23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਭਾਜਪਾ ਦੇ ਸੰਗਰੂਰ ਦਫਤਰ ’ਤੇ ਪੈਟਰੋਲ ਬੰਬ ਸੁੱਟਣ ਦੇ ਮਾਮਲੇ ਦੀ ਅਗਲੀ ਸੁਣਵਾਈ 13 ਨਵੰਬਰ ਨੂੰ

ਸੰਗਰੂਰ, 23 ਅਕਤੂਬਰ (ਧੀਰਜ ਪਸੋਰੀਆ)-ਭਾਜਪਾ ਦੇ ਸੰਗਰੂਰ ਦਫ਼ਤਰ ’ਤੇ ਪੈਟਰੋਲ ਬੰਬ ਸੁੱਟੇ ਜਾਣ ਦੀ ਵਾਰਦਾਤ ਨੂੰ ਲੈ ਕੇ ਦਰਜ ਮਾਮਲੇ ਦੀ ਸੁਣਵਾਈ ਜੋ ਸੰਗਰੂਰ ਅਦਾਲਤ ਵਿਚ ਚੱਲ ਰਹੀ ਹੈ, ਦੀ ਅਗਲੀ ਸੁਣਵਾਈ ਹੁਣ 13 ਨਵੰਬਰ ’ਤੇ ਪਾ ਦਿੱਤੀ ਗਈ ਹੈ। ਮੁਦਈ ਪੱਖ ਦੇ ਵਕੀਲ ਲਲਿਤ ਕੁਮਾਰ ਗਰਗ ਨੇ ਦੱਸਿਆ ਕਿ ਇਸ ਘਟਨਾ ਨੂੰ ਲੈ ਕੇ ਭਾਜਪਾ ਦੇ ਤਤਕਾਲੀਨ ਜ਼ਿਲ੍ਹਾ ਪ੍ਰਧਾਨ ਮਨਿੰਦਰ ਸਿੰਘ ਕਪਿਆਲ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਸੰਗਰੂਰ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ।

Ad Position 21
No active advertisement
ਐਡਵੋਕੇਟ ਲਲਿਤ ਕੁਮਾਰ ਗਰਗ ਅਤੇ ਮਨਿੰਦਰ ਸਿੰਘ ਕਪਿਆਲ ਗੱਲਬਾਤ ਕਰਦੇ ਹੋਏ। ਤਸਵੀਰ : ਮੁਕੇਸ਼ ਕੁਮਾਰ 24-10-2026
ਸੰਗਰੂਰ, 23 ਅਕਤੂਬਰ (ਧੀਰਜ ਪਸੋਰੀਆ)-ਭਾਜਪਾ ਦੇ ਸੰਗਰੂਰ ਦਫ਼ਤਰ ’ਤੇ ਪੈਟਰੋਲ ਬੰਬ ਸੁੱਟੇ ਜਾਣ ਦੀ ਵਾਰਦਾਤ ਨੂੰ ਲੈ ਕੇ ਦਰਜ ਮਾਮਲੇ ਦੀ ਸੁਣਵਾਈ ਜੋ ਸੰਗਰੂਰ ਅਦਾਲਤ ਵਿਚ ਚੱਲ ਰਹੀ ਹੈ, ਦੀ ਅਗਲੀ ਸੁਣਵਾਈ ਹੁਣ 13 ਨਵੰਬਰ ’ਤੇ ਪਾ ਦਿੱਤੀ ਗਈ ਹੈ। ਮੁਦਈ ਪੱਖ ਦੇ ਵਕੀਲ ਲਲਿਤ ਕੁਮਾਰ ਗਰਗ ਨੇ ਦੱਸਿਆ ਕਿ ਇਸ ਘਟਨਾ ਨੂੰ ਲੈ ਕੇ ਭਾਜਪਾ ਦੇ ਤਤਕਾਲੀਨ ਜ਼ਿਲ੍ਹਾ ਪ੍ਰਧਾਨ ਮਨਿੰਦਰ ਸਿੰਘ ਕਪਿਆਲ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਸੰਗਰੂਰ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਸੰਗਰੂਰ ਪੁਲਿਸ ਵਲੋਂ ਪੈਟਰੋਲ ਬੰਬ ਸੁੱਟਣ ਦੇ ਕਥਿਤ ਦੋਸ਼ਾਂ ਵਿਚ ਗ੍ਰਿਫਤਾਰ ਚਾਰ ਵਿਅਕਤੀ ਨਿਆਇਕ ਰਿਮਾਂਡ ’ਤੇ ਜ਼ਿਲ੍ਹਾ ਜੇਲ੍ਹ ਸੰਗਰੂਰ ’ਚ ਬੰਦ ਹਨ। ਸ਼ਿਕਾਇਤਕਰਤਾ ਕਪਿਆਲ ਜਿਨ੍ਹਾਂ ਨਾਲ ਵਕੀਲ ਲਲਿਤ ਕੁਮਾਰ ਗਰਗ ਵੀ ਮੌਜੂਦ ਸਨ, ਨੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਕਰੀਬ 3 ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਪੁਲਿਸ ਵਲੋਂ ਚਲਾਨ ਪੇਸ਼ ਨਹੀਂ ਕੀਤਾ ਗਿਆ, ਜਿਸ ਦੇ ਚਲਦਿਆਂ ਉਨ੍ਹਾਂ ਮੰਗ ਕੀਤੀ ਕਿ ਕੇਸ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਮਾਮਲੇ ਨੂੰ ਸੀ.ਬੀ.ਆਈ. ਹਵਾਲੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਪੱਤਰ ਲਿਖ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਸੀ.ਪੀ.ਆਈ. (ਐੱਮ) ਦਾ ਵੋਟਾਂ ਦੀ ਕਟੌਤੀ ਵਿਰੁੱਧ ਹੱਲਾ ਬੋਲ; ਚੋਣ ਕਮਿਸ਼ਨਰ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਸੀ.ਬੀ.ਆਈ. ਅੱਗੇ ਤੀਜੀ ਵਾਰ ਪੇਸ਼ ਹੋਏ ਰਾਜਬੀਰ ਸਿੰਘ ਘੁੰਮਣ
Ad Position 24