ਇਜ਼ਰਾਈਲ ’ਚ ਪਾਕਿਸਤਾਨੀ ਪਾਇਲਟਾਂ ਦੀ ਐਂਟਰੀ ’ਤੇ ਰੋਕ: ਨੇਤਨਯਾਹੂ ਸਰਕਾਰ ਨੇ ਲਗਾਈ ਪਾਬੰਦੀ
ਅੰਮ੍ਰਿਤਸਰ, 14 ਅਕਤੂਬਰ (ਸੁਰਿੰਦਰ ਕੋਛੜ)-ਇਜ਼ਰਾਈਲ ਜਾਣ ਵਾਲੀਆਂ ਉਡਾਣਾਂ ’ਚ ਹੁਣ ਪਾਕਿਸਤਾਨ ਸਮੇਤ 31 ਦੇਸ਼ਾਂ ਦੇ ਪਾਇਲਟਾਂ ਅਤੇ ਕੈਬਿਨ ਕਰੂ ਮੈਂਬਰਾਂ ਦੀ ਤਾਇਨਾਤੀ ਉੱਤੇ ਰੋਕ ਲਗਾਈ ਜਾ ਰਹੀ ਹੈ। ਇਹ ਨਿਯਮ ਉਨ੍ਹਾਂ ਦੇਸ਼ਾਂ ਦੇ ਪਾਇਲਟਾਂ ਅਤੇ ਕਰੂ ਉੱਤੇ ਲਾਗੂ ਹੁੰਦੇ ਹਨ, ਜਿਨ੍ਹਾਂ ਦੇ ਇਜ਼ਰਾਈਲ ਨਾਲ ਕੋਈ ਸਫ਼ਾਰਤੀ ਸੰਬੰਧ ਨਹੀਂ ਹਨ ।
ਅੰਮ੍ਰਿਤਸਰ, 14 ਅਕਤੂਬਰ (ਸੁਰਿੰਦਰ ਕੋਛੜ)-ਇਜ਼ਰਾਈਲ ਜਾਣ ਵਾਲੀਆਂ ਉਡਾਣਾਂ ’ਚ ਹੁਣ ਪਾਕਿਸਤਾਨ ਸਮੇਤ 31 ਦੇਸ਼ਾਂ ਦੇ ਪਾਇਲਟਾਂ ਅਤੇ ਕੈਬਿਨ ਕਰੂ ਮੈਂਬਰਾਂ ਦੀ ਤਾਇਨਾਤੀ ਉੱਤੇ ਰੋਕ ਲਗਾਈ ਜਾ ਰਹੀ ਹੈ। ਇਹ ਨਿਯਮ ਉਨ੍ਹਾਂ ਦੇਸ਼ਾਂ ਦੇ ਪਾਇਲਟਾਂ ਅਤੇ ਕਰੂ ਉੱਤੇ ਲਾਗੂ ਹੁੰਦੇ ਹਨ, ਜਿਨ੍ਹਾਂ ਦੇ ਇਜ਼ਰਾਈਲ ਨਾਲ ਕੋਈ ਸਫ਼ਾਰਤੀ ਸੰਬੰਧ ਨਹੀਂ ਹਨ । ਇਨ੍ਹਾਂ ’ਚ ਪਾਕਿ ਤੋਂ ਇਲਾਵਾ ਈਰਾਨ, ਓਮਾਨ, ਸਾਊਦੀ ਅਰਬ ਤੇ ਬੰਗਲਾਦੇਸ਼ ਵਰਗੇ ਮੁਲਕ ਸ਼ਾਮਿਲ ਹਨ । ਦੱਸਣਯੋਗ ਹੈ ਕਿ 30 ਸਤੰਬਰ ਨੂੰ ਦੁਬਈ ਤੋਂ ਤੇਲ ਅਵੀਵ ਜਾ ਰਹੀ ਫਲਾਈ ਦੁਬਈ ਦੀ ਉਡਾਣ ’ਚ ਓਮਾਨ ਦੇ ਕੋ-ਪਾਇਲਟ ਹਮਾਮ ਅਲ-ਹਮਾਮੀ ਨੇ ਭਾਰਤੀ ਕੈਪਟਨ ਸਮਿਤ ’ਤੇ ਹਮਲਾ ਕਰ ਦਿੱਤਾ ਸੀ । ਯੂ. ਏ. ਈ. ਮੁਤਾਬਿਕ ਕੋ-ਪਾਇਲਟ ਜਹਾਜ਼ ਨੂੰ ਹਾਈਜੈਕ ਕਰਕੇ ਇਜ਼ਰਾਈਲ ਦੇ ਬੇਨ ਗੁਰੀਅਨ ਹਵਾਈ ਅੱਡੇ ਦੇ ਟਰਮੀਨਲ ਨਾਲ ਟਕਰਾਉਣਾ ਚਾਹੁੰਦਾ ਸੀ । ਇਸ ਘਟਨਾ ਤੋਂ ਬਾਅਦ ਇਜ਼ਰਾਈਲ ਨੇ ਵਿਦੇਸ਼ੀ ਏਅਰਲਾਈਨਾਂ ਦੇ ਪਾਇਲਟਾਂ ਅਤੇ ਕਰੂ ਦੀ ਜਾਂਚ ਹੋਰ ਸਖ਼ਤ ਕਰ ਦਿੱਤੀ ਹੈ ।