11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

‘ਆਪ’ ਵਲੋਂ ਵੱਖ-ਵੱਖ ਅਹੁਦੇਦਾਰਾਂ ਦੀਆਂ ਨਿਯੁਕਤੀਆਂ

ਚੰਡੀਗੜ੍ਹ, 11 ਨਵੰਬਰ (ਅਜਾਇਬ ਸਿੰਘ ਔਜਲਾ)- ਆਮ ਆਦਮੀ ਪਾਰਟੀ ਪੰਜਾਬ ਵਲੋਂ ਵੱਖ-ਵੱਖ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ‘ਆਪ’ ਸੂਬਾ ਇੰਚਾਰਜ ਮਨੀਸ਼ ਸਿਸੋਦੀਆ ਤੇ ਪ੍ਰਧਾਨ ਅਮਨ ਅਰੋੜਾ ਵਲੋਂ ਜਾਰੀ ਹੁਕਮਾਂ ਮੁਤਾਬਿਕ ਵਪਾਰ ਵਿੰਗ ਲਈ ਰਾਜਬੀਰ ਸਿੰਘ ਨੂੰ ਸਟੇਟ ਸੰਯੁਕਤ ਸਕੱਤਰ ਲਾਇਆ ਗਿਆ ਹੈ।

Ad Position 21
No active advertisement
ਅਜੀਤ ਡੈਸਕ 12-11-2026
ਚੰਡੀਗੜ੍ਹ, 11 ਨਵੰਬਰ (ਅਜਾਇਬ ਸਿੰਘ ਔਜਲਾ)- ਆਮ ਆਦਮੀ ਪਾਰਟੀ ਪੰਜਾਬ ਵਲੋਂ ਵੱਖ-ਵੱਖ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ‘ਆਪ’ ਸੂਬਾ ਇੰਚਾਰਜ ਮਨੀਸ਼ ਸਿਸੋਦੀਆ ਤੇ ਪ੍ਰਧਾਨ ਅਮਨ ਅਰੋੜਾ ਵਲੋਂ ਜਾਰੀ ਹੁਕਮਾਂ ਮੁਤਾਬਿਕ ਵਪਾਰ ਵਿੰਗ ਲਈ ਰਾਜਬੀਰ ਸਿੰਘ ਨੂੰ ਸਟੇਟ ਸੰਯੁਕਤ ਸਕੱਤਰ ਲਾਇਆ ਗਿਆ ਹੈ। ਇਸੇ ਤਰ੍ਹਾਂ ਹਲਕਾ ਸੰਗਠਨ ਇੰਚਾਰਜਾਂ ’ਚ ਗੁਰਕਸ਼ਮੀਰ ਸਿੰਘ ਸੰਨ੍ਹੀ ਨੂੰ ਸੁਲਤਾਨਪੁਰ ਲੋਧੀ, ਜਸਵੀਰ ਸਿੰਘ ਘੁੰਮਣ ਨੂੰ ਬਲਾਚੌਰ, ਲਵਪ੍ਰੀਤ ਸਿੰਘ ਨੂੰ ਰਾਜਾ ਸਾਂਸੀ, ਮਨਪ੍ਰੀਤ ਸਿੰਘ ਧਾਲੀਵਾਲ ਨੂੰ ਕੋਟਕਪੁਰਾ ਅਤੇ ਕਮਲਜੀਤ ਸਿੰਘ ਦੀ ਜਗਰਾਓ ਵਿਖੇ ਨਿਯੁਕਤੀ ਕੀਤੀ ਗਈ। ਹਲਕਾ ਕੋਆਰਡੀਨੇਟਰ ਵਜੋਂ ਦਿਲਪ੍ਰੀਤ ਸਿੰਘ ਨੂੰ ਰਾਜਾ ਸਾਂਸੀ (ਬੀ.ਸੀ.), ਬਲਜਿੰਦਰ ਸਿੰਘ ਭੁੱਲਰ ਨੂੰ ਰਾਜਾ ਸਾਂਸੀ (ਐਸ.ਸੀ.) ਲਗਾਇਆ ਗਿਆ ਹੈ। ਕਿਸਾਨ ਵਿੰਗ ਲਈ ਵਾਈਸ ਕੋਆਰਡੀਨੇਟਰ ਹਲਕਾ ਰਾਜਾ ਸਾਂਸੀ ਸੁਖਚੈਨ ਸਿੰਘ ਬਰਾੜ ਦੀ ਨਿਯੁਕਤੀ ਕੀਤੀ ਗਈ ਹੈ। ਬਲਾਕ ਪ੍ਰਧਾਨ ’ਚ ਪੰਕਜ ਕੁਮਾਰ ਨੂੰ ਆਦਮਪੁਰ, ਸਮੀਰ ਧੀਮਾਨ ਨੂੰ ਫਿਲੌਰ, ਸੰਦੀਪ ਸਿੰਘ ਨੁਰਪੂਰ ਨੂੰ ਰਾਜਾ ਸਾਂਸੀ, ਮਨਿੰਦਰ ਸਿੰਘ ਛੀਨਾ ਨੂੰ ਰਾਜਾ ਸਾਂਸੀ, ਗੁਰਵਿੰਦਰ ਸਿੰਘ ਨੂੰ ਗਿੱਲ, ਪਰਮਿੰਦਰ ਸਿੰਘ ਸੰਧੂ ਨੂੰ ਜਗਰਾਉਂ, ਮਨਦੀਪ ਸਿੰਘ ਨੂੰ ਜਗਰਾਉਂ, ਦਿਨੇਸ਼ ਟੁਲੀ ਨੂੰ ਲੁਧਿਆਣਾ ਸੈਂਟਰਲ, ਗੁਰਭੇਜ ਸਿੰਘ ਨੂੰ ਧਰਮਕੋਟ, ਜਸਵਿੰਦਰ ਕੁਮਾਰ ਟੀਨੂੰ ਨੂੰ ਨਿਹਾਲ ਸਿੰਘਵਾਲਾ, ਸੁਖਪ੍ਰੀਤ ਸਿੰਘ ਨੂੰ ਅਮਰਗੜ੍ਹ, ਡਾ. ਹਰੀਪਾਲ ਸਿੰਘ ਨੂੰ ਮਾਲੇਰਕੋਟਲਾ, ਅਮਰਜੀਤ ਅੱਕਰ ਨੂੰ ਘਨੌਰ, ਦਵਿੰਦਰ ਸਿੰਘ ਤੁਹੀ ਨੂੰ ਨਾਭਾ, ਨਿਤੀਨ ਖੌਰਾਣਾ ਨੂੰ ਪਟਿਆਲਾ ਦਿਹਾਤੀ, ਗਗਨ ਅਹੂਜਾ ਨੂੰ ਰਾਜਪੁਰਾ, ਸਿਮਰਨਪ੍ਰੀਤ ਸਿੰਘ ਨੂੰ ਪਟਿਆਲਾ, ਗੁਰਸ਼ੇਰ ਸਿੰਘ ਸਰਪੰਚ ਨੂੰ ਸਨੌਰ ਤੇ ਜਸਵਿੰਦਰ ਸਿੰਘ ਭਾਰੋ ਨੂੰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਕਰਨ ਕੁਮਾਰ ਨੂੰ ਕੋਟਕਪੁਰਾ ਦਾ ਬਲਾਕ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ’84 ਦੇ ਗੁਨਾਹਾਂ ਦਾ ਜਵਾਬ ਦੇਵੇ ਕਾਂਗਰਸ- ਕੇਵਲ ਸਿੰਘ ਢਿੱਲੋਂ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ‘ਪੁਨਰ-ਸੁਰਜੀਤ’ ਵਲੋਂ ਨਵੀਆਂ ਨਿਯੁਕਤੀਆਂ
Ad Position 24