱਸਿਆ ਕਿ ਉਸ ਦਾ ਭਰਾ ਕਿ੍ਸ਼ਨ ਸਿੰਘ ਪੁੱਤਰ ਚਮਕੌਰ ਸਿੰਘ ਨਸ਼ੇ ਕਰਨ ਦਾ ਆਦੀ ਸੀ ਤੇ ਅਕਸਰ ਹੀ ਪੰਜਗਰਾਈਂ ਕਲਾਂ ਆਇਆ ਕਰਦਾ ਸੀ।