15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਪੰਜਾਬ ’ਚ 26 ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 15 ਨਵੰਬਰ (ਪ੍ਰੋ ਅਵਤਾਰ ਸਿੰਘ) - ਪੰਜਾਬ ਸਰਕਾਰ ਵਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿਚ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ 26 ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰਾਂ (ਡੀ. ਡੀ.

Ad Position 21
No active advertisement
ਅਜੀਤ ਡੈਸਕ 16-11-2026
ਚੰਡੀਗੜ੍ਹ, 15 ਨਵੰਬਰ (ਪ੍ਰੋ ਅਵਤਾਰ ਸਿੰਘ) - ਪੰਜਾਬ ਸਰਕਾਰ ਵਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿਚ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ 26 ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰਾਂ (ਡੀ.ਡੀ.ਪੀ.ਓ.) ਦੇ ਤਬਾਦਲੇ ਅਤੇ ਨਵੀਆਂ ਥਾਵਾਂ ’ਤੇ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਵਿਭਾਗ ਵਲੋਂ ਜਾਰੀ ਕੀਤੇ ਗਏ ਇਨ੍ਹਾਂ ਹੁਕਮਾਂ ਵਿਚ ਵੱਖ-ਵੱਖ ਜ਼ਿਲ੍ਹਿਆਂ ਅਤੇ ਦਫ਼ਤਰਾਂ ਵਿਚ ਤਾਇਨਾਤ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਵਿਚ ਤਬਦੀਲੀ ਕੀਤੀ ਗਈ ਹੈ। ਜਾਰੀ ਹੁਕਮਾਂ ਅਨੁਸਾਰ ਮੋਹਿੰਦਰਜੀਤ ਸਿੰਘ ਨੂੰ ਮਲੇਰਕੋਟਲਾ, ਧਾਰਾ ਕੱਕੜ ਨੂੰ ਡਿਪਟੀ ਸੀ ਈ ਓ ਮਲੇਰਕੋਟਲਾ, ਅਭਿਨਵ ਗੋਇਲ ਨੂੰ ਡੀ ਡੀ ਪੀ ਓ ਮੁਕਤਸਰ ਸਾਹਿਬ, ਕਿਰਨਦੀਪ ਕੌਰ ਨੂੰ ਡੀ ਡੀ ਪੀ ਓ ਫਰੀਦਕੋਟ, ਜਸਪ੍ਰੀਤ ਕੌਰ ਡੀ ਡੀ ਪੀ ਓ ਰੋਪੜ, ਅਮਨਦੀਪ ਕੌਰ ਨੂੰ ਡਿਪਟੀ ਸੀ ਈ ਓ ਬਠਿੰਡਾ ਅਤੇ ਵਾਧੂ ਚਾਰਜ ਡੀ ਡੀ ਪੀ ਓ ਬਠਿੰਡਾ, ਸਵਿੰਦਰ ਸਿੰਘ ਨੂੰ ਡੀ ਡੀ ਪੀ ਓ ਐਸ ਬੀ ਐਸ ਨਗਰ, ਨਿਧੀ ਸਿਨਹਾ ਨੂੰ ਡਿਪਟੀ ਸੀ ਈ ਓ ਐਸ ਏ ਐਸ ਨਗਰ, ਸੁਰਿੰਦਰ ਸਿੰਘ ਢਿੱਲੋਂ ਨੂੰ ਡਵੀਜ਼ਨਲ ਡਿਪਟੀ ਡਾਇਰੈਕਟਰ ਫਿਰੋਜ਼ਪੁਰ ਅਤੇ ਵਾਧੂ ਚਾਰਜ ਏ.ਡੀ.ਸੀ. (ਡੀ) ਫਰੀਦਕੋਟ, ਨਰਭਿੰਦਰ ਸਿੰਘ ਨੂੰ ਏ.ਡੀ.ਸੀ. (ਡੀ) ਸੰਗਰੂਰ, ਪਰਮਜੀਤ ਕੌਰ ਨੂੰ ਮੁੱਖ ਦਫਤਰ, ਦਵਿੰਦਰ ਸਿੰਘ ਨੂੰ ਡੀ ਡੀ ਪੀ ਓ ਹੁਸ਼ਿਆਰਪੁਰ, ਸੰਦੀਪ ਸਿੰਘ ਨੂੰ ਮੁੱਖ ਦਫਤਰ ਹਿਤੇਨ ਕਪਿਲਾ ਨੂੰ ਮੁੱਖ ਦਫਤਰ, ਕੁਸੂਮ ਅਗਰਵਾਲ ਨੂੰ ਡਿਪਟੀ ਸੀ ਈ ਓ ਤਰਨਤਰਨ, ਜਸਵਿੰਦਰ ਸਿੰਘ ਬੱਗਾ ਨੂੰ ਡੀ ਡੀ ਪੀ ਓ ਬਰਨਾਲਾ, ਹਰਪ੍ਰੀਤ ਸਿੰਘ ਨੂੰ ਡੀ ਡੀ ਪੀ ਓ ਪਠਾਨਕੋਟ, ਜਸਵੰਤ ਸਿੰਘ ਵੜੈਚ ਨੂੰ ਡੀ ਡੀ ਪੀ ਓ ਗੁਰਦਾਸਪੁਰ ਅਤੇ ਵਾਧੂ ਚਾਰਜ ਡਿਪਟੀ ਸੀ ਈ ਓ ਪਠਾਨਕੋਟ, ਅਮਿਤ ਕੁਮਾਰ ਨੂੰ ਡੀ ਡੀ ਪੀ ਓ ਪਟਿਆਲਾ, ਵਿਨੀਤ ਕੁਮਾਰ ਸ਼ਰਮਾ ਨੂੰ ਡਿਪਟੀ ਸੀ ਈ ਓ ਬਰਨਾਲਾ, ਸੁਖਵਿੰਦਰ ਸਿੰਘ ਟਿਵਾਣਾ ਨੂੰ ਬੀ ਡੀ ਪੀ ਓ ਸੰਗਰੂਰ ਅਤੇ ਵਾਧੂ ਚਾਰਜ ਡੀ ਡੀ ਪੀ ਓ ਸੰਗਰੂਰ, ਜਤਿੰਦਰ ਸਿੰਘ ਢਿੱਲੋ ਨੂੰ ਚਾਰਜ ਡਿਪਟੀ ਸੀ ਓ ਫਤਹਿਗੜ੍ਹ ਸਾਹਿਬ ਅਤੇ ਵਾਧੂ ਚਾਰਜ ਬੀ ਡੀ ਪੀ ਓ ਅਮਲੋਹ, ਦਿਲਾਬਰ ਕੌਰ ਨੂੰ ਡੀ ਡੀ ਪੀ ਓ ਫਤਹਿਗੜ੍ਹ ਸਾਹਿਬ ਅਤੇ ਵਾਧੂ ਚਾਰਜ ਡਿਪਟੀ ਸੀ ਈ ਓ ਪਟਿਆਲਾ, ਨਵਦੀਪ ਕੌਰ ਨੂੰ ਡਿਪਟੀ ਸੀ ਓ ਜਲੰਧਰ, ਸਤੀਸ਼ ਕੁਮਾਰ ਨੂੰ ਡੀ ਡੀ ਪੀ ਓ ਲੁਧਿਆਣਾ, ਧਨਵੰਤ ਸਿੰਘ ਰੰਧਾਵਾ ਨੂੰ ਚਾਰਜ ਡਿਪਟੀ ਸੀ ਈ ਓ ਲੁਧਿਆਣਾ ਤਾਇਨਾਤ ਕੀਤਾ ਗਿਆ ਹੈ। ਇਹ ਕਾਰਵਾਈ ਭਾਰਤੀ ਚੋਣ ਕਮਿਸ਼ਨ ਵਲੋਂ 27 ਅਕਤੂਬਰ ਨੂੰ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਕੀਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਵਪਾਰ ਮੇਲੇ ’ਚ ਵੱਖ-ਵੱਖ ਰਾਜਾਂ ਦੇ ਉਤਪਾਦ ਪ੍ਰਦਰਸ਼ਿਤ ਹੋਏ ਅਗਲੀ ਖ਼ਬਰ ਭਾਰਤੀ ਪੰਜਾਬ ’ਤੇ ਪਰਾਲੀ ਸਾੜਨ ਦੇ ਦੋਸ਼ ਲਗਾਉਣ ਵਾਲੇ ਪਾਕਿ ਦੀ ਖੁੱਲ੍ਹੀ ਪੋਲ ਲਹਿੰਦੇ ਪੰਜਾਬ ’ਚ 24 ਘੰਟਿਆਂ ਅੰਦਰ ਪਰਾਲ...
Ad Position 24