ਘਰ ਆਏ ਦੋਸਤ ਦੀ ਮੰਗੇਤਰ ਨਾਲ ਜਬਰ ਜਨਾਹ-ਮਾਮਲਾ ਦਰਜ
ਬਟਾਲਾ, 11 ਨਵੰਬਰ (ਰਾਕੇਸ਼ ਰੇਖੀ)-ਦੋਸਤ ਦੀ ਮੰਗੇਤਰ ਨਾਲ ਜਬਰ ਜਨਾਹ ਕਰਨ ਦੇ ਦੋਸ਼ ਹੇਠ ਨੌਜਵਾਨ ਖਿਲਾਫ਼ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਥਾਣਾ ਕੋਟਲੀ ਸੂਰਤ ਮੱਲ੍ਹੀ ਦੀ ਪੁਲਿਸ ਵਲੋਂ ਦਰਜ ਕੀਤੇ ਗਏ ਇਸ ਮਾਮਲੇ ਦੀ ਜਾਂਚ ਏ.
ਬਟਾਲਾ, 11 ਨਵੰਬਰ (ਰਾਕੇਸ਼ ਰੇਖੀ)-ਦੋਸਤ ਦੀ ਮੰਗੇਤਰ ਨਾਲ ਜਬਰ ਜਨਾਹ ਕਰਨ ਦੇ ਦੋਸ਼ ਹੇਠ ਨੌਜਵਾਨ ਖਿਲਾਫ਼ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਥਾਣਾ ਕੋਟਲੀ ਸੂਰਤ ਮੱਲ੍ਹੀ ਦੀ ਪੁਲਿਸ ਵਲੋਂ ਦਰਜ ਕੀਤੇ ਗਏ ਇਸ ਮਾਮਲੇ ਦੀ ਜਾਂਚ ਏ.ਐਸ.ਆਈ. ਜਸਬੀਰ ਕੌਰ ਵਲੋਂ ਕੀਤੀ ਜਾ ਰਹੀ ਹੈ। ਥਾਣਾ ਸਦਰ ਹੇਠ ਆਉਂਦੇ ਇਕ ਪਿੰਡ ਦੀ ਰਹਿਣ ਵਾਲੀ ਇਕ ਲੜਕੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਬਟਾਲਾ ਦੇ ਰਹਿਣ ਵਾਲੇ ਇਕ ਨੌਜਵਾਨ ਨਾਲ ਕੁਝ ਸਮਾਂ ਪਹਿਲਾਂ ਉਸ ਦੀ ਮੰਗਣੀ ਹੋਈ ਸੀ। 9 ਨਵੰਬਰ ਨੂੰ ਉਸ ਦਾ ਮੰਗੇਤਰ ਉਸ ਨੂੰ ਨਾਲ ਲੈ ਕੇ ਆਪਣੇ ਇਕ ਦੋਸਤ ਦੇ ਪਿੰਡ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਘਰ ਮਿਲਣ ਲਈ ਗਿਆ ਸੀ। ਉਕਤ ਦੋਸਤ ਦੇ ਘਰ ਪਹੁੰਚਣ ਤੋਂ ਕੁਝ ਦੇਰ ਬਾਅਦ, ਉਕਤ ਦੋਸਤ ਨੇ ਉਸ ਦੇ ਮੰਗੇਤਰ ਨੂੰ ਆਪਣਾ ਮੋਟਰਸਾਈਕਲ ਦੇ ਕੇ ਬਾਜ਼ਾਰੋ ਕੁਝ ਲੈਣ ਲਈ ਭੇਜ ਦਿੱਤਾ। ਮੰਗੇਤਰ ਦੇ ਜਾਣ ਤੋਂ ਬਾਅਦ ਉਕਤ ਨੌਜਵਾਨ ਨੇ ਉਸ ਨਾਲ ਜਬਰ ਜਨਾਹ ਕੀਤਾ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਨਿਰਮਲ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।