24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਬੀਰ ਕਲਾਂ ਕਾਲਜ ਦੇ ਨਤੀਜੇ ’ਚ ਵਿਦਿਆਰਥਣਾਂ ਨੇ ਮਾਰੀ ਬਾਜ਼ੀ

ਚੀਮਾ ਮੰਡੀ, 23 ਅਕਤੂਬਰ (ਗੁਰਜੀਤ ਸਿੰਘ ਚਹਿਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਬੀ. ਐਡ.

Ad Position 21
No active advertisement
ਅਜੀਤ ਡੈਸਕ 24-10-2026
ਚੀਮਾ ਮੰਡੀ, 23 ਅਕਤੂਬਰ (ਗੁਰਜੀਤ ਸਿੰਘ ਚਹਿਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਬੀ.ਐਡ. ਭਾਗ ਪਹਿਲਾ ਸਮੈਸਟਰ ਦੂਜਾ ਦੇ ਨਤੀਜੇ ‘ਚੋਂ ਮਾਡਰਨ ਕਾਲਜ ਆਫ਼ ਐਜੂਕੇਸ਼ਨ ਬੀਰ ਕਲਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਹਾਸਲ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ। ਪ੍ਰੋਫੈਸਰ ਰਜਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਕਾਲਜ ਦੀ ਵਿਦਿਆਰਥਣ ਜਗਵਿੰਦਰ ਕੌਰ ਨੇ 500 ਅੰਕਾਂ ‘ਚੋਂ 390 ਅੰਕ ਹਾਸਲ ਕਰਕੇ ਪਹਿਲਾ ਸਥਾਨ, ਮਿਰਣਾਲਨੀ ਸ਼ਰਮਾ ਨੇ 387 ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ, ਰਾਧਿਕਾ ਰਾਣੀ ਨੇ 385 ਅੰਕ ਹਾਸਲ ਕਰਕੇ ਤੀਜਾ ਸਥਾਨ, ਪ੍ਰਿਅੰਕਾ ਨੇ 383 ਅੰਕ ਹਾਸਲ ਕਰਕੇ ਚੌਥਾ ਸਥਾਨ, ਲੱਕੀ ਗਰਗ ਨੇ 381 ਅੰਕ ਹਾਸਲ ਕਰਕੇ ਪੰਜਵਾਂ ਸਥਾਨ, ਹਰਲੀਨ ਨੇ 380 ਅੰਕ ਹਾਸਲ ਕਰਕੇ ਛੇਵਾਂ ਸਥਾਨ, ਹਰਪ੍ਰੀਤ ਕੌਰ ਅਤੇ ਤਜਿੰਦਰ ਕੌਰ ਨੇ 378 ਅੰਕ ਹਾਸਲ ਕਰਕੇ ਸਾਡੇ ਤੌਰ ‘ਤੇ ਸੱਤਵਾਂ ਸਥਾਨ ਹਾਸਲ ਕਰਕੇ ਬਾਜ਼ੀ ਮਾਰੀ । ਇਸ ਮੌਕੇ ਕਾਲਜ ਚੇਅਰਮੈਨ ਡਾ. ਰਵਿੰਦਰ ਬਾਂਸਲ ਅਤੇ ਪ੍ਰਿੰਸੀਪਲ ਡਾਕਟਰ ਵੀ. ਕੇ. ਰਾਏ ਵੱਲੋਂ ਚੰਗੇ ਅੰਕ ਲੈ ਕੇ ਪਾਸ ਹੋਏ ਹੋਣਹਾਰ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਸ਼ਾਨਦਾਰ ਪ੍ਰਾਪਤੀ ਲਈ ਕਾਲਜ ਪ੍ਰਬੰਧਕਾ ਨੇ ਵਿਦਿਆਰਥੀਆਂ ਅਤੇ ਕਾਲਜ ਸਟਾਫ਼ ਨੂੰ ਵਧਾਈ ਦਿੱਤੀ । ਇਸ ਮੌਕੇ ਕਾਲਜ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਫਰੀਦਕੋਟ ’ਚ ਕੰਬਾਈਨ ਤੇ ਬਾਇਕ ਵਿਚਾਲੇ ਟੱਕਰ ਬਾਇਕ ਸਵਾਰ ਇਕ ਦੀ ਮੌਤ, 2 ਗੰਭੀਰ ਜਖ਼ਮੀ ਅਗਲੀ ਖ਼ਬਰ ਸਰਕਾਰ ਨਸ਼ੇ ਨਾਲ ਸੰਬੰਧਿਤ ਮਾਮਲਿਆਂ ਦੀ ਜਾਂਚ ਸੀ.ਬੀ.ਆਈ. ਤੇ ਐੱਨ.ਆਈ.ਏ. ਹਵਾਲੇ ਕਰ ਦੇਵੇ-ਅਸ਼ਵਨੀ ਸ਼ਰਮਾ
Ad Position 24