02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਮੇਜਰ ਲੀਗ ਕਬੱਡੀ ਫੈਡਰੇਸ਼ਨ ਵਲੋਂ ਸੀਜ਼ਨ 2027 ਲਈ ਲੜਕੀਆਂ ਦੀ ਕਬੱਡੀ ’ ਚ ਨਵੇਂ ਨਿਯਮ ਤੈਅ

ਬਠਿੰਡਾ, 2 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਮਰਹੂਮ ਸੰਦੀਪ ਨੰਗਲ ਅੰਬੀਆਂ ਦੀ ਅਗਵਾਈ ਹੇਠ ਸ਼ੁਰੂ ਹੋਈ ਮੇਜਰ ਲੀਗ ਕਬੱਡੀ (ਐੱਮ. ਐੱਲ.

Ad Position 21
No active advertisement
ਅਜੀਤ ਡੈਸਕ 03-11-2026
ਬਠਿੰਡਾ, 2 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਮਰਹੂਮ ਸੰਦੀਪ ਨੰਗਲ ਅੰਬੀਆਂ ਦੀ ਅਗਵਾਈ ਹੇਠ ਸ਼ੁਰੂ ਹੋਈ ਮੇਜਰ ਲੀਗ ਕਬੱਡੀ (ਐੱਮ.ਐੱਲ.ਕੇ.) ਫੈਡਰੇਸ਼ਨ ਵਲੋਂ ਸੀਜ਼ਨ-2027 ਨੂੰ ਸਫ਼ਲ ਬਣਾਉਣ ਅਤੇ ਲੜਕੀਆਂ ਦੀ ਕਬੱਡੀ ਨੂੰ ਹੋਰ ਬਿਹਤਰ ਬਣਾਉਣ ਲਈ ਨਵੇਂ ਨਿਯਮ ਤੈਅ ਕੀਤੇ ਗਏ ਹਨ। ਨਿਯਮਾਂ ਬਾਰੇ ਪ੍ਰਬੰਧਕਾਂ ਅਤੇ ਕੋਚਾਂ ਨੇ ਮੀਟਿੰਗ ਕਰਕੇ ਵਿਚਾਰ-ਵਟਾਂਦਰਾ ਕੀਤਾ ਅਤੇ ਖਿਡਾਰਨਾਂ ਤੇ ਕੋਚਾਂ ਤੋਂ ਸੁਝਾਅ ਲਏ ਗਏ ਹਨ. ਇਸ ਤੋਂ ਪਹਿਲਾਂ ਮੀਟਿੰਗ ਦੀ ਸ਼ੁਰੂਆਤ ਮਰਹੂਮ ਪਰਵਿੰਦਰ ਸਿੰਘ ਝੋਟਾ, ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਗੁਰਜੀਤ ਸਿੰਘ ਤੂਤ, ਗੁਰਪ੍ਰੀਤ ਸਿੰਘ ਗੋਪੀ ਧੂਰਕੋਟ ਸਮੇਤ ਵਿੱਛੜ ਚੁੱਕੇ ਖਿਡਾਰੀਆਂ ਅਤੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਇੱਕ ਮਿੰਟ ਦਾ ਮੌਨ ਧਾਰਨ ਕਰਕੇ ਕੀਤੀ ਗਈ। ਐੱਮ.ਐਲ.ਕੇ. ਲੜਕੀਆਂ ਦੀ ਕਬੱਡੀ ਦੇ ਮੁੱਖ ਪ੍ਰਬੰਧਕ ਗੁਰਪਾਲ ਸਿੰਘ ਪਾਲਾ ਮੌਲੀ, ਹਾਕਮ ਸਿੰਘ ਟੋਨਾ ਬਾਰੇਵਾਲ ਅਤੇ ਅੰਗਰੇਜ਼ ਸਿੰਘ ਸੰਧੂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੀਟਿੰਗ ਦੌਰਾਨ ਸੀਜ਼ਨ 2027 ਲਈ ਲਏ ਫ਼ੈਸਲਿਆਂ ਮੁਤਾਬਿਕ ਲੜਕੀਆਂ ਦੇ ਕਬੱਡੀ ਮੁਕਾਬਲੇ 12-2-12 ਮਿੰਟ ਦੇ ਹੋਣਗੇ ਅਤੇ ਹਰੇਕ ਟੀਮ ਲਈ ਤਿੰਨ ਰੇਡਰ ਰੱਖਣੇ ਲਾਜ਼ਮੀ ਹੋਣਗੇ। ਰੇਡ ਟਰਨ ਬਾਏ ਟਰਨ ਪਾਈ ਜਾਵੇਗੀ। ਹਾਫ਼ ਟਾਈਮ ਤੋਂ ਪਹਿਲਾਂ ਆਖ਼ਰੀ ਰੇਡ ਪਾਉਣ ਵਾਲੀ ਖਿਡਾਰਨ ਹਾਫ ਟਾਈਮ ਤੋਂ ਬਾਅਦ ਪਹਿਲੀ ਰੇਡ ਪਾ ਸਕੇਗੀ। ਫੈਡਰੇਸ਼ਨ ‘ਚ ਖੇਡਣ ਵਾਲੀਆਂ ਖਿਡਾਰਨਾਂ ਦੀ ਉਮਰ 16 ਸਾਲ ਤੋਂ ਵੱਧ ਹੋਣੀ ਲਾਜ਼ਮੀ ਕੀਤੀ ਗਈ ਹੈ। ਹਰੇਕ ਟੀਮ ਵਿਚ 12 ਖਿਡਾਰਨਾਂ ਹੋਣਗੀਆਂ ਅਤੇ ਮੈਚ ਦੌਰਾਨ 10 ਖਿਡਾਰਨਾਂ ਤੇ ਇਕ ਕੋਚ ਦੀ ਗਰਾਊਂਡ ਵਿਚ ਐਂਟਰੀ ਲਾਜ਼ਮੀ ਹੋਵੇਗੀ। ਜੇਕਰ ਕੋਈ ਟੀਮ ਘੱਟ ਖਿਡਾਰਨਾਂ ਨਾਲ ਮੈਦਾਨ ਵਿਚ ਉਤਰਦੀ ਹੈ ਤਾਂ ਵਿਰੋਧੀ ਟੀਮ ਨੂੰ ਘੱਟ ਖਿਡਾਰਨਾਂ ਦੀ ਗਿਣਤੀ ਦੇ ਬਰਾਬਰ ਅੰਕਾਂ ਦੀ ਮੰਗ ਕਰਨ ਦਾ ਹੱਕ ਹੋਵੇਗਾ, ਜਿਸ ਦਾ ਫ਼ੈਸਲਾ ਮੌਕੇ ‘ਤੇ ਪ੍ਰਬੰਧਕ ਕਰਨਗੇ। ਇਸ ਤੋਂ ਇਲਾਵਾ ਹਰੇਕ ਟੀਮ ਵਿਚ ਹਰਿਆਣਾ ਦੀਆਂ ਦੋ ਖਿਡਾਰਨਾਂ ਨੂੰ ਖਿਡਾਉਣਾ ਲਾਜ਼ਮੀ ਕੀਤਾ ਗਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਵਰਲਡ ਫੈਡਰੇਸ਼ਨ (ਫੀਕਫਾ) ਦੇ ਅਧੀਨ ਹੋਣ ਵਾਲੇ ਕਿਸੇ ਵੀ ਟੂਰਨਾਮੈਂਟ ਦੌਰਾਨ ਕਿਸੇ ਵੀ ਖਿਡਾਰੀ ਦਾ ਡਰੱਗ ਡੋਪ ਟੈਸਟ ਕੀਤਾ ਜਾ ਸਕਦਾ ਹੈ। ਇਸ ਮੌਕੇ ਵੱਖ-ਵੱਖ ਟੀਮਾਂ ਦੇ ਕੋਚ ਤੇ ਖਿਡਾਰਨਾਂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਜਹਾਜ਼ ਹਾਦਸੇ ਦੇ ਮ੍ਰਿਤਕਾਂ ਦੀ ਪਛਾਣ ਤੇ ਪੋਸਟਮਾਰਟਮ ਸੰਬੰਧੀ ਚੁਣੌਤੀਆਂ ਬਾਰੇ ਡਾ . ਇਸ਼ਵਰ ਤਾਇਲ ਵਲੋਂ ਵਿਗਿਆਨਕ ਸੈਸ਼ਨ ਦੀ... ਅਗਲੀ ਖ਼ਬਰ ਸੁਪਰੀਮ ਕੋਰਟ ਵਲੋਂ ਰਾਮ ਮੰਦਿਰ ਚੰਦਾ ਚੋਰੀ ਮਾਮਲੇ ’ਚ ਸਾਰੀਆਂ ਪਟੀਸ਼ਨਾਂ ਦਾ ਨਿਪਟਾਰਾ
Ad Position 24