12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

14 ਦੇਸ਼ਾਂ ਦੀਆਂ ਪ੍ਰਮੁੱਖ ਹਸਤੀਆਂ ਦੀ ਮੌਜੂਦਗੀ ਨਾਲ ਪਠਾਨਕੋਟ ਵਿਚ ਟੈਡਐਕਸ ਕੈਲੇਡੋਨੀਅਨ ਦਾ ਚੌਥਾ ਅਧਿਆਇ ਸੰਪੰਨ

ਪਠਾਨਕੋਟ, 11 ਅਕਤੂਬਰ (ਸੰਧੂ)-ਸਮਾਜ ਸੇਵਕ ਅਤੇ ਸਿੱਖਿਆ ਸ਼ਾਸਤਰੀ ਸ੍ਰੀਜਲ ਗੁਪਤਾ ਦੀ ਪਹਿਲਕਦਮੀ ਨਾਲ ਢਾਂਗੂ ਰੋਡ ਸਥਿਤ ਸਰੋਵਰ ਹੋਟਲ ਵਿਚ ‘ਦਿ ਵਰਲਡ ਕਮਜ਼ ਟੂ ਪਠਾਨਕੋਟ’ ਵਿਸ਼ੇ ਤਹਿਤ ਕੌਮਾਂਤਰੀ ਸੰਮੇਲਨ ‘ਟੈਡਐਕਸ ਕੈਲੇਡੋਨੀਅਨ’ ਦਾ ਚੌਥਾ ਅਧਿਆਇ ਸ਼ਾਨਦਾਰ ਢੰਗ ਨਾਲ ਸੰਪੰਨ ਹੋਇਆ। ਇਸ ਸੰਮੇਲਨ ਵਿਚ 14 ਦੇਸ਼ਾਂ ਦੀਆਂ ਪ੍ਰਮੁੱਖ ਹਸਤੀਆਂ, ਸਾਬਕਾ ਪ੍ਰਧਾਨ ਮੰਤਰੀਆਂ, ਮੰਤਰੀਆਂ, ਸੰਸਦ ਮੈਂਬਰਾਂ ਅਤੇ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨੇ ਸ਼ਿਰਕਤ ਕਰਕੇ ਆਪਣੇ ਵਿਚਾਰ ਸਾਂਝੇ ਕੀਤੇ।

Ad Position 21
No active advertisement
ਅਜੀਤ ਡੈਸਕ 12-10-2026
ਪਠਾਨਕੋਟ, 11 ਅਕਤੂਬਰ (ਸੰਧੂ)-ਸਮਾਜ ਸੇਵਕ ਅਤੇ ਸਿੱਖਿਆ ਸ਼ਾਸਤਰੀ ਸ੍ਰੀਜਲ ਗੁਪਤਾ ਦੀ ਪਹਿਲਕਦਮੀ ਨਾਲ ਢਾਂਗੂ ਰੋਡ ਸਥਿਤ ਸਰੋਵਰ ਹੋਟਲ ਵਿਚ ‘ਦਿ ਵਰਲਡ ਕਮਜ਼ ਟੂ ਪਠਾਨਕੋਟ’ ਵਿਸ਼ੇ ਤਹਿਤ ਕੌਮਾਂਤਰੀ ਸੰਮੇਲਨ ‘ਟੈਡਐਕਸ ਕੈਲੇਡੋਨੀਅਨ’ ਦਾ ਚੌਥਾ ਅਧਿਆਇ ਸ਼ਾਨਦਾਰ ਢੰਗ ਨਾਲ ਸੰਪੰਨ ਹੋਇਆ। ਇਸ ਸੰਮੇਲਨ ਵਿਚ 14 ਦੇਸ਼ਾਂ ਦੀਆਂ ਪ੍ਰਮੁੱਖ ਹਸਤੀਆਂ, ਸਾਬਕਾ ਪ੍ਰਧਾਨ ਮੰਤਰੀਆਂ, ਮੰਤਰੀਆਂ, ਸੰਸਦ ਮੈਂਬਰਾਂ ਅਤੇ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨੇ ਸ਼ਿਰਕਤ ਕਰਕੇ ਆਪਣੇ ਵਿਚਾਰ ਸਾਂਝੇ ਕੀਤੇ। ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਅਤੇ ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਅਲ ਗੋਰ ਵਲੋਂ ਵੀ ਸ਼ੁੱਭਕਾਮਨਾ ਸੰਦੇਸ਼ ਭੇਜੇ ਗਏ । ਸੰਮੇਲਨ ਵਿਚ ਮਾਲਟਾ ਦੇ ਸਾਬਕਾ ਪ੍ਰਧਾਨ ਮੰਤਰੀ ਜੋਸੇਫ ਮਸਕਟ, ਰੋਮਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਵਿਕਟਰ ਪੋਂਟਾ, ਮੋਲਦੋਵਾ ਦੇ ਸਾਬਕਾ ਪ੍ਰਧਾਨ ਮੰਤਰੀ ਇਯੂਰੀ ਲਿਆਂਕਾ, ਸਲੋਵਾਕੀਆ ਦੇ ਸਾਬਕਾ ਪ੍ਰਧਾਨ ਮੰਤਰੀ ਐਡੁਆਰਡ ਹੇਗਰ, ਇਟਲੀ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਲੁਈਗੀ ਡੀ ਮਾਓ, ਬਰਤਾਨੀਆ ਦੇ ਸਾਬਕਾ ਰੱਖਿਆ ਮੰਤਰੀ ਸਰ ਗ੍ਰਾਂਟ ਸ਼ੈਪਸ ਅਤੇ ਸਵੀਡਨ ਦੀ ਨਿਆਂ ਮੰਤਰੀ ਪੌਲੀਨਾ ਬ੍ਰਾਂਡਬਰਗ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਰਹੀਆਂ। ਇਸ ਤੋਂ ਇਲਾਵਾ ਯੂਰਪੀ ਸੰਸਦ ਦੇ ਮੈਂਬਰਾਂ, ਵੱਖ-ਵੱਖ ਦੇਸ਼ਾਂ ਦੇ ਸੰਸਦ ਮੈਂਬਰਾਂ ਅਤੇ ਸੀ.ਬੀ.ਆਈ. ਦੇ ਸਾਬਕਾ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਨੇ ਵੀ ਭਾਗ ਲਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀਜਲ ਗੁਪਤਾ ਨੇ ਦੱਸਿਆ ਕਿ ਸੰਮੇਲਨ ਦੀ ਸਫ਼ਲਤਾ ਲਈ ਲਗਭਗ 180 ਦਿਨ ਮਿਹਨਤ ਕੀਤੀ ਗਈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਹਸਤੀਆਂ ਦਾ ਪਠਾਨਕੋਟ ਪਹੁੰਚਣਾ ਸ਼ਹਿਰ ਲਈ ਮਾਣ ਵਾਲੀ ਗੱਲ ਹੈ ਅਤੇ ਇਸ ਨਾਲ ਸ਼ਹਿਰ ਨੂੰ ਵਿਸ਼ਵ ਪੱਧਰ ’ਤੇ ਨਵੀਂ ਪਛਾਣ ਮਿਲੇਗੀ। ਇਸ ਮੌਕੇ 18 ਤੋਂ 25 ਸਾਲ ਦੇ ਨੌਜਵਾਨਾਂ ਲਈ ‘ਜੰਕਸ਼ਨ ਐਕਸ’ ਪਹਿਲਕਦਮੀ ਦਾ ਪੋਸਟਰ ਜਾਰੀ ਕੀਤਾ ਗਿਆ। ਇਸ ਮੰਚ ਦਾ ਉਦੇਸ਼ ਨੌਜਵਾਨ ਪ੍ਰਤਿਭਾ ਨੂੰ ਕੌਮਾਂਤਰੀ ਪੱਧਰ ’ਤੇ ਉਭਾਰਨਾ, ਵਿਸ਼ੇਸ਼ ਸਿਖਲਾਈ ਦੇਣਾ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ। ਚੁਣੇ ਗਏ ਯੋਗ ਉਮੀਦਵਾਰਾਂ ਨੂੰ ਫਿਨਲੈਂਡ ਭੇਜਣ ਦੀ ਯੋਜਨਾ ਵੀ ਹੈ। ਸੰਮੇਲਨ ਦੌਰਾਨ ਪੁਲਾੜ ਵਿਚ ਡਾਟਾ ਕੇਂਦਰਾਂ, ਖੁਸ਼ੀ, ਜੀਵਨ ਸੰਤੁਸ਼ਟੀ, ਕਾਨੂੰਨ ਅਤੇ ਲੋਕਤੰਤਰ ਵਰਗੇ ਵਿਸ਼ਿਆਂ ’ਤੇ ਚਰਚਾ ਹੋਈ। ਸ੍ਰੀਜਲ ਗੁਪਤਾ ਨੇ ਪਠਾਨਕੋਟ ਨੂੰ ਪੰਜਾਬੀ, ਹਿੰਦੀ, ਡੋਗਰੀ ਅਤੇ ਪਹਾੜੀ ਭਾਸ਼ਾਵਾਂ ਤੇ ਸੱਭਿਆਚਾਰਾਂ ਦਾ ਸੰਗਮ ਦੱਸਿਆ। ਸਮਾਜਿਕ, ਧਾਰਮਿਕ ਅਤੇ ਵਪਾਰਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਲਹਿੰਦੇ ਪੰਜਾਬ ’ਚ ਕੁਫ਼ਰ ਦੇ ਦੋਸ਼ ਹੇਠ ਈਸਾਈ ਵਿਅਕਤੀ ਦੇ ਘਰ ਤੇ ਦੁਕਾਨ ਨੂੰ ਲਗਾਈ ਅੱਗ ਅਗਲੀ ਖ਼ਬਰ ਪ੍ਰਦਰਸ਼ਨਾਂ ਦੌਰਾਨ ਗੁਰਧਾਮਾਂ ਅੰਦਰ ਪੁਲਿਸ ਦੇ ਦਾਖਲੇ ’ ਤੇ ਲੱਗੇ ਰੋਕ - ਸਰਨਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕੀਤੀ ਅਪੀਲ
Ad Position 24