ਸ਼ਾਹਬਾਜ਼ ਸ਼ਰੀਫ਼ ਨੂੰ ਮਿਲਿਆ 1 ਕਿੱਲੋ ਸੋਨਾ ਸਾਰੇ ਤੋਹਫ਼ੇ ਸਰਕਾਰੀ ਖ਼ਜ਼ਾਨੇ ’ਚ ਜਮ੍ਹਾਂ
ਅੰਮ੍ਰਿਤਸਰ, 27 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕੈਬਨਿਟ ਡਿਵੀਜ਼ਨ ਨੇ ਜੁਲਾਈ ਤੋਂ ਸਤੰਬਰ ਮਹੀਨੇ ਦਰਮਿਆਨ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਹੋਰ ਉੱਚ ਸਰਕਾਰੀ ਅਧਿਕਾਰੀਆਂ ਨੂੰ ਮਿਲੇ ਤੋਹਫ਼ਿਆਂ ਦਾ ਤਾਜ਼ਾ ਤੋਸ਼ਾਖ਼ਾਨਾ ਰਿਕਾਰਡ ਜਨਤਕ ਕਰ ਦਿੱਤਾ ਹੈ। ਅਧਿਕਾਰਤ ਬਿਆਨ ਮੁਤਾਬਿਕ ਪ੍ਰਾਪਤ ਹੋਏ ਸਾਰੇ ਤੋਹਫ਼ੇ ਨਿਯਮਾਂ ਅਨੁਸਾਰ ਸਰਕਾਰੀ ਤੋਸ਼ਾਖ਼ਾਨਾ ’ਚ ਜਮ੍ਹਾਂ ਕਰਵਾ ਦਿੱਤੇ ਗਏ ਹਨ।
ਤ
ਤੋਸ਼ਾਖ਼ਾਨਾ ’ਚ ਭੇਟ ਕੀਤੇ ਗਏ ਕੀਮਤੀ ਤੋਹਫ਼ੇ। ਤਸਵੀਰ ਰਾਹੀਂ : ਸੁਰਿੰਦਰ ਕੋਛੜ
28-10-2026
ਅੰਮ੍ਰਿਤਸਰ, 27 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕੈਬਨਿਟ ਡਿਵੀਜ਼ਨ ਨੇ ਜੁਲਾਈ ਤੋਂ ਸਤੰਬਰ ਮਹੀਨੇ ਦਰਮਿਆਨ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਹੋਰ ਉੱਚ ਸਰਕਾਰੀ ਅਧਿਕਾਰੀਆਂ ਨੂੰ ਮਿਲੇ ਤੋਹਫ਼ਿਆਂ ਦਾ ਤਾਜ਼ਾ ਤੋਸ਼ਾਖ਼ਾਨਾ ਰਿਕਾਰਡ ਜਨਤਕ ਕਰ ਦਿੱਤਾ ਹੈ। ਅਧਿਕਾਰਤ ਬਿਆਨ ਮੁਤਾਬਿਕ ਪ੍ਰਾਪਤ ਹੋਏ ਸਾਰੇ ਤੋਹਫ਼ੇ ਨਿਯਮਾਂ ਅਨੁਸਾਰ ਸਰਕਾਰੀ ਤੋਸ਼ਾਖ਼ਾਨਾ ’ਚ ਜਮ੍ਹਾਂ ਕਰਵਾ ਦਿੱਤੇ ਗਏ ਹਨ। ਜਾਰੀ ਕੀਤੇ ਗਏ ਵੇਰਵਿਆਂ ਅਨੁਸਾਰ ਇਸ ਤਿਮਾਹੀ ਦੌਰਾਨ ਪ੍ਰਧਾਨ ਮੰਤਰੀ ਸ਼ਰੀਫ਼ ਨੂੰ 1 ਕਿੱਲੋ ਸੋਨਾ, ਗ਼ਲੀਚੇ, ਰੌਜ਼ਾ-ਏ-ਰਸੂਲ ਦਾ ਇਕ ਮਾਡਲ, ਟਾਈ, ਕਫ਼ਲਿੰਕਸ ਅਤੇ ਟੇਬਲ ਕਲਾਕ ਸਮੇਤ ਕਈ ਹੋਰ ਚੀਜ਼ਾਂ ਤੋਹਫ਼ੇ ਵਜੋਂ ਮਿਲੀਆਂ। ਉੱਥੇ ਹੀ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੂੰ ਇਕ ਸੰਗੀਤ ਯੰਤਰ, ਤੀਰ-ਕਮਾਨ ਦਾ ਸੈੱਟ, ਕਲੀਨ ਅਤੇ ਸਜਾਵਟੀ ਸਾਮਾਨ ਭੇਟ ਕੀਤਾ ਗਿਆ। ਉਨ੍ਹਾਂ ਤੋਂ ਇਲਾਵਾ ਉੱਪ ਪ੍ਰਧਾਨ ਮੰਤਰੀ ਇਸਹਾਕ ਡਾਰ ਨੂੰ ਪੇਂਟਿੰਗਜ਼, ਪਰਫ਼ਿਊਮ, ਕਫ਼ਲਿੰਕਸ ਤੇ ਕੱਪ ਮਿਲੇ। ਸੂਚਨਾ ਮੰਤਰੀ ਅਤਾਉੱਲ੍ਹਾ ਤਰਾਰ ਨੂੰ ਪਰਫ਼ਿਊਮ ਅਤੇ ਕੌਫ਼ੀ ਦਾ ਬੈਗ, ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨੂੰ ਇਕ ਟੇਬਲੇਟ, ਰੇਲਵੇ ਮੰਤਰੀ ਹਨੀਫ਼ ਅੱਬਾਸੀ ਨੂੰ ਗਲੋਬ, ਚਾਂਦੀ ਦੇ ਭਾਂਡੇ ਅਤੇ ਸ਼ਤਰੰਜ ਦਾ ਸੈੱਟ, ਕੁਵੈਤ ’ਚ ਪਾਕਿਸਤਾਨੀ ਰਾਜਦੂਤ ਡਾ: ਜ਼ਫ਼ਰ ਇਕਬਾਲ ਨੂੰ ਰੋਲੈਕਸ ਡੇਟਜਸਟ ਘੜੀ ਅਤੇ ਆਰਥਿਕ ਮਾਮਲਿਆਂ ਬਾਰੇ ਮੰਤਰਾਲੇ ਦੇ ਸਕੱਤਰ ਨੂੰ ਖ਼ਾਨਾ-ਏ-ਕਾਬਾ ਦਾ ਇਕ ਮਾਡਲ ਤੇ ਖ਼ੰਜਰ ਮਿਲਿਆ। ਪਾਕਿ ਦੀ ਕੈਬਨਿਟ ਡਿਵੀਜ਼ਨ ਨੇ ਸਪੱਸ਼ਟ ਕੀਤਾ ਹੈ ਕਿ ਤੋਹਫ਼ੇ ਸਰਕਾਰੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਤੋਸ਼ਾਖ਼ਾਨਾ ’ਚ ਸੁਰੱਖਿਅਤ ਜਮ੍ਹਾਂ ਕਰ ਦਿੱਤੇ ਗਏ ਹਨ।