02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਕਰਤਾਰਪੁਰ ਲਾਂਘੇ ’ ਤੇ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਬਹਾਲੀ ਦੇ ਕੰਮਾਂ ਦਾ ਪਾਕਿ ਦੇ ਸੰਘੀ ਮੰਤਰੀ ਨੇ ਲਿਆ ਜਾਇਜ਼ਾ ਪੜਾਅ-ਵਾਰ ਅਤੇ ਤਰਜੀਹੀ ਅਧਾਰ ’ਤੇ ਹੋਵੇਗਾ ਕੰਮ-ਅਹਿਸਨ ਇਕਬਾਲ

ਅੰਮ੍ਰਿਤਸਰ, 2 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਯੋਜਨਾਬੰਦੀ, ਵਿਕਾਸ ਅਤੇ ਵਿਸ਼ੇਸ਼ ਪਹਿਲਕਦਮੀਆਂ ਬਾਰੇ ਸੰਘੀ ਮੰਤਰੀ ਅਹਿਸਨ ਇਕਬਾਲ ਨੇ ਜ਼ਿਲ੍ਹਾ ਨਾਰੋਵਾਲ ਦੀ ਤਹਿਸੀਲ ਸ਼ਕਰਗੜ੍ਹ ਵਿਖੇ ਕਰਤਾਰਪੁਰ ਲਾਂਘੇ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ 26 ਅਗਸਤ 2025 ਦੀ ਰਾਤ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਖੇਤਰਾਂ ਦੇ ਪੁਨਰਵਾਸ ਅਤੇ ਮੁਰੰਮਤ ਦੇ ਕੰਮਾਂ ਦਾ ਜਾਇਜ਼ਾ ਲਿਆ।

Ad Position 21
No active advertisement
ਅਜੀਤ ਡੈਸਕ 03-11-2026
ਅੰਮ੍ਰਿਤਸਰ, 2 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਯੋਜਨਾਬੰਦੀ, ਵਿਕਾਸ ਅਤੇ ਵਿਸ਼ੇਸ਼ ਪਹਿਲਕਦਮੀਆਂ ਬਾਰੇ ਸੰਘੀ ਮੰਤਰੀ ਅਹਿਸਨ ਇਕਬਾਲ ਨੇ ਜ਼ਿਲ੍ਹਾ ਨਾਰੋਵਾਲ ਦੀ ਤਹਿਸੀਲ ਸ਼ਕਰਗੜ੍ਹ ਵਿਖੇ ਕਰਤਾਰਪੁਰ ਲਾਂਘੇ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ 26 ਅਗਸਤ 2025 ਦੀ ਰਾਤ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਖੇਤਰਾਂ ਦੇ ਪੁਨਰਵਾਸ ਅਤੇ ਮੁਰੰਮਤ ਦੇ ਕੰਮਾਂ ਦਾ ਜਾਇਜ਼ਾ ਲਿਆ। ਦਰਿਆ ਰਾਵੀ ’ਚ ਆਏ ਹੜ੍ਹਾਂ ਕਾਰਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਇਮਾਰਤ ਮਿੱਟੀ ਦੀ ਗਾਰ ਵਾਲੇ ਪਾਣੀ ’ਚ 6-7 ਫੁੱਟ ਤੱਕ ਡੁੱਬ ਗਈ ਸੀ। ਦੌਰੇ ਦੌਰਾਨ ਪ੍ਰਾਜੈਕਟ ਮੈਨੇਜਮੈਂਟ ਯੂਨਿਟ (ਪੀ. ਐੱਮ. ਯੂ.) ਕਰਤਾਰਪੁਰ ਕਾਰੀਡੋਰ ਦੇ ਸੀ. ਈ. ਓ. ਅਬੂਬਕਰ ਆਫਤਾਬ ਕੁਰੈਸ਼ੀ ਨੇ ਸੰਘੀ ਮੰਤਰੀ ਨੂੰ ਚੱਲ ਰਹੇ ਪੁਨਰਵਾਸ ਯੋਜਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਉੱਚ ਪੱਧਰੀ ਦੌਰੇ ਦੌਰਾਨ ਫ਼ਰੰਟੀਅਰ ਵਰਕਸ ਆਰਗੇਨਾਈਜ਼ੇਸ਼ਨ ਦੇ ਬ੍ਰਿਗੇਡੀਅਰ ਤਾਹਿਰ, ਧਾਰਮਿਕ ਮਾਮਲਿਆਂ ਬਾਰੇ ਮੰਤਰਾਲੇ ਦੇ ਸੰਯੁਕਤ ਸਕੱਤਰ ਕਾਮਰਾਨ ਫ਼ਾਰੂਕ ਅੰਸਾਰੀ, ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ. ਪੀ. ਬੀ.) ਦੇ ਵਧੀਕ ਸਕੱਤਰ (ਸ਼ਰਾਈਨਜ਼) ਨਾਸਿਰ ਮੁਸ਼ਤਾਕ, ਹੈੱਡ ਗ੍ਰੰਥੀ ਗਿਆਨੀ ਗੋਬਿੰਦ ਸਿੰਘ ਅਤੇ ਨੈਸਪਾਕ ਦੇ ਇੰਜੀਨੀਅਰਾਂ ਦੀ ਟੀਮ ਵੀ ਮੌਜੂਦ ਰਹੀ। ਇਸ ਮੌਕੇ ਮੰਤਰੀ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਕੰਪਲੈਕਸ ਦੇ ਹੜ੍ਹ ਪ੍ਰਭਾਵਿਤ ਹਿੱਸਿਆਂ ਦਾ ਮੁਆਇਨਾ ਵੀ ਕਰਵਾਇਆ ਗਿਆ। ਇਸੇ ਦੌਰਾਨ ਲਾਂਘੇ ਦੀ ਜ਼ੀਰੋ ਲਾਈਨ ਨਾਲ ਜੋੜਨ ਵਾਲੀ ਮੁੱਖ ਪਹੁੰਚ ਸੜਕ ਦੀ ਬਹਾਲੀ ਦੇ ਕੰਮ ਦੀ ਰਸਮੀ ਤੌਰ ’ਤੇ ਸ਼ੁਰੂਆਤ ਕੀਤੀ ਗਈ। ਸੰਘੀ ਮੰਤਰੀ ਅਹਿਸਨ ਇਕਬਾਲ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਧਾਰਮਿਕ, ਇਤਿਹਾਸਕ ਅਤੇ ਕੌਮਾਂਤਰੀ ਮਹੱਤਤਾ ਨੂੰ ਧਿਆਨ ‘ਚ ਰੱਖਦਿਆਂ ਇਸ ਦੀ ਬਹਾਲੀ ਦਾ ਕੰਮ ਬਹੁਤ ਤੇਜ਼ੀ ਨਾਲ ਅਤੇ ਵੱਖ-ਵੱਖ ਪੜਾਵਾਂ ’ਚ ਮੁਕੰਮਲ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨੀ ਫ਼ੌਜ ਨੇ ਲਗਾਏ ਭਾਰਤ ’ ਤੇ ਦਹਿਸ਼ਤਗਰਦੀ ਫੈਲਾਉਣ ਦੇ ਦੋਸ਼ ਓਸਾਮਾ ਬਿਨ ਲਾਦੇਨ ਨੂੰ ਪਨਾਹ ਦੇਣ ਵਾਲਾ ਪਾਕਿ ਅਫ਼ਗਾਨ... ਅਗਲੀ ਖ਼ਬਰ ਨਵੰਬਰ 84 ਸਿੱਖ ਕਤਲੇਆਮ ਦੇ ਸਿੱਖ ਸ਼ਹੀਦਾਂ ਦੀ ਯਾਦ ’ ਚ ਗੁਰਮਤਿ ਸਮਾਗਮ ਪਿਛਲੇ ਫ਼ੈਸਲੇ ਲਾਗੂ ਨਾ ਕੀਤੇ ਤਾਂ ਚੋਣਾਂ ’ਚ ‘ਆ...
Ad Position 24