15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਅਗਲੇ ਹਫ਼ਤੇ ‘ਕਵਾਡ’ ਆਗੂਆਂ ਦੇ ਸੰਮੇਲਨ ਨੂੰ ਰਸਮੀ ਰੂਪ ਦੇਣ ਲਈ ਕੰਮ ਚੱਲ ਰਿਹਾ ਹੈ-ਅਮਰੀਕੀ ਅਧਿਕਾਰੀ

ਵਾਸ਼ਿੰਗਟਨ, 15 ਨਵੰਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 16-11-2026
ਵਾਸ਼ਿੰਗਟਨ, 15 ਨਵੰਬਰ (ਪੀ.ਟੀ.ਆਈ.)-ਅਮਰੀਕਾ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਮਰੀਕਾ, ਭਾਰਤ, ਆਸਟ੍ਰੇਲੀਆ ਤੇ ਜਪਾਨ ਦੇ ਸਮੂਹ ‘ਕਵਾਡ’ ਦੇ ਆਗੂਆਂ ਦੀ ਇਕ ਮੀਟਿੰਗ ਅਗਲੇ ਹਫ਼ਤੇ ‘ਆਸਿਆਨ’ ਸੰਮੇਲਨ ਦੇ ਨਾਲ-ਨਾਲ ਹੋਣ ਦੀ ਸੰਭਾਵਨਾ ਹੈ। ਫਿਲੀਪੀਨਜ਼, ਜੋ ਇਸ ਸਮੇਂ 11 ਦੇਸ਼ਾਂ ਦੇ ਸਮੂਹ ‘ਆਸਿਆਨ’ (ਦੱਖਣ-ਪੂਰਬੀ ਏਸ਼ਿਆਈ ਦੇਸ਼ਾਂ ਦੀ ਐਸੋਸੀਏਸ਼ਨ) ਦੀ ਪ੍ਰਧਾਨਗੀ ਕਰ ਰਿਹਾ ਹੈ, ਐਤਵਾਰ ਤੋਂ ਇਸ ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਅਮਰੀਕੀ ਸਹਾਇਕ ਵਿਦੇਸ਼ ਮੰਤਰੀ ਡਾਇਲਨ ਜੌਨਸਨ ਨੇ ਸਨਿਚਰਵਾਰ ਨੂੰ ‘ਐਕਸ’ ’ਤੇ ਪੋਸਟ ’ਚ ਕਿਹਾ ਕਿ ਅਸੀਂ ਅਗਲੇ ਹਫ਼ਤੇ ਆਸੀਆਨ ਦੌਰਾਨ ‘ਕਵਾਡ’ ਆਗੂਆਂ ਦੇ ਸੰਮੇਲਨ ਨੂੰ ਰਸਮੀ ਰੂਪ ਦੇਣ ਲਈ ਕੰਮ ਕਰ ਰਹੇ ਹਾਂ।” ਉਨ੍ਹਾਂ ਨੇ ਉਨ੍ਹਾਂ ਰਿਪੋਰਟਾਂ ਨੂੰ ਖ਼ਾਰਜ ਕਰ ਦਿੱਤਾ ਜਿਨ੍ਹਾਂ ’ਚ ਕਿਹਾ ਗਿਆ ਸੀ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੌਰਾਨ ਇਹ ਸਮੂਹ ਕਮਜ਼ੋਰ ਹੋ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਬਲੋਚ ਲਿਬਰੇਸ਼ਨ ਆਰਮੀ ਨੇ ਰਹਿਮਾਨ ਗੁਲ ਨੂੰ ਚੁਣਿਆ ਨਵਾਂ ਕਮਾਂਡਰ ਅਗਲੀ ਖ਼ਬਰ ਬਾਰਾਮੂਲਾ ਦੀ ਮਸਜਿਦ ’ਚ ਲੱਗੀ ਭਿਆਨਕ ਅੱਗ, ਚਾਰ ਵਿਅਕਤੀ ਝੁਲਸੇ
Ad Position 24