06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਮਾਨਸਾ ਵਿਖੇ ਜੱਦੀ ਖੇਤ ’ਚ ਕੀਤਾ ਜਾਵੇਗਾ ਸਸਕਾਰ

ਮਾਨਸਾ, 6 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦਾ ਅੰਤਿਮ ਸੰਸਕਾਰ 26ਵੇਂ ਦਿਨ 7 ਨਵੰਬਰ ਨੂੰ ਬਾਅਦ ਦੁਪਹਿਰ ਇੱਥੇ ਚਕੇਰੀਆਂ ਰੋਡ ’ਤੇ ਉਨ੍ਹਾਂ ਦੇ ਖੇਤ ’ਚ ਹੀ ਕੀਤਾ ਜਾਵੇਗਾ। ਸਸਕਾਰ ਕਰਨ ਲਈ ਸੰਬੰਧੀਆਂ ਤੇ ਐਕਸ਼ਨ ਕਮੇਟੀ ਵਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

Ad Position 21
No active advertisement
ਅਜੀਤ ਡੈਸਕ 07-11-2026
ਮਾਨਸਾ, 6 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦਾ ਅੰਤਿਮ ਸੰਸਕਾਰ 26ਵੇਂ ਦਿਨ 7 ਨਵੰਬਰ ਨੂੰ ਬਾਅਦ ਦੁਪਹਿਰ ਇੱਥੇ ਚਕੇਰੀਆਂ ਰੋਡ ’ਤੇ ਉਨ੍ਹਾਂ ਦੇ ਖੇਤ ’ਚ ਹੀ ਕੀਤਾ ਜਾਵੇਗਾ। ਸਸਕਾਰ ਕਰਨ ਲਈ ਸੰਬੰਧੀਆਂ ਤੇ ਐਕਸ਼ਨ ਕਮੇਟੀ ਵਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਦੇ 2 ਮੰਤਰੀਆਂ ਅਤੇ ਐਕਸ਼ਨ ਕਮੇਟੀ ’ਚ 2 ਦਿਨ ਪਹਿਲਾਂ ਮੰਗਾਂ ਸੰਬੰਧੀ ਹੋਏ ਸਮਝੌਤੇ ਉਪਰੰਤ ਬੀਤੀ ਰਾਤ ਝੋਟਾ ਦੀ ਮ੍ਰਿਤਕ ਦੇਹ ਪੋਸਟਮਾਰਟਮ ਲਈ ਪੀ.ਜੀ.ਆਈ. ਚੰਡੀਗੜ੍ਹ ਵਿਖੇ ਲਿਜਾਈ ਗਈ ਸੀ, ਜਿੱਥੇ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਸੰਭਾਵਨਾ ਹੈ ਕਿ ਦੇਰ ਰਾਤ ਜਾਂ ਸਵੇਰ ਵੇਲੇ ਮ੍ਰਿਤਕ ਦੇਹ ਮਾਨਸਾ ਪਹੁੰਚ ਜਾਵੇਗੀ। ਜਾਣਕਾਰੀ ਅਨੁਸਾਰ ਪਹਿਲਾਂ ਮ੍ਰਿਤਕ ਦੇਹ ਨੂੰ ਵਾਟਰ ਵਰਕਸ ਰੋਡ ਨੇੜੇ ਉਨ੍ਹਾਂ ਦੇ ਘਰ ਲਿਜਾਇਆ ਜਾਵੇਗਾ ਅਤੇ ਫਿਰ ਸਸਕਾਰ ਵਾਲੀ ਥਾਂ ’ਤੇ ਲੋਕਾਂ ਦੇ ਦਰਸ਼ਨਾਂ ਲਈ ਰੱਖਿਆ ਜਾਵੇਗਾ। ਮਨਪ੍ਰੀਤ ਕੌਰ ਨੇ ਸੋਸ਼ਲ ਮੀਡੀਆ ’ਤੇ ਕੀਤੀ ਜਾ ਰਹੀ ਟਰੋਲਿੰਗ ’ਤੇ ਇਤਰਾਜ਼ ਪ੍ਰਗਟਾਇਆ ਪਰਵਿੰਦਰ ਸਿੰਘ ਝੋਟਾ ਦੀ ਪਤਨੀ ਮਨਪ੍ਰੀਤ ਕੌਰ ਨੇ ਸਰਕਾਰੀ ਨੌਕਰੀ ਅਤੇ 2 ਕਰੋੜ ਰੁਪਏ ਮੁਆਵਜ਼ਾ ਲੈਣ ਦੇ ਮੁੱਦੇ ’ਤੇ ਸੋਸ਼ਲ ਮੀਡੀਆ ’ਤੇ ਕੀਤੀ ਜਾ ਰਹੀ ਟਰੋਲਿੰਗ ’ਤੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨੇ ਕਦੇ ਵੀ ਅਜਿਹੀ ਮੰਗ ਨਹੀਂ ਰੱਖੀ ਸੀ ਪਰ ਇਹ ਸਾਰੀਆਂ ਮੰਗਾਂ ਐਕਸ਼ਨ ਕਮੇਟੀ ਦੀਆਂ ਸਨ। ਉਨ੍ਹਾਂ ਕਿਹਾ ਕਿ ਭੱਦੀਆਂ ਟਿੱਪਣੀਆਂ ਕਰਨ ਵਾਲੇ ਲੋਕ ਬੰਦੂਕ ਲੈ ਕੇ ਸਾਡੇ ਘਰ ਆਉਣ ਅਤੇ ਪਰਿਵਾਰ ਨੂੰ ਗੋਲੀਆਂ ਮਾਰ ਦੇਣ।
Ad Position 22
No active advertisement
ਪਿਛਲੀ ਖ਼ਬਰ ਈ.ਡੀ. ਵਲੋਂ ਮੋਗਾ ਦੀ ਵਿਧਾਇਕ ਦੇ ਟਿਕਾਣਿਆਂ ’ਤੇ ਛਾਪੇਮਾਰੀ ਮਾਮਲੇ ’ਚ ਵੱਡੇ ਖੁਲਾਸੇ ਸਰਕਾਰੀ ਜ਼ਮੀਨਾਂ ਦੇ ਰਿਕਾਰਡ ’ਚ... ਅਗਲੀ ਖ਼ਬਰ 36 ਕਿੱਲੋ ਹੈਰੋਇਨ ਸਮੇਤ ਚਾਰ ਮੁਲਜ਼ਮ ਕਾਬੂ
Ad Position 24