25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਤਾਲਿਬਾਨ ਨਾਲ ਲੜਨ ਲਈ ਪਾਕਿ ਸਾਬਕਾ ਅਫ਼ਗਾਨ ਨਾਗਰਿਕਾਂ ਨੂੰ ਮੁਹੱਈਆ ਕਰਵਾ ਰਿਹਾ ਹਥਿਆਰ-ਖਲੀਲਜ਼ਾਦ

ਅੰਮ੍ਰਿਤਸਰ, 25 ਅਕਤੂਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਲਈ ਅਮਰੀਕਾ ਦੇ ਸਾਬਕਾ ਵਿਸ਼ੇਸ਼ ਪ੍ਰਤੀਨਿਧੀ ਜ਼ਲਮਈ ਖਲੀਲਜ਼ਾਦ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਤਾਲਿਬਾਨ ਤੇ ਉਨ੍ਹਾਂ ਦੇ ਸਹਿਯੋਗੀ ਅੱਤਵਾਦੀ ਸਮੂਹਾਂ ਨਾਲ ਲੜਨ ਲਈ ਸਾਬਕਾ ਅਫ਼ਗਾਨ ਨਾਗਰਿਕਾਂ ਨੂੰ ਹਥਿਆਰ ਮੁਹੱਈਆ ਕਰਵਾ ਰਿਹਾ ਹੈ, ਜਦਕਿ ਪਾਕਿ ਨੇ ਖਲੀਲਜ਼ਾਦ ਵਲੋਂ ਲਗਾਏ ਗਏ ਉਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ । ਅੱਜ ਬਿਆਨ ਜਾਰੀ ਕਰਕੇ ਪਾਕਿ ਦੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਤੇ ਗੁੰਮਰਾਹਕੁੰਨ ਕਰਾਰ ਦਿੱਤਾ ।

Ad Position 21
No active advertisement
ਅਜੀਤ ਡੈਸਕ 26-10-2026
ਅੰਮ੍ਰਿਤਸਰ, 25 ਅਕਤੂਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਲਈ ਅਮਰੀਕਾ ਦੇ ਸਾਬਕਾ ਵਿਸ਼ੇਸ਼ ਪ੍ਰਤੀਨਿਧੀ ਜ਼ਲਮਈ ਖਲੀਲਜ਼ਾਦ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਤਾਲਿਬਾਨ ਤੇ ਉਨ੍ਹਾਂ ਦੇ ਸਹਿਯੋਗੀ ਅੱਤਵਾਦੀ ਸਮੂਹਾਂ ਨਾਲ ਲੜਨ ਲਈ ਸਾਬਕਾ ਅਫ਼ਗਾਨ ਨਾਗਰਿਕਾਂ ਨੂੰ ਹਥਿਆਰ ਮੁਹੱਈਆ ਕਰਵਾ ਰਿਹਾ ਹੈ, ਜਦਕਿ ਪਾਕਿ ਨੇ ਖਲੀਲਜ਼ਾਦ ਵਲੋਂ ਲਗਾਏ ਗਏ ਉਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ । ਅੱਜ ਬਿਆਨ ਜਾਰੀ ਕਰਕੇ ਪਾਕਿ ਦੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਤੇ ਗੁੰਮਰਾਹਕੁੰਨ ਕਰਾਰ ਦਿੱਤਾ । ਮੰਤਰਾਲੇ ਨੇ ਦੋਸ਼ ਲਗਾਇਆ ਕਿ ਖਲੀਲਜ਼ਾਦ ਦੇ ਇਹ ਦਾਅਵੇ ਤਾਲਿਬਾਨ ਸ਼ਾਸਨ ਦਾ ਸਮਰਥਨ ਕਰਨ ਦੇ ਉਨ੍ਹਾਂ ਦੇ ਨਿੱਜੀ ਏਜੰਡੇ ਦਾ ਹਿੱਸਾ ਹਨ ਤੇ ਉਹ ਸਿਰਫ਼ ਅਟਕਲਾਂ ’ਤੇ ਆਧਾਰਿਤ ਪੁਰਾਣੇ ਬਿਰਤਾਂਤ ਨੂੰ ਹੀ ਦੁਹਰਾ ਰਹੇ ਹਨ । ਬਿਆਨ ’ਚ ਕਿਹਾ ਗਿਆ ਕਿ ਅਫ਼ਗਾਨ ਤਾਲਿਬਾਨ ਦੇ ਕੰਟਰੋਲ ਵਾਲੇ ਖੇਤਰਾਂ ਤੋਂ ਚੱਲ ਰਹੇ ਅੱਤਵਾਦੀ ਸੰਗਠਨਾਂ ਵਿਰੁੱਧ ਪਾਕਿ ਦੇ ਜਾਇਜ਼ ਅੱਤਵਾਦ ਵਿਰੋਧੀ ਕਾਰਵਾਈਆਂ ਨੂੰ ਅਫ਼ਗਾਨ ਨਾਗਰਿਕਾਂ ਦੀ ਭਰਤੀ ਕਰਨ ਜਾਂ ਹਥਿਆਰਬੰਦ ਸਮੂਹਾਂ ਦੀ ਮਦਦ ਕਰਨ ਦੇ ਦੋਸ਼ਾਂ ਨਾਲ ਜੋੜਨਾ ਗੁੰਮਰਾਹਕੁੰਨ ਹੈ । ਮੰਤਰਾਲੇ ਨੇ ਸੰਯੁਕਤ ਰਾਸ਼ਟਰ ਦੀਆਂ ਨਿਗਰਾਨੀ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਇਨ੍ਹਾਂ ਰਿਪੋਰਟਾਂ ’ਚ ਅਫ਼ਗਾਨਿਸਤਾਨ ਅੰਦਰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਤੇ ਅਲ-ਕਾਇਦਾ ਸਮੇਤ ਕਈ ਅੱਤਵਾਦੀ ਸੰਗਠਨਾਂ ਦੀ ਮੌਜੂਦਗੀ ਅਤੇ ਗਤੀਵਿਧੀਆਂ ਦੀ ਪੁਸ਼ਟੀ ਕੀਤੀ ਗਈ ਹੈ ।
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਖ਼ਿਲਾਫ਼ ਪੰਜਾਬ ਸਰਕਾਰ ਸਖ਼ਤ; ਸੂਬਾਈ ਕੈਮਿਸਟ ਐਸੋਸੀਏਸ਼ਨ ਵਲੋਂ ਜਾਂਚ ’ਚ ਪੂਰਨ ਸਹਿਯੋਗ ਦਾ ਭਰੋਸਾ ਅਗਲੀ ਖ਼ਬਰ ਪੰਜਾਬ ਕੈਮਿਸਟਾਂ ਦਾ ਵੱਡਾ ਫ਼ੈਸਲਾ : ਪ੍ਰੇਗਾਬਾਲਿਨ ਤੇ ਹੋਰ ਆਦਤ ਪਾਉਣ ਵਾਲੀਆਂ ਦਵਾਈਆਂ ਦੀ ਵਿਕਰੀ ’ਤੇ ਲਗਾਈ ਰੋਕ
Ad Position 24