22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਪਾਕਿ ਸਿੱਖ ਜਥਾ 28 ਨੂੰ ਪਹੁੰਚੇਗਾ ਅੰਮ੍ਰਿਤਸਰ, 30 ਨੂੰ ਪਰਤੇਗਾ ਪਾਕਿ

ਅੰਮ੍ਰਿਤਸਰ, 22 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸ੍ਰੀ ਨਨਕਾਣਾ ਸਾਹਿਬ ਤੇ ਪਿਸ਼ਾਵਰ ਤੋਂ ਵਾਇਆ ਤਾਸ਼ਕੰਤ ਭਾਰਤ ਸਥਿਤ ਅੰਮ੍ਰਿਤਸਰ, ਦਿੱਲੀ, ਅਨੰਦਪੁਰ ਸਾਹਿਬ, ਰਿਸ਼ੀਕੇਸ਼ ਅਤੇ ਹੇਮਕੁੰਟ ਸਾਹਿਬ ਦੀ ਯਾਤਰਾ ਕਰਨ ਲਈ ਦਿੱਲੀ ਪਹੁੰਚਿਆ ਪਾਕਿਸਤਾਨੀ ਸਿੱਖ ਸ਼ਰਧਾਲੂਆਂ ਦਾ ਜਥਾ 28 ਅਕਤੂਬਰ ਨੂੰ ਅੰਮ੍ਰਿਤਸਰ ਪਹੁੰਚੇਗਾ। ਇਸਲਾਮਾਬਾਦ ਸਥਿਤ ਭਾਰਤੀ ਸਫ਼ਾਰਤਖ਼ਾਨੇ ਵਲੋਂ 49 ਮੈਂਬਰੀ (48 ਬਾਲਗ ਅਤੇ ਇਕ ਬੱਚਾ) ਸਿੱਖ ਜਥੇ ਲਈ 30 ਦਿਨਾਂ ਦਾ ਵੀਜ਼ਾ ਜਾਰੀ ਕੀਤਾ ਗਿਆ ਹੈ।

Ad Position 21
No active advertisement
ਪਪਿੰਦਰ ਸਿੰਘ ਵਡੇਰਾ 23-10-2026
ਅੰਮ੍ਰਿਤਸਰ, 22 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸ੍ਰੀ ਨਨਕਾਣਾ ਸਾਹਿਬ ਤੇ ਪਿਸ਼ਾਵਰ ਤੋਂ ਵਾਇਆ ਤਾਸ਼ਕੰਤ ਭਾਰਤ ਸਥਿਤ ਅੰਮ੍ਰਿਤਸਰ, ਦਿੱਲੀ, ਅਨੰਦਪੁਰ ਸਾਹਿਬ, ਰਿਸ਼ੀਕੇਸ਼ ਅਤੇ ਹੇਮਕੁੰਟ ਸਾਹਿਬ ਦੀ ਯਾਤਰਾ ਕਰਨ ਲਈ ਦਿੱਲੀ ਪਹੁੰਚਿਆ ਪਾਕਿਸਤਾਨੀ ਸਿੱਖ ਸ਼ਰਧਾਲੂਆਂ ਦਾ ਜਥਾ 28 ਅਕਤੂਬਰ ਨੂੰ ਅੰਮ੍ਰਿਤਸਰ ਪਹੁੰਚੇਗਾ। ਇਸਲਾਮਾਬਾਦ ਸਥਿਤ ਭਾਰਤੀ ਸਫ਼ਾਰਤਖ਼ਾਨੇ ਵਲੋਂ 49 ਮੈਂਬਰੀ (48 ਬਾਲਗ ਅਤੇ ਇਕ ਬੱਚਾ) ਸਿੱਖ ਜਥੇ ਲਈ 30 ਦਿਨਾਂ ਦਾ ਵੀਜ਼ਾ ਜਾਰੀ ਕੀਤਾ ਗਿਆ ਹੈ। ਜਥਾ ਲੀਡਰ ਪ੍ਰੀਤਮ ਸਿੰਘ ਅਤੇ ਪਪਿੰਦਰ ਸਿੰਘ ਵਡੇਰਾ ਦੀ ਅਗਵਾਈ ’ਚ ਭਾਰਤ ਪਹੁੰਚਿਆ ਇਹ ਜਥਾ ਸ੍ਰੀ ਹੇਮਕੁੰਟ ਸਾਹਿਬ ਅਤੇ ਦਿੱਲੀ ਸਥਿਤ ਗੁਰਦੁਆਰਿਆਂ ਦੇ ਦਰਸ਼ਨਾਂ ਉਪਰੰਤ ਦਿੱਲੀ ਤੋਂ 24 ਅਕਤੂਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਪਹੁੰਚੇਗਾ ਅਤੇ ਦਰਸ਼ਨਾਂ ਉਪਰੰਤ 28 ਅਕਤੂਬਰ ਨੂੰ ਇਹ ਸ਼ਰਧਾਲੂ ਅੰਮ੍ਰਿਤਸਰ ਪਹੁੰਚ ਕੇ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਨਗੇ। ਇਸ ਉਪਰੰਤ ਪਾਕਿ ਜਥਾ 29 ਅਕਤੂਬਰ ਨੂੰ ਅੰਮ੍ਰਿਤਸਰ ਤੋਂ ਦਿੱਲੀ ਲਈ ਰਵਾਨਾ ਹੋਵੇਗਾ ਅਤੇ ਪਾਕਿ ਵਲੋਂ ਅਟਾਰੀ-ਵਾਹਗਾ ਸਰਹੱਦ ਬੰਦ ਰੱਖੇ ਜਾਣ ਕਰਕੇ ਪਾਕਿਸਤਾਨੀ ਸਿੱਖ ਦਿੱਲੀ ਤੋਂ ਤਾਸ਼ਕੰਤ ਅਤੇ ਉੱਥੋਂ 30 ਅਕਤੂਬਰ ਨੂੰ ਲਾਹੌਰ ਪਹੁੰਚਣਗੇ।
Ad Position 22
No active advertisement
ਪਿਛਲੀ ਖ਼ਬਰ ਫਾਰਮੇਸੀ ਕੌਂਸਲ ਨੇ ਅਸ਼ਵਨੀ ਦੀ ਰਜਿਸਟੇ੍ਸ਼ਨ ਕੀਤੀ ਰੱਦ ਅਗਲੀ ਖ਼ਬਰ ਅਬੋਹਰ ਕਤਲ ਕਾਂਡ ਦੇ ਪੀੜਤ ਪਰਿਵਾਰ ਨੂੰ ਵਿਧਾਨ ਸਭਾ ਲੈ ਕੇ ਪਹੁੰਚੇ ਸੁਨੀਲ ਜਾਖੜ
Ad Position 24