22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਵਲੋਂ ਅਸਤੀਫ਼ਾ ਸਿਆਸੀ ਪਿੜ ਵਿਚ ਨਵੀਂ ਪਾਰੀ ਸ਼ੁਰੂ ਕਰਨ ਦੇ ਚਰਚੇ

ਸੰਦੌੜ, 22 ਅਕਤੂਬਰ (ਜਸਵੀਰ ਸਿੰਘ ਜੱਸੀ)-ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਦੀਪ ਸਿੰਘ ਨੱਥੋਵਾਲ਼ ਵਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਖ਼ਬਰ ਸਾਹਮਣੇ ਆਈ ਹੈ । ਸੂਤਰਾਂ ਦੇ ਹਵਾਲੇ ਨਾਲ਼ ਮਿਲ਼ੀ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਸ਼੍ਰੋਮਣੀ ਅਕਾਲੀ ਦਲ (ਬ) ਨਾਲ਼ ਸਿਆਸੀ ਪੱਧਰ ’ਤੇ ਗੱਲਬਾਤ ਹੋਣ ਅਤੇ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਚੋਣ ਲੜਨ ਦੀ ਇੱਛਾ ਰੱਖਣ ਦੀ ਚਰਚਾ ਹੈ।

Ad Position 21
No active advertisement
ਪ੍ਰਭਦੀਪ ਸਿੰਘ ਨੱਥੋਵਾਲ 23-10-2026
ਸੰਦੌੜ, 22 ਅਕਤੂਬਰ (ਜਸਵੀਰ ਸਿੰਘ ਜੱਸੀ)-ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਦੀਪ ਸਿੰਘ ਨੱਥੋਵਾਲ਼ ਵਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਖ਼ਬਰ ਸਾਹਮਣੇ ਆਈ ਹੈ । ਸੂਤਰਾਂ ਦੇ ਹਵਾਲੇ ਨਾਲ਼ ਮਿਲ਼ੀ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਸ਼੍ਰੋਮਣੀ ਅਕਾਲੀ ਦਲ (ਬ) ਨਾਲ਼ ਸਿਆਸੀ ਪੱਧਰ ’ਤੇ ਗੱਲਬਾਤ ਹੋਣ ਅਤੇ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਚੋਣ ਲੜਨ ਦੀ ਇੱਛਾ ਰੱਖਣ ਦੀ ਚਰਚਾ ਹੈ। ਜ਼ਿਲ੍ਹਾ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਰਾਏਕੋਟ ਅਧੀਨ ਪੈਂਦੇ ਪਿੰਡ ਨੱਥੋਵਾਲ਼ ਦੇ ਜੰਮਪਲ ਪ੍ਰਭਦੀਪ ਸਿੰਘ ਨੱਥੋਵਾਲ ਨੇ ਆਪਣੇ ਸਰਕਾਰੀ ਸੇਵਾਕਾਲ ਦੌਰਾਨ ਮਲੇਰਕੋਟਲਾ (ਵਾਧੂ ਚਾਰਜ) ਸੰਗਰੂਰ, ਲੁਧਿਆਣਾ ਤੇ ਮੋਗਾ ਵਰਗੇ ਅਹਿਮ ਜ਼ਿਲ੍ਹਿਆਂ ਵਿਚ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਜੋਂ ਜ਼ਿੰਮੇਵਾਰੀਆਂ ਨਿਭਾਈਆਂ ਹਨ। ਲੋਕ ਸੰਪਰਕ ਦੇ ਖੇਤਰ ਵਿਚ ਲੰਬੇ ਤਜ਼ਰਬੇ ਤੇ ਪ੍ਰਸ਼ਾਸਕੀ ਕਾਰਜਪ੍ਰਣਾਲੀ ਦੀ ਸਮਝ ਸਦਕਾ ਉਨ੍ਹਾਂ ਨੇ ਆਪਣਾ ਪੇਸ਼ੇਵਰ ਸਫ਼ਰ ਅੱਗੇ ਵਧਾਇਆ। ਸਾਲ 2025 ਦੌਰਾਨ ਵਿਭਾਗੀ ਤਰੱਕੀ ਪ੍ਰਾਪਤ ਕਰਕੇ ਡਿਪਟੀ ਡਾਇਰੈਕਟਰ ਦੇ ਅਹੁਦੇ ਤੱਕ ਪਹੁੰਚਣਾ ਉਨ੍ਹਾਂ ਦੇ ਸੇਵਾਕਾਲ ਦਾ ਇੱਕ ਅਹਿਮ ਪੜਾਅ ਰਿਹਾ। ਸਰਕਾਰੀ ਸੇਵਾ ਦੌਰਾਨ ਪ੍ਰਾਪਤ ਤਜ਼ਰਬਾ, ਲੋਕਾਂ ਨਾਲ ਰਾਬਤਾ ਕਾਇਮ ਕਰਨ ਦੀ ਸਮਰਥਾ ਤੇ ਪ੍ਰਸ਼ਾਸਕੀ ਮਾਮਲਿਆਂ ਦੀ ਜਾਣਕਾਰੀ ਉਨ੍ਹਾਂ ਲਈ ਭਵਿੱਖ ਵਿਚ ਨਵੀਂਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਮਜ਼ਬੂਤ ਆਧਾਰ ਬਣ ਸਕਦੀ ਹੈ। ਜੇਕਰ ਪ੍ਰਭਦੀਪ ਸਿੰਘ ਨੱਥੋਵਾਲ ਸਰਗਰਮ ਸਿਆਸਤ ਵਿੱਚ ਪ੍ਰਵੇਸ਼ ਕਰਨ ਦਾ ਫ਼ੈਸਲਾ ਲੈਂਦੇ ਹਨ ਤਾਂ ਇਹ ਉਨ੍ਹਾਂ ਦੇ ਜੀਵਨ ਦਾ ਇੱਕ ਨਵਾਂ ਤੇ ਮਹੱਤਵਪੂਰਨ ਅਧਿਆਇ ਹੋਵੇਗਾ। ਹਾਲਾਂਕਿ ਸਿਆਸੀ ਪਾਰਟੀ ਵਿਚ ਸ਼ਮੂਲੀਅਤ ਤੇ ਚੋਣ ਲੜਨ ਸਬੰਧੀ ਰਸਮੀ ਐਲਾਨ ਦੀ ਪੁਸ਼ਟੀ ਹੋਣੀ ਅਜੇ ਬਾਕੀ ਹੈ।
Ad Position 22
No active advertisement
ਪਿਛਲੀ ਖ਼ਬਰ ਮਜ਼ਦੂਰ ਪਰਿਵਾਰ ਦੀ ਕਿਸਮਤ ਚਮਕੀ, 7 ਰੁਪਏ ਦੀ ਲਾਟਰੀ ਨਾਲ ਜਿੱਤੇ ਇਕ ਕਰੋੜ ਰੁਪਏ ਅਗਲੀ ਖ਼ਬਰ ਝੋਟੇ ’ਤੇ ਹਮਲੇ ਸਮੇਂ ਜ਼ਖ਼ਮੀ ਹੋਏ 4 ਨੌਜਵਾਨਾਂ ਨੂੰ ਸ਼੍ਰੋਮਣੀ ਕਮੇਟੀ ਨੇ 5-5 ਲੱਖ ਦੇ ਚੈੱਕ ਦਿੱਤੇ
Ad Position 24