ਬਲਤੇਜ ਪੰਨੂ ਦਾ ਭੂੰਦੜ ’ਤੇ ਪਲਟਵਾਰ: ਤੁਹਾਡੇ ਆਪਣੇ ਲੋਕ ਹੀ ਤੁਹਾਡੇ ਸੰਪਰਕ ਵਿਚ ਨਹੀਂ ਹਨ
ਚੰਡੀਗੜ੍ਹ, 25 ਅਕਤੂਬਰ (ਅਜੀਤ ਬਿਊਰੋ):ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਵਲੋਂ ਦਿੱਤੇ ਬਿਆਨ ‘ਦੂਜੀਆਂ ਪਾਰਟੀਆਂ ਦੇ ਆਗੂ ਸਾਡੇ ਸੰਪਰਕ ਵਿਚ ਹਨ’ ’ਤੇ ਤਿੱਖਾ ਪਲਟਵਾਰ ਕਰਦਿਆਂ ਕਿਹਾ ਕਿ ਆਪਣੀ ਖੋ ਚੁੱਕੀ ਸਿਆਸੀ ਹੋਂਦ ਬਚਾਉਣ ਲਈ ਛਟਪਟਾ ਰਹੇ ਅਕਾਲੀ ਆਗੂ ਹੁਣ ਕੋਰੇ ਝੂਠ ਤੇ ਹਾਸੋਹੀਣੇ ਦਾਅਵਿਆਂ ਦਾ ਸਹਾਰਾ ਲੈ ਰਹੇ ਹਨ । ਉਨ੍ਹਾਂ ਕਿਹਾ ਕਿ ਜਿਸ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਪੂਰੀ ਤਰ੍ਹਾਂ ਨਕਾਰ ਕੇ ਹਾਸ਼ੀਏ ’ਤੇ ਧੱਕ ਦਿੱਤਾ ਹੈ, ਉਸ ਦੇ ਆਗੂਆਂ ਵਲੋਂ ਅਜਿਹੇ ਫੋਕੇ ਬਿਆਨ ਦੇਣਾ ਉਨ੍ਹਾਂ ਦੀ ਨਿਰਾਸ਼ਾ ਤੇ ਬੌਖਲਾਹਟ ਨੂੰ ਸਾਫ਼ ਦਰਸਾਉਂਦਾ ਹੈ।
ਅਜੀਤ ਡੈਸਕ
26-10-2026