21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਲੱਖ ਰੁਪਏ ਰਿਸ਼ਵਤ ਲੈਂਦਾ ਐਸ.ਐਚ.ਓ. ਗੁਲਸ਼ਨ ਕੁਮਾਰ ਵਿਜੀਲੈਂਸ ਵਲੋਂ ਕਾਬੂ

ਪਠਾਨਕੋਟ, 20 ਅਕਤੂਬਰ (ਵਿਨੋਦ)-ਪਠਾਨਕੋਟ ਵਿਚ ਵਿਜੀਲੈਂਸ ਨੇ ਧਾਰਕਲਾਂ ਪੁਲਿਸ ਸਟੇਸ਼ਨ ਦੇ ਐਸ. ਐਚ.

Ad Position 21
No active advertisement
ਐਸ.ਐਚ.ਓ. ਗੁਲਸ਼ਨ ਕੁਮਾਰ 21-10-2026
ਪਠਾਨਕੋਟ, 20 ਅਕਤੂਬਰ (ਵਿਨੋਦ)-ਪਠਾਨਕੋਟ ਵਿਚ ਵਿਜੀਲੈਂਸ ਨੇ ਧਾਰਕਲਾਂ ਪੁਲਿਸ ਸਟੇਸ਼ਨ ਦੇ ਐਸ.ਐਚ.ਓ. ਗੁਲਸ਼ਨ ਕੁਮਾਰ ਨੂੰ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਇੰਸਪੈਕਟਰ ਵਿਕਰਾਂਤ ਸਲਾਰੀਆ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ। ਦੱਸਿਆ ਗਿਆ ਹੈ ਕਿ ਵਿਜੀਲੈਂਸ ਟੀਮ ਨੇ ਐਸ.ਐਚ.ਓ. ਨੂੰ ਉਸ ਦੇ ਸਰਕਾਰੀ ਕੁਆਰਟਰ ਤੋਂ ਉਸ ਸਮੇਂ ਕਾਬੂ ਕੀਤਾ, ਜਦੋਂ ਉਹ ਸ਼ਿਕਾਇਤਕਰਤਾ ਤੋਂ ਰਿਸ਼ਵਤ ਦੀ ਪਹਿਲੀ ਕਿਸ਼ਤ ਲੈ ਰਿਹਾ ਸੀ। ਮਾਮਲਾ ਪਠਾਨਕੋਟ-ਡਲਹੌਜ਼ੀ ਹਾਈਵੇਅ ’ਤੇ ਸਥਿਤ ਇੱਕ ਹੋਟਲ ਵਿਚ ਸਿਗਰਟਾਂ ਦੀ ਕੀਮਤ ਨੂੰ ਲੈ ਕੇ ਹੋਏ ਝਗੜੇ ਨਾਲ ਸਬੰਧਿਤ ਹੈ। ਗਾਹਕਾਂ ਤੇ ਵੇਟਰ ਵਿਚਕਾਰ ਹੋਈ ਤਕਰਾਰ ਦੌਰਾਨ ਸਰਤੀ ਦੇ ਰਹਿਣ ਵਾਲੇ ਲਖਵਿੰਦਰ ਕੁਮਾਰ ਨੂੰ ਸੱਟਾਂ ਲੱਗੀਆਂ ਸਨ। ਇਸ ਸਬੰਧੀ ਧਾਰਕਲਾਂ ਪੁਲਿਸ ਨੇ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਸ਼ਿਕਾਇਤ ਅਨੁਸਾਰ, ਐਸ.ਐਚ.ਓ. ਨੇ ਪਹਿਲਾਂ ਪੰਜ ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ, ਪਰ ਬਾਅਦ ਵਿਚ ਸੌਦਾ 2.50 ਲੱਖ ਰੁਪਏ ਵਿਚ ਤੈਅ ਹੋਇਆ। ਇਸ ਦੀ ਪਹਿਲੀ ਕਿਸ਼ਤ ਇੱਕ ਲੱਖ ਰੁਪਏ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਨੇ ਜਾਲ ਵਿਛਾ ਕੇ ਕਾਰਵਾਈ ਕੀਤੀ। ਵਿਭਾਗ ਵਲੋਂ ਮਾਮਲੇ ਦੀ ਅਗਲੇਰੀ ਕਾਨੂੰਨੀ ਜਾਂਚ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਗਰੀ ਦੀ ਸਥਾਪਨਾ ਤੇ ਗੁਰੂ ਰਵਿਦਾਸ ਜੀ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਜਾਣਗੇ ਵਿਸ਼ੇਸ਼ ਸਮਾਗਮ-ਧਾਮੀ ਅਗਲੀ ਖ਼ਬਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਨਾਂਦੇੜ ਵਿਖੇ ਦੁਸਹਿਰਾ ਪੁਰਬ (ਮਹੱਲਾ) ਜਾਹੋ-ਜਲਾਲ ਅਤੇ ਚੜ੍ਹਦੀ ਕਲਾ ਨਾਲ ਮ...
Ad Position 24