03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਜ਼ਮੀਨੀ ਵਿਵਾਦ ਨੂੰ ਲੈ ਕੇ ਮਤਰੇਏ ਭਰਾ ਦਾ ਕਤਲ ਯੂਥ ਕਾਂਗਰਸ ਦਾ ਹਲਕਾ ਕਾਲਾਂਵਾਲੀ ਦਾ ਇੰਚਾਰਜ ਸੀ ਮਿ੍ਤਕ ਲਵਪ੍ਰੀਤ ਸਿੰਘ

ਕਾਲਾਂਵਾਲੀ/ਸਿਰਸਾ, 3 ਨਵੰਬਰ (ਭੁਪਿੰਦਰ ਪੰਨੀਵਾਲੀਆ)-ਇਥੋਂ ਦੇ ਪਿੰਡ ਕਾਲਾਂਵਾਲੀ ’ਚ ਅੱਜ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਦਾ ਕਤਲ ਉਸਦੇ ਮਤਰੇਏ ਭਰਾ ਵਲੋਂ ਕਰ ਦਿੱਤਾ ਗਿਆ। ਇਸ ਘਟਨਾ ਵਿੱਚ ਮਿ੍ਤਕ ਦੇ ਪਿਤਾ ਦੇ ਜ਼ਖਮੀ ਹੋਣ ਦੀ ਖ਼ਬਰ ਹੈ।

Ad Position 21
No active advertisement
ਅਜੀਤ ਡੈਸਕ 04-11-2026

ਕਾਲਾਂਵਾਲੀ/ਸਿਰਸਾ, 3 ਨਵੰਬਰ (ਭੁਪਿੰਦਰ ਪੰਨੀਵਾਲੀਆ)-ਇਥੋਂ ਦੇ ਪਿੰਡ ਕਾਲਾਂਵਾਲੀ ’ਚ ਅੱਜ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਦਾ ਕਤਲ ਉਸਦੇ ਮਤਰੇਏ ਭਰਾ ਵਲੋਂ ਕਰ ਦਿੱਤਾ ਗਿਆ। ਇਸ ਘਟਨਾ ਵਿੱਚ ਮਿ੍ਤਕ ਦੇ ਪਿਤਾ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਮੁਲਜ਼ਮ ਘਟਨਾ ਤੋਂ ਬਾਅਦ ਫਰਾਰ ਹੋ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੀ ਪਛਾਣ ਲਵਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਕਿ ਕਾਲਾਂਵਾਲੀ ਪਿੰਡ ਦਾ ਰਹਿਣ ਵਾਲਾ ਹੈ ਅਤੇ ਯੂਥ ਕਾਂਗਰਸ ਦਾ ਹਲਕਾ ਇੰਚਾਰਜ ਹੈ। ਸ਼ੁਰੂਆਤੀ ਪੁਲਿਸ ਜਾਂਚ ਵਿੱਚ ਪਤਾ ਲੱਗਾ ਹੈ ਕਿ ਲਵਪ੍ਰੀਤ ਸਿੰਘ ਅਤੇ ਉਸਦੇ ਸੌਤੇਲਾ ਭਰਾ ਵਿੱਚਕਾਰ ਜ਼ਮੀਨੀ ਵਿਵਾਦ ਚੱਲ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਇਸ ਜ਼ਮੀਨੀ ਵਿਵਾਦ ਨੂੰ ਲੈ ਕੇ ਅੱਜ ਦੋਵੇਂ ਧਿਰਾਂ ਖੇਤ ਵਿੱਚ ਝੜਪ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਲਵਪ੍ਰੀਤ ਸਿੰਘ ਨੂੰ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਹਮਲੇ ਵਿੱਚ ਉਸਦੇ ਪਿਤਾ ਨਾਜਮ ਸਿੰਘ ਵੀ ਜ਼ਖਮੀ ਹੋ ਗਏ। ਕਾਲਾਂਵਾਲੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਇੰਚਾਰਜ ਦੇ ਅਨੁਸਾਰ ਸ਼ਾਮਲ ਸਾਰੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਯੂ.ਕੇ. ’ਚ ਸਥਾਈ ਨਿਵਾਸ ਦੇ ਨਿਯਮ ’ਚ ਨਰਮੀ ਦੇ ਫ਼ੈਸਲੇ ਨਾਲ ਭਾਰਤੀਆਂ ਨੂੰ ਮਿਲੇਗਾ ਲਾਭ 5 ਸਾਲ ਬਾਅਦ ਪੱਕੇ ਹੋਣ ਦੀ ਉਮ... ਅਗਲੀ ਖ਼ਬਰ ਮਾਨ ਸਰਕਾਰ ਲੋਕਾਂ ਨੂੰ ਲਾਲ ਲਕੀਰ ਸੰਪਤੀ ਦੇ ਮਾਲਕੀ ਹੱਕ ਦੇਣ ਵਾਲੀ ਪਹਿਲੀ ਸਰਕਾਰ- ਵਿਧਾਇਕ ਹਾਕਮ ਸਿੰਘ
Ad Position 24