ਕਾਲੋਨਾਈਜ਼ਰ ਦੇ ਸਹੁਰੇ ਘਰੋਂ 30 ਘੰਟੇ ਤੋਂ ਵੱਧ ਹੋਈ ਛਾਪੇਮਾਰੀ ਬੀਤੀ ਦੇਰ ਸ਼ਾਮ ਹੋਈ ਸਮਾਪਤ
ਫ਼ਾਜ਼ਿਲਕਾ, 25 ਅਕਤੂਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਡੈਡ ਹਾਊਸ ਰੋਡ ’ਤੇ ਇਕ ਕਾਲੋਨਾਈਜ਼ਰ ਦੇ ਸਹੁਰਾ ਪਰਿਵਾਰ ਦੇ ਘਰ 30 ਘੰਟੇ ਤੋਂ ਵੱਧ ਈ. ਡੀ.
ਫ਼ਾਜ਼ਿਲਕਾ, 25 ਅਕਤੂਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਡੈਡ ਹਾਊਸ ਰੋਡ ’ਤੇ ਇਕ ਕਾਲੋਨਾਈਜ਼ਰ ਦੇ ਸਹੁਰਾ ਪਰਿਵਾਰ ਦੇ ਘਰ 30 ਘੰਟੇ ਤੋਂ ਵੱਧ ਈ.ਡੀ. ਦੀ ਛਾਪੇਮਾਰੀ ਬੀਤੀ ਦੇਰ ਰਾਤ ਖਤਮ ਹੋਈ। 22 ਅਕਤੂਬਰ ਤੜਕਸਾਰ ਸ਼ੁਰੂ ਹੋਈ ਇਹ ਛਾਪੇਮਾਰੀ ਬੀਤੀ ਦੇਰ ਸ਼ਾਮ ਈ.ਡੀ. ਦੇ ਅਧਿਕਾਰੀ ਘਰ ਵਿਚ ਪਏ ਦਸਤਾਵੇਜ਼ਾਂ ਦੀਆਂ ਨਕਲਾਂ ਲੈ ਕੇ ਇੱਥੋਂ ਰਵਾਨਾ ਹੋਏ। ਈ.ਡੀ. ਅਧਿਕਾਰੀਆਂ ਨੇ ਘਰ ਵਿਚੋਂ ਨਿਕਲਣ ਤੋਂ ਪਹਿਲਾਂ ਸਰਕਾਰੀ ਗੱਡੀਆਂ ਨੂੰ ਘਰ ਦੇ ਬਾਹਰ ਬੁਲਾ ਲਿਆ ਸੀ। ਜਿਵੇਂ ਹੀ ਈ.ਡੀ. ਦੇ ਅਧਿਕਾਰੀ ਘਰ ਤੋਂ ਬਾਹਰ ਨਿਕਲੇ ਤਾਂ ਗੱਡੀਆਂ ਵਿਚ ਬੈਠ ਕੇ ਸਕਿੰਟਾਂ ਵਿਚ ਹੀ ਉੱਥੋਂ ਚਲੇ ਗਏ। ਜਾਂਚ ਸਮੇਂ ਅਧਿਕਾਰੀਆਂ ਦੇ ਹੱਥਾਂ ਵਿਚ ਪ੍ਰਿੰਟਰ, ਬਰੀਫ਼ਕੇਸ, ਬੈਗ ਆਦਿ ਸਮਾਨ ਸੀ। ਸੂਤਰਾਂ ਮੁਤਾਬਿਕ ਸ੍ਰੀ ਮੁਕਤਸਰ ਸਾਹਿਬ ਦੇ ਇਕ ਵੱਡੇ ਕਲੋਨਾਈਜ਼ਰ ਵਲੋਂ ਨਵੀਆਂ ਕਾਲੋਨੀਆਂ ਕੱਟ ਕੇ ਵੇਚਣ ਦਾ ਕੰਮ ਪਿਛਲੇ ਕਾਫ਼ੀ ਅਰਸੇ ਤੋਂ ਕੀਤਾ ਜਾ ਰਿਹਾ ਹੈ। ਇਸ ਧਨਾਢ ਕਲੋਨਾਈਜ਼ਰ ਦਾ ਸਹੁਰਾ ਪਰਿਵਾਰ ਫ਼ਾਜ਼ਿਲਕਾ ਵਿਚ ਰਹਿੰਦਾ ਹੈ। ਕਰੀਬ ਦੋ ਸਾਲ ਪਹਿਲਾ ਵੀ ਕਲੋਨਾਈਜ਼ਰ ਦੇ ਸਹੁਰੇ ਪਰਿਵਾਰ ਘਰ ਇਕ ਏਜੰਸੀ ਨੇ ਛਾਪੇਮਾਰੀ ਕੀਤੀ ਸੀ। ਇਸ ਮੌਕੇ ਪੁੱਜੇ ਸੀ.ਆਈ.ਡੀ. ਦੇ ਮੁਲਾਜ਼ਮ ਮੁਤਾਬਕ ਇਹ ਛਾਪੇਮਾਰੀ ’ਚ ਈ.ਡੀ. ਅਤੇ ਆਮਦਨ ਕਰ ਵਿਭਾਗ ਦੀਆਂ ਸੰਯੁਕਤ ਛਾਪੇਮਾਰੀ ਸੀ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਦੇ ਘਰ ਛਾਪੇਮਾਰੀ ਹੋਈ ਹੈ ਉਨ੍ਹਾਂ ਦਾ ਜਵਾਈ ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰੋਪਰਟੀ ਦਾ ਕੰਮ ਕਰਦੇ ਹਨ ਤੇ ਇਹ ਉਸਦੇ ਸਾਲੇ ਦਾ ਘਰ ਹੈ। ਉਨ੍ਹਾਂ ਕਿਹਾ ਕਿ ਜਲੰਧਰ ਅਤੇ ਦਿੱਲੀ ਤੋਂ ਟੀਮ ਦੇ ਅਧਿਕਾਰੀ ਆਏ ਸਨ। ਘਰ ਵਿਚ ਇਕ ਮਹਿਲਾ ਤੇ ਦੋ ਬੱਚੇ ਹੀ ਸਨ।