17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਪਾਕਿ ਆਪਣੀਆਂ ਸਰਹੱਦਾਂ ਦੀ ਉਲੰਘਣਾ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ

ਅੰਮ੍ਰਿਤਸਰ, 17 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਕਮਾਂਡਰ ਨੈਸ਼ਨਲ ਸਟ੍ਰੈਟੇਜਿਕ ਕਮਾਂਡ (ਸੀ. ਐੱਨ.

Ad Position 21
No active advertisement
ਸੰਬੋਧਨ ਕਰਦੇ ਹੋਏ ਜਨਰਲ ਸਈਅਦ ਆਮਿਰ ਰਜ਼ਾ। 18-10-2026
ਅੰਮ੍ਰਿਤਸਰ, 17 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਕਮਾਂਡਰ ਨੈਸ਼ਨਲ ਸਟ੍ਰੈਟੇਜਿਕ ਕਮਾਂਡ (ਸੀ. ਐੱਨ. ਐੱਸ. ਸੀ.) ਜਨਰਲ ਸਈਅਦ ਆਮਿਰ ਰਜ਼ਾ ਨੇ ਅੱਜ ਬਿਨਾਂ ਭਾਰਤ ਜਾਂ ਅਫ਼ਗਾਨਿਸਤਾਨ ਦਾ ਨਾਂਅ ਲਏ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਪਾਕਿ ਕਿਸੇ ਵੀ ਤਰ੍ਹਾਂ ਦਾ ਸਰਹੱਦ ਪਾਰ ਹਮਲਾ ਜਾਂ ਆਪਣੀਆਂ ਸਰਹੱਦਾਂ ਦੀ ਉਲੰਘਣਾ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਪਾਕਿਸਤਾਨ ਮਿਲਟਰੀ ਅਕੈਡਮੀ ਕਾਕੁਲ ਵਿਖੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਮਾਣੂ ਸਮਰੱਥਾ ਵਾਲੇ ਮਾਹੌਲ ’ਚ ਜੰਗ ਜਾਂ ਟਕਰਾਅ ਦੀ ਕੋਈ ਗੁੰਜਾਇਸ਼ ਨਹੀਂ ਹੈ। ਜੇਕਰ ਕਿਸੇ ਦੁਸ਼ਮਣ ਨੇ ਕੋਈ ਗ਼ਲਤ ਅੰਦਾਜ਼ਾ ਲਗਾਇਆ ਤਾਂ ਉਸ ਦਾ ਅਜਿਹਾ ਜਵਾਬ ਦਿੱਤਾ ਜਾਵੇਗਾ ਜੋ ਹਮਲਾਵਰ ਦੀ ਕਲਪਨਾ ਅਤੇ ਸੋਚ ਤੋਂ ਵੀ ਪਰ੍ਹੇ ਹੋਵੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਵਿਰੋਧੀ ਪਾਕਿ ਦੀ ਸ਼ਾਂਤੀ ਪ੍ਰਤੀ ਵਚਨਬੱਧਤਾ ਨੂੰ ਕਮਜ਼ੋਰੀ ਅਤੇ ਸੰਜਮ ਨੂੰ ਦ੍ਰਿੜ੍ਹਤਾ ਦੀ ਘਾਟ ਸਮਝਣ ਦੀ ਭੁੱਲ ਨਾ ਕਰੇ।
Ad Position 22
No active advertisement
ਪਿਛਲੀ ਖ਼ਬਰ ਜੇਲ੍ਹਾਂ ਤੋਂ ਨਸ਼ੇ ਦਾ ਕਾਰੋਬਾਰ ਤੇ ਡਰੱਗ ਇੰਸਪੈਕਟਰ ਤੋਂ ਫੜੀ ਸੰਪਤੀ ਦੀ ਜਾਂਚ ਐਨ.ਏ.ਆਈ. ਤੇ ਈ.ਡੀ. ਤੋਂ ਹੋਵੇ ਅਗਲੀ ਖ਼ਬਰ ਰੂਪਨਗਰ ਸੀਟ ’ ਤੇ ਭਾਜਪਾ ਦੀ ਜਿੱਤ ਲਈ ਪੂਰੀ ਤਾਕਤ ਨਾਲ ਜੁਟ ਜਾਓ : ਅਜੈਵੀਰ ਸਿੰਘ ਲਾਲਪੁਰਾ ਭਾਜਪਾ ਆਗੂ ਰਾਜੇਸ਼ਵਰ ਰਾਣਾ...
Ad Position 24