ਜੀਓ ਨੇ ਲਾਂਚ ਕੀਤਾ ਨਵਾਂ ਪਲਾਨ, 10 ਹਜ਼ਾਰ ਦਾ ਇਕ ਰੀਚਾਰਜ ਤੇ ਤਿੰਨ ਸਾਲਾਂ ਤੱਕ ਕੋਈ ਟੈਂਸ਼ਨ ਨਹੀਂ
ਮੁੰਬਈ, 6 ਨਵੰਬਰ (ਅਜੀਤ ਬਿਊਰੋ)-ਰਿਲਾਇੰਸ ਜੀਓ ਨੇ ਆਪਣੇ ਗਾਹਕਾਂ ਲਈ 10,000 ਦਾ ਨਵਾਂ ਤਿੰਨ ਸਾਲਾਂ ਵਾਲਾ ਅਨਲਿਮਟਿਡ ਪਲਾਨ ਲਾਂਚ ਕੀਤਾ ਹੈ। ਇਸ ਪਲਾਨ ਵਿਚ ਇਕ ਵਾਰ ਰੀਚਾਰਜ ਕਰਵਾਉਣ ਤੋਂ ਬਾਅਦ ਗਾਹਕਾਂ ਨੂੰ ਅਗਲੇ ਤਿੰਨ ਸਾਲਾਂ ਤੱਕ ਦੁਬਾਰਾ ਰੀਚਾਰਜ ਕਰਵਾਉਣ ਦੀ ਲੋੜ ਨਹੀਂ ਪਵੇਗੀ।
ਮੁੰਬਈ, 6 ਨਵੰਬਰ (ਅਜੀਤ ਬਿਊਰੋ)-ਰਿਲਾਇੰਸ ਜੀਓ ਨੇ ਆਪਣੇ ਗਾਹਕਾਂ ਲਈ 10,000 ਦਾ ਨਵਾਂ ਤਿੰਨ ਸਾਲਾਂ ਵਾਲਾ ਅਨਲਿਮਟਿਡ ਪਲਾਨ ਲਾਂਚ ਕੀਤਾ ਹੈ। ਇਸ ਪਲਾਨ ਵਿਚ ਇਕ ਵਾਰ ਰੀਚਾਰਜ ਕਰਵਾਉਣ ਤੋਂ ਬਾਅਦ ਗਾਹਕਾਂ ਨੂੰ ਅਗਲੇ ਤਿੰਨ ਸਾਲਾਂ ਤੱਕ ਦੁਬਾਰਾ ਰੀਚਾਰਜ ਕਰਵਾਉਣ ਦੀ ਲੋੜ ਨਹੀਂ ਪਵੇਗੀ। ਕੰਪਨੀ ਨੇ ਇਸ ਨੂੰ ਟੈਲੀਕਾਮ ਇੰਡਸਟਰੀ ਦਾ ਆਪਣੀ ਤਰ੍ਹਾਂ ਦਾ ਪਹਿਲਾ ਪਲਾਨ ਦੱਸਿਆ ਹੈ। ਖਾਸ ਗੱਲ ਇਹ ਹੈ ਕਿ ਗਾਹਕਾਂ ਨੂੰ ਤਿੰਨ ਸਾਲਾਂ ਤੱਕ ਇਸ ਦੀ ਮੌਜੂਦਾ ਕੀਮਤ ਤੇ ਪਲਾਨ ਵਿਚ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਦਾ ਫਾਇਦਾ ਮਿਲਦਾ ਰਹੇਗਾ। ਇਸ ਪਲਾਨ ਵਿਚ ਅਨਲਿਮਟਿਡ 5ਜੀ ਡਾਟਾ, ਅਨਲਿਮਟਿਡ ਵੌਇਸ ਕਾਲਿੰਗ, ਹਰ ਰੋਜ਼ 2.5ਜੀ.ਬੀ. ਹਾਈ-ਸਪੀਡ ਡੇਟਾ ਅਤੇ 100 ਐਸ.ਐਮ.ਐਸ. ਮਿਲਣਗੇ। ਇਸ ਪਲਾਨ ਦੀ ਮਿਆਦ ਪੂਰੇ ਤਿੰਨ ਸਾਲਾਂ ਦੀ ਹੋਵੇਗੀ। ਕਾਲਿੰਗ ਅਤੇ ਡਾਟਾ ਤੋਂ ਇਲਾਵਾ ਗਾਹਕਾਂ ਨੂੰ ਜੀਓਹੌਟਸਟਾਰ ਮੋਬਾਈਲ ’ਤੇ ਹਾਲੀਵੁੱਡ ਕੰਟੈਂਟ ਦੇਖਣ ਦੀ ਸਹੂਲਤ ਵੀ ਮਿਲੇਗੀ। ਇਸ ਵਿਚ ਲਾਈਵ ਸਪੋਰਟਸ, ਹੌਟਸਟਾਰ ਓਰੀਜਨਲ ਤੇ ਮਨੋਰੰਜਨ ਦੇ ਹੋਰ ਪ੍ਰੋਗਰਾਮ ਸ਼ਾਮਲ ਹਨ। ਇਸ ਦੇ ਨਾਲ ਹੀ ਗਾਹਕਾਂ ਨੂੰ 12 ਮਹੀਨਿਆਂ ਲਈ ਕੈਨਵਾ ਪ੍ਰੋ ਲਾਈਟ ਦਾ ਸਬਸਕ੍ਰਿਪਸ਼ਨ ਤੇ ਆਪਣੀਆਂ ਫਾਈਲਾਂ, ਫੋਟੋਆਂ ਤੇ ਜ਼ਰੂਰੀ ਦਸਤਾਵੇਜ਼ ਸੁਰੱਖਿਅਤ ਰੱਖਣ ਲਈ ਜੀਓ ਏ.ਆਈ. ਕਲਾਊਡ ’ਤੇ 50 ਜੀ.ਬੀ. ਮੁਫ਼ਤ ਸਟੋਰੇਜ ਵੀ ਮਿਲੇਗੀ। ਜੀਓ ਦਾ ਇਹ ਨਵਾਂ ਪਲਾਨ 7 ਨਵੰਬਰ 2026 ਤੋਂ ਮਿਲਣਾ ਸ਼ੁਰੂ ਹੋਵੇਗਾ। ਗਾਹਕ ਇਸ ਦਾ ਲਾਭ ਮਾਈਜੀਓ ਐਪ, ਜੀਓ ਦੀ ਵੈੱਬਸਾਈਟ, ਜੀਓ ਸਟੋਰ, ਰਿਟੇਲ ਦੁਕਾਨਾਂ ਅਤੇ ਜੀਓ ਦੇ ਹੋਰ ਰੀਚਾਰਜ ਸਾਧਨਾਂ ਰਾਹੀਂ ਲੈ ਸਕਣਗੇ।