28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਅਨੰਦ ਈਸ਼ਵਰ ਦਰਬਾਰ ਠਾਠ ਬੱਧਨੀ ਕਲਾਂ ਵਾਲੇ ਬਾਬਾ ਜ਼ੋਰਾ ਸਿੰਘ ਦੀ ਅਗਵਾਈ ’ਚ ਵਿਸ਼ਾਲ ਨਗਰ ਕੀਰਤਨ ਅੱਜ

ਬੱਧਨੀ ਕਲਾਂ, 28 ਅਕਤੂਬਰ (ਸੰਜੀਵ ਕੋਛੜ)-ਸ੍ਰੀ ਗੁਰੂ ਰਾਮਦਾਸ ਪਾਤਿਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਨਾਨਕਸਰ ਸੰਪਰਦਾਇ ਦੇ ਬਾਨੀ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੇ ਜਨਮ ਦਿਹਾੜੇ ਦੀ ਖੁਸ਼ੀ ਵਿਚ ਉਨ੍ਹਾਂ ਦੇ ਨਾਨਕੇ ਨਗਰ ਅਨੰਦ ਈਸ਼ਵਰ ਦਰਬਾਰ ਠਾਠ ਦੇ ਮੁਖੀ ਬੱਧਨੀ ਕਲਾਂ ਵਾਲੇ ਬਾਬਾ ਜ਼ੋਰਾ ਸਿੰਘ ਦੀ ਅਗਵਾਈ ’ਚ 29 ਅਕਤੂਬਰ (13 ਕੱਤਕ) ਦਿਨ ਵੀਰਵਾਰ ਨੂੰ ਪੰਜ ਪਿਆਰਿਆਂ ਦੀ ਯੋਗ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਬੱਧਨੀ ਕਲਾਂ ਵਿਖੇ ਸਜਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਬਾਬਾ ਗੁਰਬਖਸ਼ ਸਿੰਘ, ਬਾਬਾ ਜਗਤਾਰ ਸਿੰਘ, ਭਾਈ ਸੁਰਜੀਤ ਸਿੰਘ, ਭਾਈ ਜਰਨੈਲ ਸਿੰਘ, ਜਗਜੀਤ ਸਿੰਘ ਜੱਜੀ ਮੁੱਖ ਸੇਵਾਦਾਰ ਦਿੱਲੀ ਠਾਠ, ਗੁਰਸੇਵਕ ਸਿੰਘ ਉੱਭੀ ਲੁਧਿਆਣਾ, ਚਰਨ ਸਿੰਘ ਕੈਨੇਡਾ, ਕੁਲਦੀਪ ਸਿੰਘ ਕੈਨੇਡਾ, ਗੁਰਮੁਖ ਸਿੰਘ ਕੈਨੇਡਾ ਆਦਿ ਸੇਵਾਦਾਰਾਂ ਨੇ ਦੱਸਿਆ ਕਿ ਅੱਜ ਸਜਾਏ ਜਾ ਰਹੇ ਵਿਸ਼ਾਲ ਨਗਰ ਕੀਰਤਨ ਸਬੰਧੀ ਤਿਆਰੀਆਂ ਪੂਰੀ ਤਰ੍ਹਾਂ ਨਾਲ ਮੁਕੰਮਲ ਹਨ ਤੇ ਅਰਦਾਸ ਕਰਨ ਉਪਰੰਤ ਸਵੇਰੇ 9 ਵਜੇ ਬਾਹਰਲੀ ਠਾਠ ਤੋਂ ਚੱਲੇਗਾ ਤੇ ਵੱਖ-ਵੱਖ ਪੜ੍ਹਾਵਾਂ ’ਤੇ ਹੁੰਦਾ ਹੋਇਆ ਦੇਰ ਸ਼ਾਮ ਵਾਪਸ ਪਰਤੇਗਾ | ਇਸ ਦੌਰਾਨ ਵੱਖ-ਵੱਖ ਸ਼ਹਿਰਾਂ ਤੋਂ ਆਏ ਸੇਵਾਦਾਰਾਂ ਵਲੋਂ ਥਾਂ ਥਾਂ ਵੱਖ ਵੱਖ ਪਦਾਰਥਾਂ ਦੇ ਲੰਗਰ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ’ਤ ਪਹੁੰਚ ਰਹੀਆਂ ਸੰਗਤਾਂ ਲਈ ਲਗਾਏ ਗਏ ਹਨ | ਸਾਰੇ ਹੀ ਸ਼ਹਿਰ ’ਚ ਸੁਆਗਤੀ ਗੇਟ, ਰੰਗ ਬਰੰਗੀਆਂ ਲੜੀਆਂ ਅਤੇ ਕੇਸਰੀ ਝੰਡੀਆਂ ਨਾਲ ਸਜਾਇਆ ਗਿਆ ਹੈ| ਉਨ੍ਹਾਂ ਦੱਸਿਆ ਕਿ ਵਿਸ਼ਾਲ ਨਗਰ ਕੀਰਤਨ ਤੋਂ ਇਲਾਵਾ 30 ਅਕਤੂਬਰ ਤੋਂ ਸ੍ਰੀ ਅਖੰਡ ਪਾਠਾਂ ਦੀਆਂ ਲੜੀਆਂ ਦੀ ਆਰੰਭਤਾ ਹੋਵੇਗੀ ਤੇ 30 ਅਕਤੂਬਰ ਤੋਂ 2 ਨਵੰਬਰ ਤੱਕ 8. 30 ਵਜੇ ਤੋਂ 10.

Ad Position 21
No active advertisement
ਅਨੰਦ ਈਸ਼ਵਰ ਦਰਬਾਰ ਠਾਠ ਬੱਧਨੀ ਕਲਾਂ ਵਾਲੇ ਬਾਬਾ ਜ਼ੋਰਾ ਸਿੰਘ ਤੇ ਬਾਬਾ ਗੁਰਬਖਸ਼ ਸਿੰਘ। 29-10-2026
ਬੱਧਨੀ ਕਲਾਂ, 28 ਅਕਤੂਬਰ (ਸੰਜੀਵ ਕੋਛੜ)-ਸ੍ਰੀ ਗੁਰੂ ਰਾਮਦਾਸ ਪਾਤਿਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਨਾਨਕਸਰ ਸੰਪਰਦਾਇ ਦੇ ਬਾਨੀ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੇ ਜਨਮ ਦਿਹਾੜੇ ਦੀ ਖੁਸ਼ੀ ਵਿਚ ਉਨ੍ਹਾਂ ਦੇ ਨਾਨਕੇ ਨਗਰ ਅਨੰਦ ਈਸ਼ਵਰ ਦਰਬਾਰ ਠਾਠ ਦੇ ਮੁਖੀ ਬੱਧਨੀ ਕਲਾਂ ਵਾਲੇ ਬਾਬਾ ਜ਼ੋਰਾ ਸਿੰਘ ਦੀ ਅਗਵਾਈ ’ਚ 29 ਅਕਤੂਬਰ (13 ਕੱਤਕ) ਦਿਨ ਵੀਰਵਾਰ ਨੂੰ ਪੰਜ ਪਿਆਰਿਆਂ ਦੀ ਯੋਗ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਬੱਧਨੀ ਕਲਾਂ ਵਿਖੇ ਸਜਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਬਾਬਾ ਗੁਰਬਖਸ਼ ਸਿੰਘ, ਬਾਬਾ ਜਗਤਾਰ ਸਿੰਘ, ਭਾਈ ਸੁਰਜੀਤ ਸਿੰਘ, ਭਾਈ ਜਰਨੈਲ ਸਿੰਘ, ਜਗਜੀਤ ਸਿੰਘ ਜੱਜੀ ਮੁੱਖ ਸੇਵਾਦਾਰ ਦਿੱਲੀ ਠਾਠ, ਗੁਰਸੇਵਕ ਸਿੰਘ ਉੱਭੀ ਲੁਧਿਆਣਾ, ਚਰਨ ਸਿੰਘ ਕੈਨੇਡਾ, ਕੁਲਦੀਪ ਸਿੰਘ ਕੈਨੇਡਾ, ਗੁਰਮੁਖ ਸਿੰਘ ਕੈਨੇਡਾ ਆਦਿ ਸੇਵਾਦਾਰਾਂ ਨੇ ਦੱਸਿਆ ਕਿ ਅੱਜ ਸਜਾਏ ਜਾ ਰਹੇ ਵਿਸ਼ਾਲ ਨਗਰ ਕੀਰਤਨ ਸਬੰਧੀ ਤਿਆਰੀਆਂ ਪੂਰੀ ਤਰ੍ਹਾਂ ਨਾਲ ਮੁਕੰਮਲ ਹਨ ਤੇ ਅਰਦਾਸ ਕਰਨ ਉਪਰੰਤ ਸਵੇਰੇ 9 ਵਜੇ ਬਾਹਰਲੀ ਠਾਠ ਤੋਂ ਚੱਲੇਗਾ ਤੇ ਵੱਖ-ਵੱਖ ਪੜ੍ਹਾਵਾਂ ’ਤੇ ਹੁੰਦਾ ਹੋਇਆ ਦੇਰ ਸ਼ਾਮ ਵਾਪਸ ਪਰਤੇਗਾ | ਇਸ ਦੌਰਾਨ ਵੱਖ-ਵੱਖ ਸ਼ਹਿਰਾਂ ਤੋਂ ਆਏ ਸੇਵਾਦਾਰਾਂ ਵਲੋਂ ਥਾਂ ਥਾਂ ਵੱਖ ਵੱਖ ਪਦਾਰਥਾਂ ਦੇ ਲੰਗਰ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ’ਤ ਪਹੁੰਚ ਰਹੀਆਂ ਸੰਗਤਾਂ ਲਈ ਲਗਾਏ ਗਏ ਹਨ | ਸਾਰੇ ਹੀ ਸ਼ਹਿਰ ’ਚ ਸੁਆਗਤੀ ਗੇਟ, ਰੰਗ ਬਰੰਗੀਆਂ ਲੜੀਆਂ ਅਤੇ ਕੇਸਰੀ ਝੰਡੀਆਂ ਨਾਲ ਸਜਾਇਆ ਗਿਆ ਹੈ| ਉਨ੍ਹਾਂ ਦੱਸਿਆ ਕਿ ਵਿਸ਼ਾਲ ਨਗਰ ਕੀਰਤਨ ਤੋਂ ਇਲਾਵਾ 30 ਅਕਤੂਬਰ ਤੋਂ ਸ੍ਰੀ ਅਖੰਡ ਪਾਠਾਂ ਦੀਆਂ ਲੜੀਆਂ ਦੀ ਆਰੰਭਤਾ ਹੋਵੇਗੀ ਤੇ 30 ਅਕਤੂਬਰ ਤੋਂ 2 ਨਵੰਬਰ ਤੱਕ 8.30 ਵਜੇ ਤੋਂ 10.30 ਵਜੇ ਤੱਕ ਬਾਹਰਲੀ ਠਾਠ ਵਿਖੇ ਰਾਤ ਦੇ ਧਾਰਮਿਕ ਦੀਵਾਨ ਸਜਾਏ ਜਾਣਗੇ ਤੇ ਇਸ ਸਾਰੇ ਸਮਾਗਮ ਦੀ ਸਮਾਪਤੀ 3 ਨਵੰਬਰ ਨੂੰ ਦਿਨ ਸਮੇਂ ਹੋਵੇਗੀ|
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਮੰਜੀ ਸਾਹਿਬ ਰਾਜੋਆਣਾ ਕਲਾਂ ’ਤੇ ਅਣਪਛਾਤਿਆਂ ਨੇ ਚਲਾਈ ਗੋਲੀ ਮੁੱਖ ਸੇਵਾਦਾਰ ਬਾਬਾ ਬਲਦੇਵ ਸਿੰਘ ਦੀ ਰਿਹਾਇਸ਼... ਅਗਲੀ ਖ਼ਬਰ ਤਰੱਕੀਆਂ ’ਚ ਬੇਨਿਯਮੀਆਂ ਨੂੰ ਲੈ ਕੇ ਅਧਿਆਪਕ ਜਥੇਬੰਦੀਆਂ ਨੇ ਡੀ. ਐੱਸ. ਈ. (ਸ. ਸ.) ਦਫ਼ਤਰ ਦਾ ਕੀਤਾ ਘਿਰਾਓ
Ad Position 24