06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਅੰਦਰੂਨੀ ਸੰਕਟਾਂ ’ਚ ਘਿਰਿਆ ਪਾਕਿ, ਸਾਊਦੀ ਅਰਬ ਭੇਜ ਰਿਹਾ ਫ਼ੌਜ

ਅੰਮ੍ਰਿਤਸਰ, 6 ਅਕਤੂਬਰ (ਸੁਰਿੰਦਰ ਕੋਛੜ)- ਸਾਊਦੀ ਅਰਬ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਪਾਕਿਸਤਾਨ ਅਤੇ ਤੁਰਕੀ ਵਲੋਂ ਆਪਣੇ ਸੈਨਿਕ ਉੱਥੇ ਤਾਇਨਾਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਫ਼ੈਸਲਾ ਰਿਆਦ ਵਿੱਚ ਹੋਈ ‘ਮੱਕਾ ਰੱਖਿਆ ਗੱਠਜੋੜ’ ਦੀ ਐਮਰਜੈਂਸੀ ਰਣਨੀਤਕ, ਸਿਆਸੀ ਅਤੇ ਰੱਖਿਆ ਕਮੇਟੀ ਦੀ ਬੈਠਕ ਦੌਰਾਨ ਲਿਆ ਗਿਆ।

Ad Position 21
No active advertisement
ਅਜੀਤ ਡੈਸਕ 07-10-2026
ਅੰਮ੍ਰਿਤਸਰ, 6 ਅਕਤੂਬਰ (ਸੁਰਿੰਦਰ ਕੋਛੜ)- ਸਾਊਦੀ ਅਰਬ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਪਾਕਿਸਤਾਨ ਅਤੇ ਤੁਰਕੀ ਵਲੋਂ ਆਪਣੇ ਸੈਨਿਕ ਉੱਥੇ ਤਾਇਨਾਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਫ਼ੈਸਲਾ ਰਿਆਦ ਵਿੱਚ ਹੋਈ ‘ਮੱਕਾ ਰੱਖਿਆ ਗੱਠਜੋੜ’ ਦੀ ਐਮਰਜੈਂਸੀ ਰਣਨੀਤਕ, ਸਿਆਸੀ ਅਤੇ ਰੱਖਿਆ ਕਮੇਟੀ ਦੀ ਬੈਠਕ ਦੌਰਾਨ ਲਿਆ ਗਿਆ। ਬੈਠਕ ਵਿਚ ਸਾਊਦੀ ਅਰਬ, ਪਾਕਿਸਤਾਨ ਅਤੇ ਤੁਰਕੀ ਦੇ ਉੱਚ ਅਧਿਕਾਰੀਆਂ ਨੇ ਹਿੱਸਾ ਲਿਆ। ਸਾਂਝੇ ਬਿਆਨ ਵਿਚ ਮੱਕਾ-ਮਦੀਨਾ ਸਮੇਤ ਸਾਊਦੀ ਸ਼ਹਿਰਾਂ, ਨਾਗਰਿਕ ਟਿਕਾਣਿਆਂ ਅਤੇ ਆਰਥਿਕ ਅਦਾਰਿਆਂ ’ਤੇ ਹੂਤੀ ਬਾਗ਼ੀਆਂ ਦੇ ਹਮਲਿਆਂ ਦੀ ਨਿਖੇਧੀ ਕਰਦਿਆਂ ਸਮੂਹਿਕ ਸੁਰੱਖਿਆ ਪ੍ਰਣਾਲੀ ਲਾਗੂ ਕਰਨ ’ਤੇ ਸਹਿਮਤੀ ਬਣੀ। ਪਾਕਿਸਤਾਨ ਤੇ ਤੁਰਕੀ ਲੋੜੀਂਦੀਆਂ ਫ਼ੌਜੀ ਟੁਕੜੀਆਂ ਤੇ ਸਾਧਨ ਸਾਊਦੀ ਅਰਬ ਭੇਜਣਗੇ। ਇਸ ਤੋਂ ਇਲਾਵਾ ਸੇਵਾਮੁਕਤ ਪਾਕਿਸਤਾਨੀ ਲੈਫ਼ਟੀਨੈਂਟ ਜਨਰਲ ਨੁਮਾਨ ਮਹਿਮੂਦ ਨੂੰ ਤਿੰਨ ਸਾਲਾਂ ਲਈ ਗੱਠਜੋੜ ਦਾ ਪਹਿਲਾ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਹੈ। ਹਾਲਾਂਕਿ, ਪਾਕਿਸਤਾਨ ਦੇ ਇਸ ਫ਼ੈਸਲੇ ’ਤੇ ਰੱਖਿਆ ਮਾਹਿਰਾਂ ਨੇ ਸਵਾਲ ਉਠਾਏ ਹਨ। ਉਨ੍ਹਾਂ ਮੁਤਾਬਕ ਪਾਕਿਸਤਾਨ ਖ਼ੁਦ ਸਿਆਸੀ ਅਸਥਿਰਤਾ, ਦਹਿਸ਼ਤਗਰਦੀ, ਬਲੋਚਿਸਤਾਨ ਅਤੇ ਖ਼ੈਬਰ ਪਖ਼ਤੂਨਖ਼ਵਾ ਦੀ ਹਿੰਸਾ, ਅਫ਼ਗਾਨਿਸਤਾਨ ਨਾਲ ਸਰਹੱਦੀ ਤਣਾਅ ਅਤੇ ਗੰਭੀਰ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਅਜਿਹੇ ਹਾਲਾਤਾਂ ਵਿੱਚ ਵਿਦੇਸ਼ੀ ਧਰਤੀ ’ਤੇ ਫ਼ੌਜ ਭੇਜਣ ਦੀ ਸਮਰੱਥਾ ਅਤੇ ਇਸ ਫ਼ੈਸਲੇ ਦੀ ਲੋੜ ’ਤੇ ਚਰਚਾ ਛਿੜ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਜਦੋਂ ਮੁੱਖ ਮੰਤਰੀ ਦਫ਼ਤਰ ’ਤੇ ਹੀ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ਤਾਂ ਖਾਕੀ ਤੋਂ ਨਸ਼ਾ ਹੀ ਮਿਲੇਗਾ-ਸ਼ਵੇਤ ਮਲਿਕ ਅਗਲੀ ਖ਼ਬਰ 1208 ਆਊਟਸੋਰਸ ਸਫ਼ਾਈ ਮੁਲਾਜ਼ਮਾਂ ਦੇ ਰਿਕਾਰਡ ਨੂੰ ਲੈ ਕੇ ਮੇਅਰ ਦਫ਼ਤਰ ਬਾਹਰ ਭਾਜਪਾ ਦਾ ਰੋਸ ਪ੍ਰਦਰਸ਼ਨ
Ad Position 24