ਪਟਿਆਲਾ, 16 ਨਵੰਬਰ (ਮਨਦੀਪ ਸਿੰਘ ਖਰੌੜ)-ਪਟਿਆਲਾ ’ਚ ਤਿੰਨ ਹਮਲਾਵਰਾਂ ਵਲੋਂ ਦਿਨ ਦਿਹਾੜੇ ਇੱਥੋਂ ਦੇ ਕਾਰੋਬਾਰੀ ਨੂੰ ਗੋਲੀਆਂ ਚਲਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਅਨੁਸਾਰ ਦੁਪਹਿਰ ਵੇਲੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਇੱਥੇ ਪ੍ਰਾਪਰਟੀ ਦਾ ਕੰਮ ਕਰਨ ਵਾਲੇ ਸੁਖਵਿੰਦਰ ਸਿੰਘ ਗਾਗੂ ’ਤੇ ਗੋਲੀਆਂ ਚਲਾ ਦਿੱਤੀਆਂ ਤੇ ਉਸ ਨੇ ਜਵਾਬੀ ਕਾਰਵਾਈ ਕਰਦਿਆਂ ਗੋਲੀ ਚਲਾਈ ਤਾਂ ਇਕ ਗੋਲੀ ਹਮਲਾਵਰ ਦੇ ਲੱਗੀ ਪਰ ਉਹ ਭੱਜਣ ’ਚ ਕਾਮਯਾਬ ਹੋ ਗਿਆ। ਗਾਗੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਲ 2025 ’ਚ ਉਨ੍ਹਾਂ ਨੂੰ ਕਿਸੇ ਗੈਂਗਸਟਰ ਦਾ ਬਾਹਰੋਂ ਫ਼ੋਨ ਆਇਆ ਸੀ ਕਿ ਤੁਹਾਡਾ ਪ੍ਰਾਪਰਟੀ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ, ਇਸ ਕਰ ਕੇ ਉਨ੍ਹਾਂ ਨੂੰ 25 ਲੱਖ ਰੁਪਏ ਦੇਣ ਨਹੀਂ ਤਾਂ ਉਹ ਉਨ੍ਹਾਂ ਨੂੰ ਮਾਰ ਦੇਣਗੇ। ਗਾਗੂ ਨੇ ਕਿਹਾ ਕਿ ਜਦੋਂ ਉਨ੍ਹਾਂ ਗੈਂਗਸਟਰਾਂ ਦੀਆਂ ਧਮਕੀਆਂ ਦੀ ਪ੍ਰਵਾਹ ਨਾ ਕੀਤੀ ਤਾਂ ਉਨ੍ਹਾਂ ਨੂੰ ਮੁੜ ਤੋਂ ਫ਼ੋਨ ਆਇਆ ਕਿ ਹੁਣ ਉਹ 50 ਲੱਖ ਰੁਪਿਆ ਲੈਣਗੇ। ਇਸ ਸੰਬੰਧੀ ਉਸ ਨੇ ਪਟਿਆਲਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਤੇ ਪੁਲਿਸ ਨੇ ਇਸ ਮਾਮਲੇ ’ਚ ਕੁੱਝ ਵਿਅਕਤੀਆਂ ਨੂੰ ਗਿ੍ਫ਼ਤਾਰ ਵੀ ਕੀਤਾ ਸੀ। ਇਸੇ ਸਿਲਸਿਲੇ ਤਹਿਤ ਅਚਾਨਕ ਅੱਜ ਦੁਪਹਿਰ ਵੇਲੇ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਐਸ.ਪੀ. (ਡੀ) ਰਾਜੇਸ਼ ਛਿੱਬਰ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਕਾਰੋਬਾਰੀ ਗਾਗੂ ’ਤੇ ਗੋਲੀ ਚਲਾਉਣ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਇਕ ਸੰਦੇਸ਼ ਘੁੰਮ ਰਿਹਾ ਹੈ ਜਿਸ ’ਚ ਲਿਖਿਆ ਗਿਆ ਹੈ ਕਿ ਇਹ ਗੋਲੀ ਉਨ੍ਹਾਂ ਨੇ ਗਾਗੂ ਨੂੰ ਮਾਰਨ ਲਈ ਨਹੀਂ ਸਗੋਂ ਚਿਤਾਵਨੀ ਲਈ ਚਲਾਈ ਸੀ।
ਪਟਿਆਲਾ ’ਚ ਕਾਰੋਬਾਰੀ ’ਤੇ ਫਿਰੌਤੀ ਲੈਣ ਲਈ ਦਿਨ ਦਿਹਾੜੇ ਚਲਾਈਆਂ ਗੋਲੀਆਂ 50 ਲੱਖ ਮੰਗਿਆ ਸੀ ਗੈਂਗਸਟਰਾਂ ਨੇ-ਸੁਖਵਿੰਦਰ ਸਿੰਘ ਗਾਗੂ
ਪਟਿਆਲਾ, 16 ਨਵੰਬਰ (ਮਨਦੀਪ ਸਿੰਘ ਖਰੌੜ)-ਪਟਿਆਲਾ ’ਚ ਤਿੰਨ ਹਮਲਾਵਰਾਂ ਵਲੋਂ ਦਿਨ ਦਿਹਾੜੇ ਇੱਥੋਂ ਦੇ ਕਾਰੋਬਾਰੀ ਨੂੰ ਗੋਲੀਆਂ ਚਲਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਅਨੁਸਾਰ ਦੁਪਹਿਰ ਵੇਲੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਇੱਥੇ ਪ੍ਰਾਪਰਟੀ ਦਾ ਕੰਮ ਕਰਨ ਵਾਲੇ ਸੁਖਵਿੰਦਰ ਸਿੰਘ ਗਾਗੂ ’ਤੇ ਗੋਲੀਆਂ ਚਲਾ ਦਿੱਤੀਆਂ ਤੇ ਉਸ ਨੇ ਜਵਾਬੀ ਕਾਰਵਾਈ ਕਰਦਿਆਂ ਗੋਲੀ ਚਲਾਈ ਤਾਂ ਇਕ ਗੋਲੀ ਹਮਲਾਵਰ ਦੇ ਲੱਗੀ ਪਰ ਉਹ ਭੱਜਣ ’ਚ ਕਾਮਯਾਬ ਹੋ ਗਿਆ।
ਚਲਾਈਆਂ ਗੋਲੀਆਂ ਦੇ ਨਿਸ਼ਾਨ। ਤਸਵੀਰਾਂ : ਪ੍ਰਭਨੂਰ ਸਿੰਘ
17-11-2026