ਗੁਰੂਹਰਸਹਾਏ ਦੇ ਵਿਧਾਇਕ ਫੌਜਾ ਸਿੰਘ ਸਰਾਰੀ ਖਿਲਾਫ 10 ਲੱਖ 17 ਹਜ਼ਾਰ ਦੀ ਰਿਕਵਰੀ ਡਿਕਰੀ ਪਾਸ
ਫ਼ਿਰੋਜ਼ਪੁਰ, 28 ਅਕਤੂਬਰ (ਰਾਕੇਸ਼ ਚਾਵਲਾ)- ਆਮ ਆਦਮੀ ਪਾਰਟੀ ਦੇ ਸਰਗਰਮ ਵਲੰਟੀਅਰ ਰਹੇ ਗੁਰੂਹਰਸਹਾਏ ਦੇ ਵਸਨੀਕ ਨਰੇਸ਼ ਕਪੂਰ ਵਲੋਂ ਵਿਧਾਇਕ ਫੌਜਾ ਸਿੰਘ ਸਰਾਰੀ ਵਿਰੁੱਧ ਦਾਇਰ ਚਰਚਿਤ ਰਿਕਵਰੀ ਕੇਸ ’ਚ ਅਦਾਲਤ ਨੇ ਫ਼ੈਸਲਾ ਵਿਧਾਇਕ ਸਰਾਰੀ ਦੇ ਖਿਲਾਫ ਦਿੱਤਾ ਹੈ, ਜਿਸ ਵਿਚ 10 ਲੱਖ 17 ਹਜ਼ਾਰ 340 ਰੁਪਏ ਦੀ ਰਿਕਵਰੀ ਡਿਕਰੀ ਨਾਲ 6 ਫੀਸਦੀ ਵਿਆਜ ਦਾ ਹੁਕਮ ਦਿੱਤਾ ਹੈ। ਵਕੀਲ ਇਕਬਾਲ ਦਾਸ ਬਾਵਾ ਵਲੋਂ ਦਾਇਰ ਮਾਮਲੇ ’ਚ ਮੈਸਰਜ਼ ਨਰੇਸ਼ ਕਪੂਰ ਐਂਡ ਸੰਨਜ਼, ਫ਼ਰੀਦਕੋਟ ਰੋਡ, ਗੁਰੂਹਰਸਹਾਏ ਨੇ ਫ਼ਰਮ ਮਾਲਕ ਨਰੇਸ਼ ਕਪੂਰ ਰਾਹੀਂ ਦੱਸਿਆ ਕਿ ਵਿਧਾਇਕ ਫੌਜਾ ਸਿੰਘ ਨੇ ਨਿੱਜੀ ਜ਼ਰੂਰਤਾਂ ਲਈ ਸਮੇਂ-ਸਮੇਂ ’ਤੇ ਰਕਮ ਦੀ ਮੰਗ ਕੀਤੀ ਸੀ, ਜਿਸ ਦੇ ਚਲਦੇ ਵੱਖ ਵੱਖ ਤਾਰੀਖ਼ ਨੂੰ ਕੁੱਲ 10 ਲੱਖ 32 ਹਜ਼ਾਰ 340 ਰੁਪਏ ਬੈਂਕ ਰਾਹੀਂ ਟਰਾਂਸਫ਼ਰ ਕੀਤੇ ਸਨ।
ਫ਼ਿਰੋਜ਼ਪੁਰ, 28 ਅਕਤੂਬਰ (ਰਾਕੇਸ਼ ਚਾਵਲਾ)- ਆਮ ਆਦਮੀ ਪਾਰਟੀ ਦੇ ਸਰਗਰਮ ਵਲੰਟੀਅਰ ਰਹੇ ਗੁਰੂਹਰਸਹਾਏ ਦੇ ਵਸਨੀਕ ਨਰੇਸ਼ ਕਪੂਰ ਵਲੋਂ ਵਿਧਾਇਕ ਫੌਜਾ ਸਿੰਘ ਸਰਾਰੀ ਵਿਰੁੱਧ ਦਾਇਰ ਚਰਚਿਤ ਰਿਕਵਰੀ ਕੇਸ ’ਚ ਅਦਾਲਤ ਨੇ ਫ਼ੈਸਲਾ ਵਿਧਾਇਕ ਸਰਾਰੀ ਦੇ ਖਿਲਾਫ ਦਿੱਤਾ ਹੈ, ਜਿਸ ਵਿਚ 10 ਲੱਖ 17 ਹਜ਼ਾਰ 340 ਰੁਪਏ ਦੀ ਰਿਕਵਰੀ ਡਿਕਰੀ ਨਾਲ 6 ਫੀਸਦੀ ਵਿਆਜ ਦਾ ਹੁਕਮ ਦਿੱਤਾ ਹੈ। ਵਕੀਲ ਇਕਬਾਲ ਦਾਸ ਬਾਵਾ ਵਲੋਂ ਦਾਇਰ ਮਾਮਲੇ ’ਚ ਮੈਸਰਜ਼ ਨਰੇਸ਼ ਕਪੂਰ ਐਂਡ ਸੰਨਜ਼, ਫ਼ਰੀਦਕੋਟ ਰੋਡ, ਗੁਰੂਹਰਸਹਾਏ ਨੇ ਫ਼ਰਮ ਮਾਲਕ ਨਰੇਸ਼ ਕਪੂਰ ਰਾਹੀਂ ਦੱਸਿਆ ਕਿ ਵਿਧਾਇਕ ਫੌਜਾ ਸਿੰਘ ਨੇ ਨਿੱਜੀ ਜ਼ਰੂਰਤਾਂ ਲਈ ਸਮੇਂ-ਸਮੇਂ ’ਤੇ ਰਕਮ ਦੀ ਮੰਗ ਕੀਤੀ ਸੀ, ਜਿਸ ਦੇ ਚਲਦੇ ਵੱਖ ਵੱਖ ਤਾਰੀਖ਼ ਨੂੰ ਕੁੱਲ 10 ਲੱਖ 32 ਹਜ਼ਾਰ 340 ਰੁਪਏ ਬੈਂਕ ਰਾਹੀਂ ਟਰਾਂਸਫ਼ਰ ਕੀਤੇ ਸਨ। ਇਸ ਕੇਸ ਵਿਚ ਵਿਧਾਇਕ ਫੌਜਾ ਸਿੰਘ ਨੇ ਆਪਣੇ ਬਚਾਅ ਵਿਚ ਕਿਹਾ ਸੀ ਕਿ ਇਹ ਰਕਮ ਅਸਲ ਵਿਚ ਪਿੱਪਲ ਸਿੰਘ ਨਾਲ ਹੋਏ ਇਕ ਪੈਸੇ ਦੇ ਵਿਵਾਦ ਨੂੰ ਨਿਪਟਾਉਣ ਲਈ ਉਸਦੇ ਖਾਤੇ ਰਾਹੀਂ ਭੇਜੀ ਗਈ ਸੀ ਤੇ ਉਸਨੇ ਤੁਰੰਤ ਉਹ ਰਕਮ ਪਿੱਪਲ ਸਿੰਘ ਨੂੰ ਦੇ ਦਿੱਤੀ ਸੀ। ਮਾਮਲੇ ਵਿਚ ਦੋਹਾਂ ਧਿਰਾਂ ਦੀ ਬਹਿਸ ਸੁਣਨ ਉਪਰੰਤ ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਗੁਰੂਹਰਸਹਾਏ ਅਕਬਰ ਖ਼ਾਨ ਦੀ ਅਦਾਲਤ ਨੇ ਫ਼ੈਸਲਾ ਨਰੇਸ਼ ਕਪੂਰ ਦੇ ਹੱਕ ਵਿਚ ਸੁਣਾਇਆ।