23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਜੈਸ਼ੰਕਰ ਵਲੋਂ ਅਜ਼ਰਬਾਈਜਾਨੀ ਹਮਰੁਤਬਾ ਨਾਲ ਗੱਲਬਾਤ

ਬਾਕੂ, 23 ਅਕਤੂਬਰ (ਪੀ. ਟੀ.

Ad Position 21
No active advertisement
ਐਸ.ਜੈਸ਼ੰਕਰ ਬਾਕੂ ਵਿਖੇ ਅਜ਼ਰਬਾਈਜਾਨ ਦੇ ਵਿਦੇਸ਼ ਮੰਤਰੀ ਜੇਹੁਨ ਬੇਰਾਮੋਵ ਨਾਲ ਮੁਲਾਕਾਤ ਕਰਦੇ ਹੋਏ। 24-10-2026
ਬਾਕੂ, 23 ਅਕਤੂਬਰ (ਪੀ.ਟੀ.ਆਈ.)- ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਬਾਕੂ ’ਚ ਆਪਣੇ ਅਜ਼ਰਬਾਈਜਾਨੀ ਹਮਰੁਤਬਾ ਜੇਹੁਨ ਬੇਰਾਮੋਵ ਨਾਲ ‘ਬਹੁਤ ਸਾਰਥਿਕ’ ਗੱਲਬਾਤ ਕੀਤੀ। ਉਨ੍ਹਾਂ ਨੇ ਵਪਾਰ ਅਤੇ ਨਿਵੇਸ਼, ਊਰਜਾ, ਸੈਰ-ਸਪਾਟਾ ਅਤੇ ਸੰਪਰਕ ਦੇ ਖੇਤਰਾਂ ਵਿਚ ਸਹਿਯੋਗ ਵਧਾਉਣ ਦੇ ਤਰੀਕਿਆਂ ‘ਤੇ ਚਰਚਾ ਕੀਤੀ। ਜੈਸ਼ੰਕਰ, ਜੋ ਸ਼ੁੱਕਰਵਾਰ ਨੂੰ ਦੁਵੱਲੇ ਸਬੰਧਾਂ ਦੀ ਸਮੀਖਿਆ ਕਰਨ ਲਈ ਇੱਕ ਦਿਨ ਦੀ ਯਾਤਰਾ ‘ਤੇ ਬਾਕੂ ਪਹੁੰਚੇ ਸਨ, ਨੇ ਖੇਤਰੀ ਅਤੇ ਅੰਤਰਰਾਸ਼ਟਰੀ ਵਿਕਾਸ ਅਤੇ ਬਹੁਪੱਖੀ ਫੋਰਮਾਂ ਦੇ ਅੰਦਰ ਸਹਿਯੋਗ ‘ਤੇ ਵੀ ਚਰਚਾ ਕੀਤੀ।ਇੱਕ ਪ੍ਰੈਸ ਬਿਆਨ ਵਿਚ, ਜੈਸ਼ੰਕਰ ਨੇ ਕਿਹਾ ਕਿ ਗੱਲਬਾਤ “ਬਹੁਤ ਸਾਰਥਿਕ” ਰਹੀ ਅਤੇ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਹੋਰ ਵਿਕਾਸ ਲਈ ਮਦਦ ਕੀਤੀ।ਉਨ੍ਹਾਂ ਕਿਹਾ, ‘ਅਸੀਂ ਵਪਾਰ, ਨਿਵੇਸ਼ ਅਤੇ ਊਰਜਾ ਸਮੇਤ ਆਰਥਿਕ ਸਹਿਯੋਗ ‘ਤੇ ਚਰਚਾ ਕੀਤੀ, ਜੋ ਕਿ ਸਾਡੇ ਦੁਵੱਲੇ ਸਬੰਧਾਂ ਦੇ ਮੁੱਖ ਆਧਾਰ ਹਨ, ਸਾਡਾ ਮੰਨਣਾ ਹੈ ਕਿ ਦੁਵੱਲੇ ਵਪਾਰ ਅਤੇ ਨਿਵੇਸ਼ ਨੂੰ ਹੋਰ ਵਧਾਉਣ ਦੀ ਕਾਫ਼ੀ ਸੰਭਾਵਨਾ ਹੈ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ’ਚ ਗੋਲੀਬਾਰੀ ਦੌਰਾਨ ਵਿਦਿਆਰਥੀ ਦੀ ਮੌਤ ਅਗਲੀ ਖ਼ਬਰ ਪੰਜਾਬ ਰੋਡਵੇਜ਼ ਪਨਬੱਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਮੁਹਾਲੀ ਦੇ ਫ਼ੇਜ਼-6 ਅੰਤਰਰਾਜੀ ਬੱਸ ਅੱਡੇ ’ਚ ਰੋਸ ਰ...
Ad Position 24