04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਹੱਕ ’ਚ ਗੁਰਸ਼ਰਨ ਸਿੰਘ ਛੀਨਾ ਦੀ ਅਗਵਾਈ ਹੇਠ ਵਿਸ਼ਾਲ ਇਕੱਠ

ਰਾਜਾਸਾਂਸੀ, ਹਰਸਾ ਛੀਨਾ, 3 ਨਵੰਬਰ (ਹਰਦੀਪ ਸਿੰਘ ਖੀਵਾ, ਕੜਿਆਲ)- ਪੰਜਾਬ ਅੰਦਰ 2027 ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਪਾਰਟੀ ਦੇ ਹੱਕ ਵਿਚ ਵਿਸ਼ਾਲ ਇਕੱਠ ਨੌਜਵਾਨ ਆਗੂ ਸ. ਗੁਰਸ਼ਰਨ ਸਿੰਘ ਛੀਨਾ ਚੇਅਰਮੈਨ ਪੰਜਾਬ ਰਾਜ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੀ ਅਗਵਾਈ ਹੇਠ ਛੀਨਾ ਹਾਊਸ ਰਾਜਾਸਾਂਸੀ ਵਿਖੇ ਹੋਇਆ ਜਿਸ ਵਿਚ ਵੱਡੀ ਗਿਣਤੀ ਵਿਚ ਇਲਾਕੇ ਦੇ ਮੌਜੂਦਾ ਸਰਪੰਚਾਂ, ਸਾ.

Ad Position 21
No active advertisement
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਗੁਰਸ਼ਰਨ ਸਿੰਘ ਛੀਨਾ ਚੇਅਰਮੈਨ। 04-11-2026
ਰਾਜਾਸਾਂਸੀ, ਹਰਸਾ ਛੀਨਾ, 3 ਨਵੰਬਰ (ਹਰਦੀਪ ਸਿੰਘ ਖੀਵਾ, ਕੜਿਆਲ)- ਪੰਜਾਬ ਅੰਦਰ 2027 ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਪਾਰਟੀ ਦੇ ਹੱਕ ਵਿਚ ਵਿਸ਼ਾਲ ਇਕੱਠ ਨੌਜਵਾਨ ਆਗੂ ਸ. ਗੁਰਸ਼ਰਨ ਸਿੰਘ ਛੀਨਾ ਚੇਅਰਮੈਨ ਪੰਜਾਬ ਰਾਜ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੀ ਅਗਵਾਈ ਹੇਠ ਛੀਨਾ ਹਾਊਸ ਰਾਜਾਸਾਂਸੀ ਵਿਖੇ ਹੋਇਆ ਜਿਸ ਵਿਚ ਵੱਡੀ ਗਿਣਤੀ ਵਿਚ ਇਲਾਕੇ ਦੇ ਮੌਜੂਦਾ ਸਰਪੰਚਾਂ, ਸਾ. ਸਰਪੰਚਾਂ, ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਮੈਂਬਰ ਬਲਾਕ ਸੰਮਤੀ, ਨਗਰ ਪੰਚਾਇਤ ਪ੍ਰਧਾਨ, ਕੌਂਸਲਰਾਂ ਨੇ ਹਾਜ਼ਰੀ ਭਰੀ। ਇਸ ਮੌਕੇ ਸੰਬੋਧਨ ਕਰਦਿਆਂ ਚੇਅਰਮੈਨ ਗੁਰਸ਼ਰਨ ਸਿੰਘ ਛੀਨਾ ਨੇ ਕਿਹਾ ਕਿ ਪੰਜਾਬ ਦੀ ਸੱਤਾ ਤੇ ਸਮੇਂ ਸਮੇਂ ਕਾਬਜ ਰਹੀਆਂ ਤਤਕਾਲੀ ਸਰਕਾਰਾਂ ਨੇ ਹਮੇਸ਼ਾਂ ਪੰਜਾਬ ਦੇ ਅਮੀਰ ਖਜਾਨੇ ਨੂੰ ਲੁਟਦਿਆਂ ਆਪਣੀਆਂ ਨਿੱਜੀ ਤਿਜੋਰੀਆਂ ਨੂੰ ਭਰਿਆ ਜਦਕਿ ਮੌਜੂਦਾ ਸਮੇਂ ਵਿਚ ਭਗਵੰਤ ਮਾਨ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਮੁੱਚੀਆਂ ਗਰੰਟੀਆਂ ਨੂੰ ਪੂਰਾ ਕਰਕੇ ਇਤਿਹਾਸ ਰਚਿਆ ਹੈ। ਸ. ਛੀਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਿੱਖਿਆ ਅਤੇ ਸਿਹਤ ਖੇਤਰਾਂ ਵਿਚ ਬੇਮਿਸਾਲ ਕੰਮ ਕਰਕੇ ਇਕ ਇਤਿਹਾਸ ਰਚਿਆ ਹੈ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਸੂਬੇ ਵਿਚ ਕੀਤੇ ਇਤਿਹਾਸਿਕ ਕੰਮਾਂ ਦੀ ਬਦੌਲਤ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ 2027 ਵਿਚ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ਇਸ ਸਮੇਂ ਸਾ. ਚੇਅਰਮੈਨ ਜਥੇ. ਤਲਵਿੰਦਰ ਸਿੰਘ ਛੀਨਾ, ਹਲਕਾ ਸੰਗਠਨ ਇੰਚਾਰਜ ਰਾਜਬੀਰ ਸਿੰਘ ਤੋਲਾਨੰਗਲ, ਸੁਖਦੀਪ ਸਿੰਘ ਛੀਨਾ ਮੈਂਬਰ ਡੇਅਰੀ ਵਿਕਾਸ ਬੋਰਡ, ਜੋਬਨ ਝੰਜੋਟੀ ਹਲਕਾ ਕੋਆਰਡੀਨੇਟਰ ਐੱਸ.ਸੀ. ਵਿੰਗ, ਜ਼ਿਲ੍ਹਾ ਪ੍ਰੀਸਦ ਮੈਂਬਰ ਤੇਜਬੀਰ ਸਿੰਘ ਭੋਲਾ ਬੱਗਾ ਕਲਾਂ, ਕੁਲਵਿੰਦਰ ਸਿੰਘ ਔਲਖ ਪ੍ਰਧਾਨ ਨਗਰ ਪੰਚਾਇਤ ਰਾਜਾਸਾਂਸੀ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮਨਿੰਦਰ ਕੌਰ ਮਾਨ, ਨਵਪ੍ਰੀਤ ਸਿੰਘ ਨਵ ਕੜਿਆਲ, ਹਰਜੀਤ ਸਿੰਘ ਵਰਨਾਲੀ, ਸਰਤਾਜ ਸਿੰਘ ਖਿਆਲਾ, ਸੁਖਵਿੰਦਰ ਕੌਰ, ਕੈਪਟਨ ਸਿੰਘ (ਸਾਰੇ ਮੈਂਬਰ ਬਲਾਕ ਸੰਮਤੀ), ਸਰਪੰਚ ਨਿਸ਼ਾਨ ਸਿੰਘ ਕੋਟਲਾ ਡੂਮ, ਸਰਪੰਚ ਹਰਮਨਦੀਪ ਸਿੰਘ ਕੜਿਆਲ, ਦਿਆਲ ਸਿੰਘ, ਸ੍ਰੀ ਰਾਮ, ਅਮਰਿੰਦਰ ਸਿੰਘ, ਸੁਰਿੰਦਰਪਾਲ ਹੈਪੀ, ਮੈਡਮ ਸਿੰਮੀ, ਸ਼ਿੰਦਾ (ਸਾਰੇ ਕੌਂਸਲਰ) ਸਮੇਤ 100 ਦੇ ਕਰੀਬ ਮੌਜੂਦਾ ਤੇ ਸਾ. ਸਰਪੰਚ ਸਮੇਤ ਹੋਰ ਮੁਹਤਬਰ ਵਿਅਕਤੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਤਾ ਰਮਾ ਰਾਣੀ ਕੌੜਾ ਨੂੰ ਸ਼ਰਧਾਂਜਲੀਆਂ ਭੇਟ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧ ਹੋਏ ਸ਼ਾਮਿਲ ਅਗਲੀ ਖ਼ਬਰ 2 ਹੈਂਡ ਗ੍ਰਨੇਡ, 12 ਪਿਸਤੌਲ 310 ਗ੍ਰਾਮ ਹੈਰੋਇਨ ਬਰਾਮਦ-2 ਨਾਬਾਲਗਾਂ ਸਮੇਤ 11 ਨੌਜਵਾਨ ਕਾਬੂ ਫਿਰੌਤੀ ਤੇ ਵਾਰਦਾਤਾਂ ਲ...
Ad Position 24