17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਵੈਦਰਾਜ ਪੰਡਿਤ ਰਾਮਨਾਰਾਇਣ ਸ਼ਰਮਾ ਦਾ 127ਵਾਂ ਜਨਮ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਝਾਂਸੀ, 17 ਅਕਤੂਬਰ (ਅ. ਬ.)

Ad Position 21
No active advertisement
ਵੈਦਰਾਜ ਪੰਡਿਤ ਰਾਮਨਾਰਾਇਣ ਸ਼ਰਮਾ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਡਾਇਰੈਕਟਰ ਅਤੁਲ ਸ਼ਰਮਾ। 18-10-2026
ਝਾਂਸੀ, 17 ਅਕਤੂਬਰ (ਅ.ਬ.)-ਸ੍ਰੀ ਬੈਦਿਆਨਾਥ ਆਯੁਰਵੇਦ ਭਵਨ ਪ੍ਰਾਈਵੇਟ ਲਿਮਟਿਡ ਦੇ ਸੰਸਥਾਪਕ ਵੈਦਰਾਜ ਪੰਡਿਤ ਰਾਮਨਾਰਾਇਣ ਸ਼ਰਮਾ ਦਾ 127ਵਾਂ ਜਨਮ ਦਿਵਸ ਸਮਾਰੋਹ ਸੰਸਥਾ ਦੇ ਗੁਸਾਈਂਪੁਰਾ ਸਥਿਤ ਦਫ਼ਤਰ ਦੇ ਸਭਾ ਹਾਲ ਵਿਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਦੇ ਪੋਤੇ ਅਤੇ ਕੰਪਨੀ ਦੇ ਡਾਇਰੈਕਟਰ ਅਤੁਲ ਸ਼ਰਮਾ ਸਮੇਤ ਹਾਜ਼ਰ ਵਿਅਕਤੀਆਂ ਨੇ ਪੰਡਿਤ ਵੈਦਰਾਜ ਦੀ ਤਸਵੀਰ ’ਤੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਭੇਂਟ ਕੀਤੀ।ਸਮਾਰੋਹ ਦੌਰਾਨ ਅਤੁਲ ਸ਼ਰਮਾ ਨੇ ਵੈਦਰਾਜ ਪੰਡਿਤ ਰਾਮਨਾਰਾਇਣ ਸ਼ਰਮਾ ਦੇ ਜੀਵਨ ਅਤੇ ਉਨ੍ਹਾਂ ਦੇ ਯੋਗਦਾਨ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਆਯੁਰਵੇਦ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਖ਼ਤ ਮਿਹਨਤ ਕੀਤੀ। ਉਸ ਸਮੇਂ ਅੰਗਰੇਜ਼ੀ ਸ਼ਾਸਨ ਦੌਰਾਨ ਆਯੁਰਵੇਦਿਕ ਦਵਾਈਆਂ ਬਾਰੇ ਲੋਕਾਂ ਵਿਚ ਵਧੇਰੇ ਜਾਣਕਾਰੀ ਨਹੀਂ ਸੀ ਪਰ ਵੈਦਰਾਜ ਜੀ ਨੇ ਦਵਾਈਆਂ ਤਿਆਰ ਕਰਨ ਅਤੇ ਆਯੁਰਵੇਦ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਅਹਿਮ ਯਤਨ ਕੀਤੇ। ਉਨ੍ਹਾਂ ਵਲੋਂ ਲਾਇਆ ਗਿਆ ਬੂਟਾ ਅੱਜ ਵਿਸ਼ਾਲ ਬੋਹੜ ਦਾ ਰੂਪ ਧਾਰ ਚੁੱਕਾ ਹੈ।ਕੰਪਨੀ ਦੇ ਸੰਯੁਕਤ ਮੈਨੇਜਿੰਗ ਡਾਇਰੈਕਟਰ ਅਨੁਰਾਗ ਸ਼ਰਮਾ ਨੇ ਕਿਹਾ ਕਿ ਆਯੁਰਵੇਦ ਇਲਾਜ ਦੀਆਂ ਸਭ ਤੋਂ ਪੁਰਾਣੀਆਂ ਪ੍ਰਣਾਲੀਆਂ ਵਿਚੋਂ ਇਕ ਹੈ ਅਤੇ ਅੱਜ ਵੀ ਇਸ ਦੀ ਵਿਸ਼ਵ ਪੱਧਰ ’ਤੇ ਵਿਸ਼ੇਸ਼ ਮਹੱਤਤਾ ਹੈ। ਉਨ੍ਹਾਂ ਦੱਸਿਆ ਕਿ ਵੈਦਰਾਜ ਜੀ ਨੇ ਕਈ ਸੰਸਕ੍ਰਿਤ ਸਕੂਲਾਂ ਵਿਚ ਵਿਦਿਆਰਥੀਆਂ ਲਈ ਵਜ਼ੀਫ਼ਿਆਂ ਦੀ ਸ਼ੁਰੂਆਤ ਕੀਤੀ ਅਤੇ ਲੋਕ ਭਲਾਈ ਲਈ ਕਈ ਕਾਰਜ ਕੀਤੇ। ਉਨ੍ਹਾਂ ਵਲੋਂ ਲਿਖੇ ਗਏ ਕਈ ਚਿਕਿਤਸਾ ਸੰਬੰਧੀ ਗ੍ਰੰਥ ਅੱਜ ਵੀ ਡਾਕਟਰਾਂ ਲਈ ਮਹੱਤਵਪੂਰਨ ਹਨ।
Ad Position 22
No active advertisement
ਪਿਛਲੀ ਖ਼ਬਰ ਚੰਨੀ ਵਲੋਂ ਮਾਈਨਿੰਗ ਮਾਮਲੇ ’ਤੇ ਕੀਤਾ ਗਿਆ ਡਰਾਮਾ-ਜਸਬੀਰ ਸਿੰਘ ਗੜ੍ਹੀ ਅਗਲੀ ਖ਼ਬਰ ਪਾਕਿ ’ਚ ਦੋ ਨਾਬਾਲਗ ਹਿੰਦੂ ਕੁੜੀਆਂ ਦਾ ਧਰਮ ਪਰਿਵਰਤਨ
Ad Position 24