ਮੈਡ ਸੰਧੂ ਦੇ ਕਤਲ ਮਾਮਲੇ ’ਚ 2 ਕਾਬੂ
ਅੰਮ੍ਰਿਤਸਰ, 7 ਅਕਤੂਬਰ (ਰੇਸ਼ਮ ਸਿੰਘ)- ਮਸ਼ਹੂਰ ਸ਼ੋਸਲ ਮੀਡੀਆ ਇਨਫਲੂਐੇਂਸਰ ਮੈਡ ਸੰਧੂ ਦੀ ਗੋਲੀਆਂ ਮਾਰ ਕੇ ਹਤਿਆ ਕਰਨ ਦੇ ਚਰਚਿਤ ਮਾਮਲੇ ’ਚ ਪੁਲਿਸ ਵਲੋਂ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ। ਹਾਲਾਂਕਿ ਗੋਲੀਆਂ ਮਾਰਨ ਵਾਲੇ ਸ਼ੂਟਰ ਹਾਲੇ ਵੀ ਗ੍ਰਿਫਤ ਤੋਂ ਬਾਹਰ ਹਨ ਜਿਨ੍ਹਾਂ ਦੇ ਜਲਦ ਹੀ ਕਾਬੂ ਆਉਣ ਦੀ ਸੰਭਾਵਨਾਂ ਹੈ ।
ਅੰਮ੍ਰਿਤਸਰ, 7 ਅਕਤੂਬਰ (ਰੇਸ਼ਮ ਸਿੰਘ)- ਮਸ਼ਹੂਰ ਸ਼ੋਸਲ ਮੀਡੀਆ ਇਨਫਲੂਐੇਂਸਰ ਮੈਡ ਸੰਧੂ ਦੀ ਗੋਲੀਆਂ ਮਾਰ ਕੇ ਹਤਿਆ ਕਰਨ ਦੇ ਚਰਚਿਤ ਮਾਮਲੇ ’ਚ ਪੁਲਿਸ ਵਲੋਂ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ। ਹਾਲਾਂਕਿ ਗੋਲੀਆਂ ਮਾਰਨ ਵਾਲੇ ਸ਼ੂਟਰ ਹਾਲੇ ਵੀ ਗ੍ਰਿਫਤ ਤੋਂ ਬਾਹਰ ਹਨ ਜਿਨ੍ਹਾਂ ਦੇ ਜਲਦ ਹੀ ਕਾਬੂ ਆਉਣ ਦੀ ਸੰਭਾਵਨਾਂ ਹੈ । ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦਸਿਆ ਕਿ ਉਮੀਦ ਹੈ ਕਿ ਆਉਣ ਵਾਲੇ 24 ਘੰਟਿਆਂ ਦੇ ਅੰਦਰ ਅੰਦਰ ਸਾਰੀ ਘਟਨਾ ਸਾਫ ਹੋ ਜਾਵੇਗੀ । ਕਤਲ ਦੇ ਕਾਰਨਾਂ ’ਚ ਇਕ ਕਾਰਨ ਉਨ੍ਹਾਂ ਦੇ ਸ਼ੋਸਲ ਮੀਡੀਆ ਖਾਤੇ ਹਨ ਜਿਸ ਦੀਆਂ ਕਥਿਤ ਵਿਵਾਦਤ ਪੋਸਟਾਂ ਕਾਰਨ ਉਹ ਚਰਚਾ ’ਚ ਸਨ ਤੇ ਉਨ੍ਹਾਂ ਖਿਲਾਫ ਲੋਕਾਂ ਨੂੰ ਬੋਲਣ ਦਾ ਮੌਕਾ ਮਿਲਦਾ ਸੀ । ਸ਼ੁਰੂਆਤੀ ਜਾਂਚ ’ਚ ਪਤਾ ਚੱਲਿਆ ਹੈ ਕਿ ਇਹ ਕਤਲ ਬਦਮਾਸ਼ ਤੇ ਗੁੰਡਾ ਅਨਸਰਾਂ ਨੇ ਕੀਤਾ ਹੈ ਅਤੇ ਸੁਪਾਰੀ ਲੈ ਕੇ ਕੀਤੇ ਕਤਲ ਵਰਗਾ ਮਾਮਲਾ ਲਗਦਾ ਹੈ।