11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਵੱਖ-ਵੱਖ ਜਥੇਬੰਦੀਆਂ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਸੰਯੁਕਤ ਪੰਜਾਬ ਮੋਰਚੇ ਦਾ ਗਠਨ

ਲੁਧਿਆਣਾ, 11 ਨਵੰਬਰ (ਜਸਵਿੰਦਰ ਸਿੰਘ)- ਕਿਸਾਨ ਜਥੇਬੰਦੀਆਂ, ਪੰਥਕ ਜਥੇਬੰਦੀਆਂ, ਵਪਾਰਕ ਜਥੇਬੰਦੀਆਂ, ਸਾਬਕਾ ਫ਼ੌਜੀਆਂ ਦੀਆਂ ਜਥੇਬੰਦੀਆਂ, ਪੈਨਸ਼ਨਰਜ਼ ਮੁਲਾਜ਼ਮ ਜਥੇਬੰਦੀਆਂ, ਨਰੇਗਾ ਜਥੇਬੰਦੀਆਂ ਵਲੋਂ ਪੰਜਾਬ ਅਤੇ ਦੇਸ਼ ਦੀਆਂ ਸਮੱਸਿਆਵਾਂ ਸੰਬੰਧੀ ਵੱਡੇ ਅੰਦੋਲਨ ਲੜਨ ਬਾਰੇ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਲੜਨ ਲਈ ਸੰਯੁਕਤ ਪੰਜਾਬ ਮੋਰਚਾ ਬਣਾਇਆ ਗਿਆ। ਇਹ ਜਥੇਬੰਦੀਆਂ ਪਿਛਲੇ 50 ਸਾਲਾਂ ਤੋਂ ਸੰਘਰਸ਼ ’ਚ ਹਨ।

Ad Position 21
No active advertisement
ਅਜੀਤ ਡੈਸਕ 12-11-2026
ਲੁਧਿਆਣਾ, 11 ਨਵੰਬਰ (ਜਸਵਿੰਦਰ ਸਿੰਘ)- ਕਿਸਾਨ ਜਥੇਬੰਦੀਆਂ, ਪੰਥਕ ਜਥੇਬੰਦੀਆਂ, ਵਪਾਰਕ ਜਥੇਬੰਦੀਆਂ, ਸਾਬਕਾ ਫ਼ੌਜੀਆਂ ਦੀਆਂ ਜਥੇਬੰਦੀਆਂ, ਪੈਨਸ਼ਨਰਜ਼ ਮੁਲਾਜ਼ਮ ਜਥੇਬੰਦੀਆਂ, ਨਰੇਗਾ ਜਥੇਬੰਦੀਆਂ ਵਲੋਂ ਪੰਜਾਬ ਅਤੇ ਦੇਸ਼ ਦੀਆਂ ਸਮੱਸਿਆਵਾਂ ਸੰਬੰਧੀ ਵੱਡੇ ਅੰਦੋਲਨ ਲੜਨ ਬਾਰੇ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਲੜਨ ਲਈ ਸੰਯੁਕਤ ਪੰਜਾਬ ਮੋਰਚਾ ਬਣਾਇਆ ਗਿਆ। ਇਹ ਜਥੇਬੰਦੀਆਂ ਪਿਛਲੇ 50 ਸਾਲਾਂ ਤੋਂ ਸੰਘਰਸ਼ ’ਚ ਹਨ। ਅੱਜ ਦੀ ਮੀਟਿੰਗ ਵਿਚ ਪੁਨਰ ਸੁਰਜੀਤ ਅਕਾਲੀ ਦਲ, ਯੂਨਾਈਟਿਡ ਅਕਾਲੀ ਦਲ, ਬੇਗਮਪੁਰਾ ਖ਼ਾਲਸਾ ਰਾਜ ਪਾਰਟੀ, ਸੰਤ ਸਮਾਜ ਦੇ ਨੁਮਾਇੰਦੇ, ਕਿਰਤੀ ਕਿਸਾਨ ਯੂਨੀਅਨ ਅਤੇ ਕ੍ਰਾਂਤੀਕਾਰੀ ਭਾਰਤੀ ਕਿਸਾਨ ਯੂਨੀਅਨ ,ਭਾਰਤੀ ਕਿਸਾਨ ਯੂਨੀਅਨ ਫ਼ਤਹਿ, ਕਿਸਾਨ ਯੂਨੀਅਨ ਖੋਸਾ, ਨਰੇਗਾ ਵਰਕਰ ਫ਼ਰੰਟ, ਸਾਬਕਾ ਫ਼ੌਜੀਆਂ ਦੀਆਂ ਜਥੇਬੰਦੀਆਂ ਅਤੇ ਪੈਨਸ਼ਨਰਜ਼ ਜਥੇਬੰਦੀਆਂ ਦੇ ਆਗੂ ਸ਼ਾਮਿਲ ਸਨ। ਮੀਟਿੰਗ ਨੇ ਭਾਜਪਾ, ਕਾਂਗਰਸ, ਬਾਦਲ ਦਲ ਅਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਨੂੰ ਤਬਾਹ ਕਰਨ ਦਾ ਦੋਸ਼ੀ ਦੱਸਿਆ ਅਤੇ ਇਨ੍ਹਾਂ ਤੋਂ ਇਲਾਵਾ ਪੰਜਾਬ ਦੀਆਂ ਸਾਰੀਆਂ ਪੰਥਕ ਜਥੇਬੰਦੀਆਂ, ਸੰਤ ਸਮਾਜ, ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਜਨਤਕ ਜਥੇਬੰਦੀਆਂ ਦੇ ਆਗੂਆਂ ਨਾਲ ਸੰਪਰਕ ਕਰਨ ਲਈ 9 ਮੈਂਬਰੀ ਕਮੇਟੀ ਬਣਾਈ ਗਈ। ਆਗੂਆਂ ਨੇ ਦੱਸਿਆ ਕਿ ਕਮੇਟੀ ਵਿਚ ਭਾਈ ਗੁਰਦੀਪ ਸਿੰਘ ਬਠਿੰਡਾ, ਗੋਬਿੰਦ ਸਿੰਘ ਲੌਂਗੋਵਾਲ, ਗੁਰਿੰਦਰ ਸਿੰਘ ਬਾਜਵਾ, ਬਲਵਿੰਦਰ ਸਿੰਘ ਫ਼ਿਰੋਜ਼ਪੁਰ, ਜੁਗਰਾਜ ਸਿੰਘ ਟੱਲੇਵਾਲ, ਸ਼ਮਸ਼ੇਰ ਸਿੰਘ ਆਸੀਂ, ਨਿਰਭੈ ਸਿੰਘ ਢੁੱਡੀਕੇ ਅਤੇ ਡਾ: ਦਰਸ਼ਨ ਪਾਲ ਖ਼ਾਸ ਮੈਂਬਰ ਹੋਣਗੇ। ਇਹ ਕਮੇਟੀ 23 ਨਵੰਬਰ ਨੂੰ ਜਥੇਬੰਦਕ ਢਾਂਚੇ ਨੂੰ ਐਲਾਨ ਕਰੇਗੀ। ਮੀਟਿੰਗ ਵਿਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਮੋਰਚੇ ਦੀ ਪ੍ਰਧਾਨਗੀ ਮੰਡਲ ਦਾ ਕੋਈ ਵੀ ਮੈਂਬਰ ਜਾਂ ਉਨ੍ਹਾਂ ਦੇ ਪਰਿਵਾਰ ਦਾ ਮੈਂਬਰ ਚੋਣ ਨਹੀਂ ਲੜੇਗਾ। ਆਗੂਆਂ ਨੇ ਦਾਅਵਾ ਕੀਤਾ ਕਿ ਉਹ ਇਨਕਲਾਬੀ ਤਬਦੀਲੀ ਲਈ ਚੋਣਾਂ ਲੜਨਗੇ। ਮੀਟਿੰਗ ਦੇ ਕੌਮੀ ਇਨਸਾਫ਼ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਪ੍ਰੋਗਰਾਮ ਅਤੇ 30 ਨਵੰਬਰ ਨੂੰ ਮੋਰਚੇ ਵਿਚ ਹੋ ਰਹੀ ਮੀਟਿੰਗ ਵਿਚ ਸ਼ਾਮਿਲ ਹੋਣ ਅਤੇ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਮੀਟਿੰਗ ’ਚ ਡਾਕਟਰ ਦਰਸ਼ਨਪਾਲ, ਨਿਰਭੈ ਸਿੰਘ ਢੁੱਡੀਕੇ, ਗੁਰਦੀਪ ਸਿੰਘ ਬਠਿੰਡਾ, ਬੂਟਾ ਸਿੰਘ ਰਣਸੀਂਹ, ਜਤਿੰਦਰ ਸਿੰਘ ਈਸੜੂ, ਸ਼ਮਸ਼ੇਰ ਸਿੰਘ ਆਸੀਂ, ਰੇਸ਼ਮ ਸਿੰਘ ਖਰੜ, ਤਜਿੰਦਰ ਸਿੰਘ, ਲਖਵੀਰ ਸਿੰਘ ਢਾਡੀ, ਗੁਰਸੇਵਕ ਸਿੰਘ ਧੂਲਕੋਟ, ਰਛਪਾਲ ਸਿੰਘ ਚੰਡੀਗੜ੍ਹ, ਤਜਿੰਦਰ ਸਿੰਘ, ਤਰੁਣ ਜੈਨ ਬਾਵਾ, ਵਰਿੰਦਰ ਕੁਮਾਰ ਐਡਵੋਕੇਟ, ਉਦਯੋਗਪਤੀ ਅਜੀਤ ਕੁਮਾਰ ਲਾਕੜਾ, ਹਰਕੀਰਤ ਸਿੰਘ ਰਾਣਾ, ਬ੍ਰਿਗੇਡੀਅਰ ਹਰਵੰਤ ਸਿੰਘ ਪ੍ਰਧਾਨ ਜਾਗੋ ਪਾਰਟੀ, ਕਰਨਲ ਅਵਤਾਰ ਸਿੰਘ, ਤੀਰਥ ਸਿੰਘ ਆਦਿ ਆਗੂ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ 650 ਸਾਲਾ ਜਨਮ ਸ਼ਤਾਬਦੀ ਸਬ ਕਮੇਟੀ ਦੀ ਇਕੱਤਰਤਾ 14 ਨਵੰਬਰ ਤੋਂ 18 ਫ਼ਰਵਰੀ ਤੱਕ ਵੱਖ-ਵੱਖ ਗੁਰਦੁਆਰਾ ਸਾਹਿਬਾਨ ’ਚ ਹੋਣਗੇ... ਅਗਲੀ ਖ਼ਬਰ ’84 ਦੇ ਕਤਲੇਆਮ ਸੰਬੰਧੀ ਸੋਨੀਆ ਗਾਂਧੀ ਦੇ ਬਿਆਨ ਦੀ ਦੰਗਾ ਪੀੜਤ ਜਥੇਬੰਦੀ ਵਲੋਂ ਨਿੰਦਾ
Ad Position 24