03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਸਾਹ ਲੈਂਦੀ ਧਰਤੀ ’ਤੇ ਜ਼ਹਿਰੀਲੀ ਧੁੰਦ ਦਾ ਪਸਾਰਾ ਅਜੇ ਵੀ ਗੰਭੀਰ ਚੁਣੌਤੀ ਨਰਪਿੰਦਰ ਸਿੰਘ ਧਾਲੀਵਾਲ

ਰਾਮਪੁਰਾ ਫੂਲ, 3 ਨਵੰਬਰ-ਪੰਜਾਬ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ ਵਿਚ ਲੰਘੇ ਸਾਲ ਨਾਲੋਂ ਕਮੀ ਦਰਜ ਕੀਤੀ ਗਈ ਹੈ ਪਰ ਇਸ ਸੁਧਾਰ ਦੇ ਬਾਵਜੂਦ, ਪੰਜਾਬ ਸਮੇਤ ਗੁਆਂਢੀ ਰਾਜਾਂ ਵਿਚ ਹਵਾ ਦੀ ਗੁਣਵੱਤਾ ਦਾ ‘ਬਹੁਤ ਖ਼ਰਾਬ’ ਅਤੇ ‘ਗੰਭੀਰ’ ਸ਼੍ਰੇਣੀ ਵਿਚ ਪਹੁੰਚਣਾ ਇਸ ਗੱਲ ਦਾ ਗਵਾਹ ਹੈ ਕਿ ਹਵਾ ਪ੍ਰਦੂਸ਼ਣ ਦਾ ਸੰਕਟ ਅਜੇ ਟਲਿਆ ਨਹੀਂ ਹੈ। ਸਾਹ ਲੈਂਦੀ ਧਰਤੀ ਉੱਤੇ ਜ਼ਹਿਰੀਲੀ ਧੁੰਦ ਦਾ ਪਸਾਰਾ ਅਜੇ ਵੀ ਗੰਭੀਰ ਚੁਣੌਤੀ ਬਣਿਆ ਹੋਇਆ ਹੈ।

Ad Position 21
No active advertisement
ਅਜੀਤ ਡੈਸਕ 04-11-2026

ਰਾਮਪੁਰਾ ਫੂਲ, 3 ਨਵੰਬਰ-ਪੰਜਾਬ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ ਵਿਚ ਲੰਘੇ ਸਾਲ ਨਾਲੋਂ ਕਮੀ ਦਰਜ ਕੀਤੀ ਗਈ ਹੈ ਪਰ ਇਸ ਸੁਧਾਰ ਦੇ ਬਾਵਜੂਦ, ਪੰਜਾਬ ਸਮੇਤ ਗੁਆਂਢੀ ਰਾਜਾਂ ਵਿਚ ਹਵਾ ਦੀ ਗੁਣਵੱਤਾ ਦਾ ‘ਬਹੁਤ ਖ਼ਰਾਬ’ ਅਤੇ ‘ਗੰਭੀਰ’ ਸ਼੍ਰੇਣੀ ਵਿਚ ਪਹੁੰਚਣਾ ਇਸ ਗੱਲ ਦਾ ਗਵਾਹ ਹੈ ਕਿ ਹਵਾ ਪ੍ਰਦੂਸ਼ਣ ਦਾ ਸੰਕਟ ਅਜੇ ਟਲਿਆ ਨਹੀਂ ਹੈ। ਸਾਹ ਲੈਂਦੀ ਧਰਤੀ ਉੱਤੇ ਜ਼ਹਿਰੀਲੀ ਧੁੰਦ ਦਾ ਪਸਾਰਾ ਅਜੇ ਵੀ ਗੰਭੀਰ ਚੁਣੌਤੀ ਬਣਿਆ ਹੋਇਆ ਹੈ। ਦੂਜੇ ਪਾਸੇ, ਆ ਰਹੀ ਦੀਵਾਲੀ ਦੇ ਤਿਉਹਾਰ ਦੌਰਾਨ ਕਰੋੜਾਂ ਰੁਪਏ ਦਾ ਬਰੂਦ (ਪਟਾਕੇ) ਫੂਕ ਕੇ ਹਵਾ ਵਿਚ ਜ਼ਹਿਰ ਘੋਲਣ ਦੀ ਤਿਆਰੀ ਵਾਤਾਵਰਣ ਪ੍ਰੇਮੀਆਂ ਲਈ ਹੋਰ ਚਿੰਤਾ ਦਾ ਦਾਅਵਾ ਕਰਦੀ ਹੈ। ਇਸ ਸੰਕਟਮਈ ਮੋੜ ਉੱਤੇ ਜਿੱਥੇ ਸਰਕਾਰੀ ਕਾਨੂੰਨੀ ਡੰਡਾ ਅਤੇ ਪ੍ਰਸ਼ਾਸਨਿਕ ਨੀਤੀਆਂ ਨਾ ਫ਼ੀਸ ਸਾਬਿਤ ਹੋ ਰਹੀਆਂ ਹਨ, ਉੱਥੇ ਪੰਜਾਬ ਦੀਆਂ ਧਾਰਮਿਕ, ਸਮਾਜਿਕ ਸੰਸਥਾਵਾਂ ਅਤੇ ਆਮ ਨਾਗਰਿਕਾਂ ਦੀ ਭਾਗੀਦਾਰੀ ਇਕ ਕ੍ਰਾਂਤੀਕਾਰੀ ਮੋੜ ਲੈ ਸਕਦੀ ਹੈ। ਪਰਾਲੀ ਦੇ ਪ੍ਰਬੰਧਨ ਵਿਚ ਗੁਰੂ ਘਰਾਂ ਦੀ ਅਧਿਆਤਮਕ ਭੂਮਿਕਾ ਜਿਨ੍ਹਾਂ ਖੇਤਰਾਂ ਵਿਚ ਸਰਕਾਰੀ ਪੁਲਿਸ ਕੇਸ ਅਤੇ ਜੁਰਮਾਨੇ ਨਾਕਾਮ ਰਹੇ, ਉੱਥੇ ਗੁਰਦੁਆਰਾ ਸਾਹਿਬਾਨ ਦੀਆਂ ਅਪੀਲਾਂ ਨੇ ਅਹਿਮ ਅਸਰ ਦਿਖਾਇਆ ਹੈ। ‘ਪਵਣੁ ਗੁਰੂ ਪਾਣੀ ਪਿਤਾ’ ਦੇ ਗੁਰਬਾਣੀ ਸਿਧਾਂਤ ਨੂੰ ਆਧਾਰ ਬਣਾਕੇ ਪਿੰਡਾਂ ਦੇ ਗੁਰਦੁਆਰਿਆਂ ਤੋਂ ਦਿੱਤੇ ਹੋਕੇ ਨੇ ਕਿਸਾਨਾਂ ਦੇ ਮਨਾਂ ਉੱਤੇ ਧਾਰਮਿਕ ਅਤੇ ਇਖ਼ਲਾਕੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਇਆ ਹੈ। ਕਈ ਪਿੰਡਾਂ ਨੇ ਗੁਰਦੁਆਰਾ ਕਮੇਟੀਆਂ ਦੀ ਅਗਵਾਈ ਹੇਠ ਪਰਾਲੀ ਨਾ ਸਾੜਨ ਦੇ ਇਤਿਹਾਸਿਕ ਮਤੇ ਪਾਸ ਕੀਤੇ ਹਨ। ਸਰਕਾਰ, ਗੁਰਦੁਆਰਿਆਂ ਅਤੇ ਸਮਾਜ ਦਾ ਸਾਂਝਾ ਮਾਡਲ ਹਵਾ ਦੀ ਡਿੱਗ ਰਹੀ ਗੁਣਵੱਤਾ ਨੂੰ ਠੱਲ੍ਹ ਪਾਉਣ ਲਈ ਹੁਣ ਤਿੰਨ-ਪੱਖੀ ਰਣਨੀਤੀ ਦੀ ਲੋੜ ਹੈ। ਸਰਕਾਰ ਨੂੰ ਮਹਿਜ਼ ਕਾਗਜ਼ੀ ਬਜਟ ਬਣਾਉਣ ਦੀ ਬਜਾਏ ਕਿਸਾਨਾਂ ਨੂੰ ਪਰਾਲੀ ਸੰਭਾਲਣ ਵਾਲੀ ਮਸ਼ੀਨਰੀ ’ਤੇ ਸਬਸਿਡੀ ਅਤੇ ਯੋਗ ਮੁਆਵਜ਼ਾ ਸਮੇਂ ਸਿਰ ਦੇਣਾ ਚਾਹੀਦਾ ਹੈ। ਨਾਲ ਹੀ, ਗੈਰ-ਕਾਨੂੰਨੀ ਅਤੇ ਜ਼ਹਿਰੀਲੇ ਪਟਾਕਿਆਂ ਦੀ ਵਿਕਰੀ ’ਤੇ ਸਖ਼ਤ ਨਕੇਲ ਕੱਸਣੀ ਜ਼ਰੂਰੀ ਹੈ। ਗੁਰਦੁਆਰੇ ਆਪਣੇ ਅੰਦਰ ਸੋਲਰ ਪੈਨਲ, ਵਾਟਰ ਰੀਚਾਰਜਿੰਗ ਅਤੇ ਪਲਾਸਟਿਕ-ਮੁਕਤ ਲੰਗਰ ਪ੍ਰਥਾ ਲਾਗੂ ਕਰਕੇ ਆਧੁਨਿਕ ਈਕੋ-ਹੱਬ ਬਣ ਚੁੱਕੇ ਹਨ। ਹੁਣ ਗੁਰੂ ਘਰਾਂ ਦੇ ਮੰਚਾਂ ਤੋਂ ਪ੍ਰਦੂਸ਼ਣ ਵਿਰੋਧੀ ਅਪੀਲਾਂ ਨੂੰ ਹੋਰ ਤੇਜ਼ ਕਰਨ ਦੀ ਲੋੜ ਹੈ। ਸ਼ੁੱਧ ਹਵਾ ਅਤੇ ਪਾਣੀ ਬਚਾਉਣਾ ਸਿਰਫ਼ ਸਰਕਾਰ ਦੀ ਨਹੀਂ, ਸਗੋਂ ਹਰ ਨਾਗਰਿਕ ਦੀ ਨੈਤਿਕ ਜ਼ਿੰਮੇਵਾਰੀ ਹੈ। ‘ਗੁਰੂ ਨਾਨਕ ਪਵਿੱਤਰ ਜੰਗਲ’ ਵਰਗੇ ਉਦਮਾਂ ਵਿਚ ਹਰੇਕ ਵਿਅਕਤੀ ਨੂੰ ਸੇਵਾਦਾਰ ਵਜੋਂ ਯੋਗਦਾਨ ਪਾਉਣਾ ਚਾਹੀਦਾ ਹੈ। ਇਹ ਕਿ ਧਰਤੀ ਹੇਠਲਾ ਖ਼ਤਮ ਹੋ ਰਿਹਾ ਪਾਣੀ ਅਤੇ ਜ਼ਹਿਰੀਲੀ ਹਵਾ ਪੰਜਾਬ ਦੀ ਹੋਂਦ ਲਈ ਸਭ ਤੋਂ ਵੱਡਾ ਖ਼ਤਰਾ ਹਨ। ਜੇਕਰ ਧਾਰਮਿਕ ਅਕੀਦਤ, ਸਮਾਜਿਕ ਸੰਕਲਪ ਅਤੇ ਸਰਕਾਰੀ ਸਾਧਨ ਇੱਕਜੁੱਟ ਹੋ ਜਾਣ, ਤਾਂ ਪੰਜਾਬ ਨੂੰ ਮੁੜ ‘ਪੰਜ ਆਬ’ ਅਤੇ ‘ਸੁੱਚੀ ਪਵਨ’ ਦੀ ਧਰਤੀ ਬਣਾਇਆ ਜਾ ਸਕਦਾ ਹੈ। ਆਉਂਦੀ ਦੀਵਾਲੀ ਉੱਤੇ ਬਰੂਦ ਦਾ ਧੂੰਆਂ ਛੱਡ ਕੇ ਰੌਸ਼ਨੀ ਅਤੇ ਸ਼ੁੱਧ ਹਵਾ ਦਾ ਦੀਵਾ ਬਾਲਣਾ ਹੀ ਸੱਚੀ ਗੁਰਬਾਣੀ ਸੇਵਾ ਹੋਵੇਗੀ।

ਦੀਵਾਲੀ ਉੱਤੇ ਬਰੂਦੀ ਪ੍ਰਦੂਸ਼ਣ, ਸਮਾਜਿਕ ਅਤੇ ਧਾਰਮਿਕ ਸੁਨੇਹਾ
ਦੀਵਾਲੀ ਦੇ ਤਿਉਹਾਰ ਨੂੰ ਧੂੰਏਂ ਅਤੇ ਰੌਲੇ-ਰੱਪੇ ਨਾਲੋਂ ਮੁਕਤ ਕਰਕੇ ‘ਸੰਕਲਪ ਦੀਵਾਲੀ’ ਵਜੋਂ ਮਨਾਉਣ ਦੀ ਲੋੜ ਹੈ। ਧਾਰਮਿਕ ਸੰਸਥਾਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਥਾਨਕ ਗੁਰਦੁਆਰਾ ਕਮੇਟੀਆਂ ਹੁਣ ਦੀਪਮਾਲਾ ਅਤੇ ਜੈਵਿਕ ਦੀਵਾਲੀ ਮਨਾਉਣ ਦਾ ਸੁਨੇਹਾ ਦੇ ਰਹੀਆਂ ਹਨ। ਗੁਰੂ ਘਰਾਂ ਵਲੋਂ ਸੰਗਤ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਪਟਾਕਿਆਂ ਉੱਤੇ ਖਰਚੇ ਜਾਣ ਵਾਲੇ ਕਰੋੜਾਂ ਰੁਪਏ ਬਰਬਾਦ ਕਰਨ ਦੀ ਬਜਾਏ, ਇਹ ਰਾਸ਼ੀ ਰੁੱਖ ਲਗਾਉਣ, ਵਾਤਾਵਰਣ ਸੰਭਾਲ ਅਤੇ ਗਰੀਬਾਂ ਦੀ ਮੱਦਦ ਉੱਤੇ ਲਗਾਈ ਜਾਵੇ। ਸਮਾਜਿਕ ਸੰਸਥਾਵਾਂ ਅਤੇ ਸਕੂਲਾਂ-ਕਾਲਜਾਂ ਦੁਆਰਾ ਚਲਾਈਆਂ ਜਾ ਰਹੀਆਂ ਜਾਗਰੂਕਤਾ ਮੁਹਿੰਮਾਂ ਰਾਹੀਂ ਬੱਚਿਆਂ ਅਤੇ ਨੌਜਵਾਨਾਂ ਨੂੰ ਆਤਿਸ਼ਬਾਜ਼ੀ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

 

Ad Position 22
No active advertisement
ਪਿਛਲੀ ਖ਼ਬਰ ਸਾਰੀਆਂ ਮੰਗਾਂ ਮੰਨੀਆਂ ਜਾਣ ਤਾਂ ਝੋਟੇ ਦਾ ਸਸਕਾਰ ਕਰਨ ਲਈ ਤਿਆਰ ਹਾਂ-ਐਕਸ਼ਨ ਕਮੇਟੀ ਅਗਲੀ ਖ਼ਬਰ ਮਾਤਾ ਰਮਾ ਰਾਣੀ ਕੌੜਾ ਨੂੰ ਸ਼ਰਧਾਂਜਲੀਆਂ ਭੇਟ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧ ਹੋਏ ਸ਼ਾਮਿਲ
Ad Position 24