14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਨਾਜਾਇਜ਼ ਮਾਈਨਿੰਗ ਮਾਮਲੇ ’ਚ ਸੀ.ਬੀ.ਆਈ. ਦੀ ਟੀਮ ਮਾਈਨਿੰਗ ਵਿਭਾਗ ਦੇ ਹੁਸ਼ਿਆਰਪੁਰ ਦਫ਼ਤਰ ਪੁੱਜੀ

ਹੁਸ਼ਿਆਰਪੁਰ 14 ਅਕਤੂਬਰ (ਬਲਜਿੰਦਰਪਾਲ ਸਿੰਘ): ਤਲਵਾੜਾ ਵਿਚ ਮਾਈਨਿੰਗ ਵਾਲੀਆਂ ਥਾਵਾਂ ਤੇ ਸਟੋਨ ਕਰੱਸ਼ਰਾਂ ਦੀ ਜਾਂਚ ਤੋਂ ਬਾਅਦ ਸੀ. ਬੀ.

Ad Position 21
No active advertisement
ਅਜੀਤ ਡੈਸਕ 15-10-2026
ਹੁਸ਼ਿਆਰਪੁਰ 14 ਅਕਤੂਬਰ (ਬਲਜਿੰਦਰਪਾਲ ਸਿੰਘ): ਤਲਵਾੜਾ ਵਿਚ ਮਾਈਨਿੰਗ ਵਾਲੀਆਂ ਥਾਵਾਂ ਤੇ ਸਟੋਨ ਕਰੱਸ਼ਰਾਂ ਦੀ ਜਾਂਚ ਤੋਂ ਬਾਅਦ ਸੀ.ਬੀ.ਆਈ. ਦੀ ਟੀਮ ਬੁੱਧਵਾਰ ਦੇਰ ਸ਼ਾਮ ਹੁਸ਼ਿਆਰਪੁਰ ਦੀ ਨਹਿਰ ਕਲੋਨੀ ਸਥਿਤ ਮਾਈਨਿੰਗ ਵਿਭਾਗ ਦੇ ਦਫ਼ਤਰ ਪਹੁੰਚੀ ਅਤੇ ਰਿਕਾਰਡ ਦੀ ਜਾਂਚ ਸ਼ੁਰੂ ਕਰ ਦਿੱਤੀ । ਖ਼ਬਰ ਲਿਖੇ ਜਾਣ ਤੱਕ ਟੀਮ ਵਲੋਂ ਦਫ਼ਤਰ ਵਿਚ ਵੱਖ-ਵੱਖ ਫਾਈਲਾਂ ਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਸੀ । ਮੌਕੇ ’ਤੇ ਵਿਭਾਗ ਦਾ ਦਫ਼ਤਰ ਖੁੱਲ੍ਹਾ ਸੀ ਅਤੇ ਮੁਲਾਜ਼ਮ ਵੀ ਮੌਜੂਦ ਸਨ, ਜਦਕਿ ਸੀ.ਬੀ.ਆਈ. ਦੀ ਟੀਮ ਨੇ ਜਾਂਚ ਦੌਰਾਨ ਦਫ਼ਤਰ ਦੇ ਸਾਰੇ ਦਰਵਾਜ਼ੇ ਬੰਦ ਕਰ ਰੱਖੇ ਸਨ । ਇਸ ਤੋਂ ਕੁਝ ਸਮਾਂ ਪਹਿਲਾਂ ਚੰਡੀਗੜ੍ਹ ਨੰਬਰ ਵਾਲੀ ਇੱਕ ਗੱਡੀ ਦਫ਼ਤਰ ਪਹੁੰਚੀ, ਜਿਸ ਵਿਚ ਕੁਝ ਵਿਅਕਤੀ ਸਵਾਰ ਸਨ। ਉਨ੍ਹਾਂ ਨੇ ਕਿਸੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਤੇ ਸਿੱਧੇ ਦਫ਼ਤਰ ਦੇ ਅੰਦਰ ਚਲੇ ਗਏ । ਉਨ੍ਹਾਂ ਦੀ ਪਛਾਣ ਤੇ ਆਉਣ ਦੇ ਮਕਸਦ ਬਾਰੇ ਮੌਕੇ ’ਤੇ ਕੋਈ ਜਾਣਕਾਰੀ ਨਹੀਂ ਮਿਲ ਸਕੀ । ਜ਼ਿਕਰਯੋਗ ਹੈ ਕਿ ਤਲਵਾੜਾ ਅਤੇ ਹਾਜੀਪੁਰ ਬਲਾਕਾਂ ਵਿਚ ਕਥਿਤ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰਾਹੁਲ ਮਨਚੰਦਾ ਵਲੋਂ ਦਾਇਰ ਪਟੀਸ਼ਨ ’ਤੇ 18 ਸਤੰਬਰ ਨੂੰ ਸੀ.ਬੀ.ਆਈ. ਨੂੰ ਮੁੱਢਲੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ । ਅਦਾਲਤ ਨੇ ਸਬੰਧਿਤ ਖੇਤਰਾਂ ਵਿਚ ਡਰੋਨ ਸਰਵੇਖਣ ਤੇ ਸੈਟੇਲਾਈਟ ਤਸਵੀਰਾਂ ਰਾਹੀਂ ਮਾਈਨਿੰਗ ਗਤੀਵਿਧੀਆਂ ਦੀ ਜਾਂਚ ਕਰਨ ਤੇ 7 ਦਸੰਬਰ ਤੱਕ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ ।
Ad Position 22
No active advertisement
ਪਿਛਲੀ ਖ਼ਬਰ 4,500 ਸਕੂਲਾਂ ਦੇ ਵਿਦਿਆਰਥੀਆਂ ਨੇ ਸਕੂਲ ਪੱਧਰੀ ਮੁਕਾਬਲਿਆਂ ’ਚ ਲਿਆ ਹਿੱਸਾ-ਤਰੁਨਪ੍ਰੀਤ ਸਿੰਘ ਸੌਂਦ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਹੱਤਿਆਕਾਂਡ ਨੂੰ ਲੈ ਕੇ ਅੱਜ ਪੰਜਾਬ ਦੇ ਟੋਲ ਪਲਾਜ਼ੇ ਰਹਿਣਗੇ ਟੋਲ ਮੁਕਤ - ਸੂਬਾ ਪ੍ਰਧਾਨ ਲਾਡੀ
Ad Position 24