ਪਾਕਿ ਦਾ ਵਿਦੇਸ਼ੀ ਕਰਜ਼ਾ 135.1 ਅਰਬ ਡਾਲਰ ਤੱਕ ਪੁੱਜਾ
ਅੰਮ੍ਰਿਤਸਰ, 6 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦਾ ਕੁੱਲ ਵਿਦੇਸ਼ੀ ਕਰਜ਼ਾ ਸਾਲ 2025 ’ਚ ਖ਼ਤਮ ਹੋਏ ਇਕ ਦਹਾਕੇ ਦੌਰਾਨ ਲਗਭਗ ਦੁੱਗਣਾ ਹੋ ਕੇ 135. 1 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਗਿਆ ਹੈ।
ਅੰਮ੍ਰਿਤਸਰ, 6 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦਾ ਕੁੱਲ ਵਿਦੇਸ਼ੀ ਕਰਜ਼ਾ ਸਾਲ 2025 ’ਚ ਖ਼ਤਮ ਹੋਏ ਇਕ ਦਹਾਕੇ ਦੌਰਾਨ ਲਗਭਗ ਦੁੱਗਣਾ ਹੋ ਕੇ 135.1 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਗਿਆ ਹੈ। ਵਿਸ਼ਵ ਬੈਂਕ ਦੀ ਤਾਜ਼ਾ ਇੰਟਰਨੈਸ਼ਨਲ ਡੈਬਟ ਰਿਪੋਰਟ-2026 ’ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਉਕਤ ਰਿਪੋਰਟ ਅਨੁਸਾਰ ਸਾਲ 2015 ’ਚ ਪਾਕਿ ਦਾ ਵਿਦੇਸ਼ੀ ਕਰਜ਼ਾ 68.673 ਅਰਬ ਡਾਲਰ ਸੀ, ਜੋ 2025 ਤੱਕ ਵਧ ਕੇ 135.107 ਅਰਬ ਡਾਲਰ ਹੋ ਗਿਆ। ਇਸ ਕੁੱਲ ਕਰਜ਼ੇ ’ਚ 107.076 ਅਰਬ ਡਾਲਰ ਦਾ ਜਨਤਕ ਅਤੇ ਸਰਕਾਰੀ ਗਾਰੰਟੀ ਵਾਲਾ ਕਰਜ਼ਾ, 17.58 ਅਰਬ ਡਾਲਰ ਦਾ ਨਿੱਜੀ ਖੇਤਰ ਦਾ ਗ਼ੈਰ-ਗਾਰੰਟੀਸ਼ੁਦਾ ਕਰਜ਼ਾ ਅਤੇ 10.45 ਅਰਬ ਡਾਲਰ ਦਾ ਥੋੜ੍ਹੇ ਸਮੇਂ ਦਾ ਕਰਜ਼ਾ ਸ਼ਾਮਿਲ ਹੈ। ਰਿਪੋਰਟ ’ਚ ਇਹ ਵੀ ਖ਼ੁਲਾਸਾ ਕੀਤਾ ਗਿਆ ਹੈ ਕਿ ਪਾਕਿ ਸਿਰ ਚੀਨ ਦਾ 22.4 ਅਰਬ ਅਮਰੀਕੀ ਡਾਲਰ ਦਾ ਕਰਜ਼ਾ ਬਕਾਇਆ ਹੈ। ਇਸ ਤੋਂ ਬਾਅਦ ਵਿਸ਼ਵ ਬੈਂਕ ਦਾ 19.2 ਅਰਬ ਡਾਲਰ ਅਤੇ ਏਸ਼ੀਆਈ ਵਿਕਾਸ ਬੈਂਕ ਦਾ 16.83 ਅਰਬ ਡਾਲਰ ਦਾ ਕਰਜ਼ਾ ਸ਼ਾਮਿਲ ਹੈ।